ਕਪਿਲ ਸਿੱਬਲ ਦਾ ਸਵਾਲ, ‘ਕੌਣ ਕਰੇਗਾ ਮੌਲਿਕ ਅਜ਼ਾਦੀ ਦੀ ਰੱਖਿਆ! ਸਰਕਾਰ, ਈਡੀ, ਸੀਬੀਆਈ ਜਾਂ ਅਦਾਲਤ’

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਆਗੂ ਅਤੇ ਵਕੀਲ ਕਪਿਲ ਸਿੱਬਲ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਜੇਲ ਭੇਜੇ ਜਾਣ ‘ਤੇ ਟਿੱਪਣੀ ਕੀਤੀ ਹੈ।

Kapil Sibal

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਵਕੀਲ ਕਪਿਲ ਸਿੱਬਲ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਜੇਲ ਭੇਜੇ ਜਾਣ ‘ਤੇ ਟਿੱਪਣੀ ਕੀਤੀ ਹੈ। ਸ਼ੁੱਕਰਵਾਰ ਨੂੰ ਇਕ ਟਵੀਟ ਵਿਚ ਕਪਿਲ ਸਿੱਬਲ ਨੇ ਮੌਲਿਕ ਅਜ਼ਾਦੀ ਦੀ ਸੁਰੱਖਿਆ ਨਾਲ ਜੁੜੇ ਸਵਾਲ ਕੀਤੇ ਹਨ। ਦੱਸ ਦਈਏ ਕਿ ਕਪਿਲ ਸਿੱਬਲ ਪੀ ਚਿਦੰਬਰਮ ਦਾ ਕੇਸ ਲੜ੍ਹ ਰਹੇ ਹਨ ਅਤੇ ਉਹ ਵੀਰਵਾਰ ਨੂੰ ਉਹਨਾਂ ਨੂੰ ਜੇਲ ਜਾਣ ਤੋਂ ਨਹੀਂ ਬਚਾ ਸਕੇ। ਅਦਾਲਤ ਨੇ ਉਹਨਾਂ ਦੀਆਂ ਸਾਰੀਆਂ ਦਲੀਤਾਂ ਨੂੰ ਖ਼ਾਰਜ ਕਰਦੇ ਹੋਏ ਚਿਦੰਬਰਮ ਨੂੰ ਤਿਹਾੜ ਜੇਲ ਭੇਜ ਦਿੱਤਾ।

ਸਿੱਬਲ ਨੇ ਟਵਿਟਰ ‘ਤੇ ਲਿਖਿਆ, ‘ਸਾਡੀ ਮੌਲਿਕ ਅਜ਼ਾਦੀ ਦੀ ਰੱਖਿਆ ਕੌਣ ਕਰੇਗਾ? ਸਰਕਾਰ? ਈਡੀ? ਆਮਦਨ ਟੈਕਸ ਵਿਭਾਗ? ਜਾਂ ਫਿਰ ਅਦਾਲਤਾਂ???? ਜਿਸ ਦਿਨ ਅਦਾਲਤਾਂ ਇਹ ਮੰਨ ਲੈਣਗੀਆਂ ਕਿ ਈਡੀ, ਸੀਬੀਆਈ ਦਾ ਕਿਹਾ ਸੱਚ ਹੈ, ਉਸੇ ਦਿਨ ਅਜ਼ਾਦੀ ਦੇ ਥੰਮ ਢਹਿ ਜਾਣਗੇ ਅਤੇ ਉਹ ਦਿਨ ਹੁਣ ਦੂਰ ਨਹੀਂ ਹਨ’।

ਦੱਸ ਦਈਏ ਕਿ ਦਿੱਲੀ ਦੀ ਅਦਾਲਤ ਦੇ ਵਿਸ਼ੇਸ਼ ਜੱਜ ਅਜੇ ਕੁਮਾਰ ਗੌੜ ਨੇ ਚਿਦੰਬਰਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ 19 ਸਤੰਬਰ ਤਕ ਜੇਲ ਭੇਜ ਦਿਤਾ। ਅਦਾਲਤ ਨੇ ਉਸ ਨੂੰ ਜੇਲ ਵਿਚ ਅਪਣੀ ਦਵਾਈ ਲਿਜਾਣ ਦੀ ਆਗਿਆ ਦੇ ਦਿਤੀ। ਉਨ੍ਹਾਂ ਦੀ ਜ਼ੈਡ ਸੁਰੱਖਿਆ ਦਾ ਖ਼ਿਆਲ ਰਖਦਿਆਂ ਅਦਾਲਤ ਨੇ ਨਿਰਦੇਸ਼ ਦਿਤਾ ਕਿ ਚਿਦੰਬਰਮ ਨੂੰ ਜੇਲ ਵਿਚ ਵਖਰੀ ਕੋਠੜੀ ਵਿਚ ਰਖਿਆ ਜਾਵੇ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਭਰੋਸਾ ਦਿਤਾ ਕਿ ਜੇਲ ਵਿਚ ਚਿਦੰਬਰਮ ਨੂੰ ਲੋੜੀਂਦੀ ਸੁਰੱਖਿਆ ਦਿਤੀ ਜਾਵੇਗੀ।

ਕਾਲਾ ਧਨ ਮਾਮਲੇ ਵਿਚ ਆਤਮਸਮਰਪਣ ਕਰਨ ਦੀ ਚਿਦੰਬਰਮ ਦੀ ਪਟੀਸ਼ਨ ਦੇ ਸਬੰਧ ਵਿਚ ਅਦਾਲਤ ਨੇ ਈਡੀ ਨੂੰ ਨੋਟਿਸ ਜਾਰੀ ਕੀਤਾ। 73 ਸਾਲਾ ਚਿਦੰਬਰਮ ਦੀ ਦੋ ਦਿਨਾਂ ਦੀ ਸੀਬੀਆਈ ਹਿਰਾਸਤ ਖ਼ਤਮ ਹੋਣ ਮਗਰੋਂ ਵੀਰਵਾਰ ਨੂੰ ਉਨ੍ਹਾਂ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਚਿਦੰਬਰਮ ਨੂੰ 21 ਅਗੱਸਤ ਦੀ ਰਾਤ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਪੰਜ ਪੜਾਵਾਂ ਵਿਚ 15 ਦਿਨਾਂ ਦੀ ਉਨ੍ਹਾਂ ਦੀ ਸੀਬੀਆਈ ਹਿਰਾਸਤ ਖ਼ਤਮ ਹੋਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।