ਕਿਸਾਨ ਮਹਾਪੰਚਾਇਤ:  ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦੇ ਯਤਨਾਂ ਦੀ ਮਾਇਆਵਤੀ ਨੇ ਕੀਤੀ ਸ਼ਲਾਘਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ 'ਤੇ ਵੀ ਸਾਧਿਆ ਨਿਸ਼ਾਨਾ - ਮੰਚ ਤੋਂ ਲੱਗੇ ਨਾਅਰਿਆਂ ਨਾਲ ਖਿਸਕੀ ਭਾਜਪਾ ਦੀ ਨਫ਼ਰਤ ਨਾਲ ਬੀਜੀ ਹੋਈ ਜ਼ਮੀਨ 

Mayawati

ਲਖਨਊ-  ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਕਿਸਾਨ ਮਹਾਪੰਚਾਇਤ ਦੌਰਾਨ ਹਿੰਦੂ-ਮੁਸਲਿਮ ਫਿਰਕੂ ਸਦਭਾਵਨਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਨਿਸ਼ਚਿਤ ਤੌਰ 'ਤੇ ਸਮਾਜਵਾਦੀ ਪਾਰਟੀ ਦੀ ਸਰਕਾਰ ਵਿਚ 2013 ਦੇ ਦੰਗਿਆਂ ਦੇ ਗਹਿਰੇ ਜਖ਼ਮਾਂ ਨੂੰ ਭਰਨ ਵਿਚ ਮਦਦ ਕਰੇਗਾ। 

ਇਹ ਵੀ ਪੜ੍ਹੋ -  ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 38,948 ਕੋਰੋਨਾ ਕੇਸ, 219 ਦੀ ਮੌਤ 

ਉਨ੍ਹਾਂ ਨੇ ਟਵੀਟ ਕੀਤਾ, 'ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਕੱਲ੍ਹ ਹੋਈ ਕਿਸਾਨ ਮਹਾਂਪੰਚਾਇਤ ਵਿਚ ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦੇ ਯਤਨਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ। ਇਹ ਨਿਸ਼ਚਤ ਰੂਪ ਤੋਂ 2013 ਵਿਚ ਸਪਾ ਸਰਕਾਰ ਵਿਚ ਹੋਏ ਭਿਆਨਕ ਦੰਗਿਆਂ ਦੇ ਡੂੰਘੇ ਜ਼ਖ਼ਮਾਂ ਨੂੰ ਭਰਨ ਵਿਚ ਥੋੜ੍ਹੀ ਮਦਦ ਕਰੇਗਾ ਪਰ ਇਹ ਬਹੁਤ ਸਾਰੇ ਲੋਕਾਂ ਨੂੰ ਅਸਹਿਜ ਵੀ ਕਰੇਗਾ'

ਬਸਪਾ ਨੇਤਾ ਨੇ ਕਿਹਾ, "ਕਿਸਾਨ ਦੇਸ਼ ਦਾ ਮਾਣ ਹਨ ਅਤੇ ਹਿੰਦੂ-ਮਸਲਿਮ ਭਾਈਚਾਰੇ ਲਈ ਮੰਚ ਤੋਂ ਲਗਾਏ ਗਏ ਨਾਅਰਿਆਂ ਨਾਲ ਭਾਜਪਾ ਦੀ ਨਫ਼ਰਤ ਨਾਲ ਬੀਜੀ ਹੋਈ ਉਹਨਾਂ ਦੀ ਰਾਜਨੀਤਿਕ ਜ਼ਮੀਨ ਖਿਸਕਦੀ ਹੋਈ ਦਿਖਣ ਲੱਗੀ ਹੈ ਅਤੇ ਮੁਜ਼ੱਫਰਨਗਰ ਨੇ ਕਾਂਗਰਸ ਅਤੇ ਸਪਾ ਦੇ ਦੰਗਿਆ ਦੀ ਯਾਦ ਦੁਬਾਰਾ ਲੋਕਾਂ ਦੇ ਮਨਾ ਵਿਚ ਤਾਜ਼ਾ ਕਰ ਦਿੱਤੀ ਹੈ। 

ਇਹ ਵੀ ਪੜ੍ਹੋ -  ਪੰਜਾਬ ਦੇ ਪਿੰਡ ਓਟਾਲਾ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ, ਕਿਹਾ- ਪਿੰਡ 'ਚ ਆਗੂਆਂ ਦੀ NO Entry 

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪਿਛਲੇ ਨੌਂ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਐਤਵਾਰ ਨੂੰ ਮੁਜ਼ੱਫਰਨਗਰ ਵਿਚ ਇੱਕ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਸੀ ਜੋ ਕਿ ਕੱਲ੍ਹ ਸਫ਼ਲ ਹੋ ਨਿੱਬੜੀ ਹੈ ਤੇ ਕੱਲ੍ਹ ਹੀ ਮੋਰਚੇ ਵੱਲੋਂ 27 ਸਤੰਬਰ ਨੂੰ 'ਭਾਰਤ ਬੰਦ' ਦਾ ਐਲਾਨ ਕੀਤਾ ਗਿਆ ਹੈ।