ਘਰ ਵਿਚੋਂ ਪ੍ਰਦੂਸ਼ਣ ਨੂੰ ਇਸ ਤਰ੍ਹਾਂ ਕਰੋ ਖ਼ਤਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਪਣਾਓ ਇਹ ਬਿਹਤਰੀਨ ਟਿਪਸ 

Tips to reduce pollution inside your house

ਨਵੀਂ ਦਿੱਲੀ: ਘਰ ਵਿਚ ਹਵਾ ਪ੍ਰਦੂਸ਼ਣ ਤੁਹਾਡੀ ਜਾਨ  ਲਈ ਖ਼ਤਰਾ ਬਣ ਸਕਦਾ ਹੈ। ਇਸ ਨਾਲ ਕਈ ਬਿਮਾਰੀਆਂ ਲੱਗ ਸਕਦੀਆਂ ਹਨ। ਘਰ ਵਿਚ ਖਾਣਾ ਬਣਾਉਣ ਤੋਂ ਲੈ ਕੇ ਹਾਨੀਕਾਰਕ ਰਿਸਾਇਣਾਂ ਅਤੇ ਹੋਰ ਸਮੱਗਰੀਆਂ ਦੇ ਪ੍ਰਯੋਗ ਕਾਰਨ ਮਕਾਨ ਦੇ ਅੰਦਰ ਦੀ ਹਵਾ ਦੀ ਗੁਣਵੱਤਾ ਵੀ ਖਰਾਬ ਹੋ ਸਕਦੀ ਹੈ। ਇਹ ਬਾਹਰੀ ਹਵਾ ਪ੍ਰਦੂਸ਼ਣ ਦੀ ਤੁਲਨਾ ਵਿਚ 10 ਗੁਣਾਂ ਵਧ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਅੱਖਾਂ, ਨੱਕ ਅਤੇ ਗਲੇ ਵਚ ਜਲਣ, ਸਿਰਦਰਦ, ਚੱਕਰ ਆਉਣਾ ਅਤੇ ਥਕਾਨ ਵੀ ਹੋ ਸਕਦੀ ਹੈ।

ਇਸ ਤੋਂ ਇਲਾਵਾ ਦਿਲ ਸਬੰਧੀ ਕੋਈ ਬਿਮਾਰੀ ਅਤੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ। ਇਸ ਤੋਂ ਬਚਣ ਲਈ ਘਰੇਲੂ ਸਜਾਵਟ ਵਿਚ ਪੌਦਿਆਂ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ। ਅਰੇਕਾ, ਪਾਮ, ਮਦਰ ਇਨ ਲਾਜ ਟੰਗ ਅਤੇ ਮਨੀ ਪਲਾਂਟ ਵਰਗੇ ਪੌਦੇ ਤਾਜ਼ੀ ਹਵਾ ਦੇ ਵਧੀਆ ਸ੍ਰੋਤ ਹਨ। ਘਰ ਅਤੇ ਬਾਲਕਨੀ ਵਿਚ ਪੌਦੇ ਲਗਾਉਣ ਨਾਲ ਅੰਦਰ ਦੇ ਪ੍ਰਦੂਸ਼ਣ ਨੂੰ ਖਤਮ ਕੀਤਾ ਜਾ ਸਕਦਾ ਹੈ। ਘਰ ਵਿਚ ਨਸ਼ਾ ਨਹੀਂ ਕਰਨਾ ਚਾਹੀਦਾ।

ਹੋਰ ਤੇ ਹੋਰ ਜ਼ਹਿਰਲੀਆਂ ਗੈਸਾਂ ਤੇ ਪਦਾਰਥਾਂ ਨੂੰ ਘਰ ਦੇ ਅੰਦਰ ਨਾ ਛੱਡਿਆ ਜਾਵੇ। ਅਜਿਹਾ ਕਰਨ ਨਾਲ ਤੁਹਾਨੂੰ ਅਤੇ ਤੁਹਾਡੇ ਪਰਵਾਰ ਦੇ ਕਿਸੇ ਵੀ ਮੈਂਬਰ ਨੂੰ ਸਾਹ ਦੀ ਬਿਮਾਰੀ ਹੋ ਸਕਦੀ ਹੈ। ਗਰਮੀਆਂ ਅਤੇ ਠੰਡ ਦੇ ਸਮੇਂ ਅੰਦਰੂਨੀ ਕਮੀਆਂ ਨੂੰ ਦੂਰ ਕਰ ਕੇ, ਲੀਕੇਜ ਨੂੰ ਠੀਕ ਕਰ ਕੇ, ਸਹੀ ਰੱਖ-ਰਖਾਅ ਅਤੇ ਮੁਰੰਮਤ ਕਰ ਕੇ ਹਵਾ ਦੀ ਗੁਣਵੱਤਾ ਨੂੰ ਸਹੀ ਰੱਖਿਆ ਜਾ ਸਕਦਾ ਹੈ।

ਉਪਕਰਣ ਜਿਵੇਂ ਕਿ ਤੁਹਾਡਾ ਫਰਿੱਜ ਅਤੇ ਓਵਨ ਨਿਯਮਤ ਰੱਖ-ਰਖਾਅ ਕੀਤੇ ਬਿਨਾਂ ਨੁਕਸਾਨਦੇਹ ਗੈਸਾਂ ਦਾ ਨਿਕਾਸ ਕਰ ਸਕਦੇ ਹਨ। ਇਸ ਦੇ ਲਈ ਇਹ ਨਿਸ਼ਚਤ ਕਰੋ ਕਿ ਤੁਸੀਂ ਉਨ੍ਹਾਂ ਦੀ ਸਰਵਿਸ ਕਰਵਾਉਂਦੇ ਰਹੋ। ਘਰ ਵਿਚ ਨਿਯਮਿਤ ਰੂਪ ਤੋਂ ਡਸਟਿੰਗ ਕਰੋ। ਤੁਹਾਨੂੰ ਦਸ ਦਈਏ ਕਿ ਹਰ ਘਰ ਧੂੜ ਅਤੇ ਗੰਦਗੀ ਨੂੰ ਅੰਦਰ ਖਿਚਦਾ ਹੈ।

ਘਰ ਵਿਚ ਫਰਸ਼ ਦੇ ਨਾਲ ਨਾਲ ਘਰ ਦੇ ਹਰ ਕੋਨੇ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਘਰ ਵਿਚ ਕੀਟਨਾਸ਼ਕਾਂ ਦਾ ਉਪਯੋਗ ਘਟ ਤੋਂ ਘਟ ਕਰੋ। ਇਸ ਦੀ ਬਜਾਏ ਬਾਇਓਟਿਕ ਉਤਪਾਦਾਂ ਦਾ ਉਪਯੋਗ ਜ਼ਿਆਦਾ ਤੋਂ ਜ਼ਿਆਦਾ ਕਰੋ। ਘਰ ਵਿਚ ਚੰਗੀ ਖੁਸ਼ਬੂ ਲਈ ਰੂਮ ਸਪ੍ਰੇਅ ਦੀ ਜਗ੍ਹਾ ਤਾਜ਼ੇ ਫੁੱਲਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।