ਅਫ਼ਗਾਨਿਸਤਾਨ ਮੁੱਦੇ 'ਤੇ ਪੀਐਮ ਮੋਦੀ ਦੀ ਬੈਠਕ, ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਅਜੀਤ ਡੋਭਾਲ ਵੀ ਮੌਜੂਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਅਹਿਮ ਬੈਠਕ ਕੀਤੀ ਹੈ।

PM Modi holds meet on Afghanistan Issue

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਅਹਿਮ ਬੈਠਕ ਕੀਤੀ ਹੈ। ਇਸ ਬੈਠਕ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੌਜੂਦ ਸਨ। ਇਹ ਮੁਲਾਕਾਤ ਪੀਐਮ ਦੀ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ਵਿਖੇ ਹੋਈ।

ਹੋਰ ਪੜ੍ਹੋ: ਕੈਨੇਡਾ ’ਚ ਜਗਮੀਤ ਸਿੰਘ ਖਿਲਾਫ਼ ਪ੍ਰਦਰਸ਼ਨ, ਹਿੰਦੂ ਭਾਈਚਾਰੇ ’ਤੇ ਹਮਲੇ ਸਬੰਧੀ ਚੁੱਪੀ ’ਤੇ ਚੁੱਕੇ ਸਵਾਲ

ਦਰਅਸਲ ਅਫ਼ਗਾਨਿਸਤਾਨ ਵਿਚ ਤਾਜ਼ਾ ਘਟਨਾਕ੍ਰਮ ਤਹਿਤ ਤਾਲਿਬਾਨ ਨੇ ਪੰਜਸ਼ੀਰ ਦੀ ਘਾਟੀ ਉੱਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਸਾਬਕਾ ਉਪ ਰਾਸ਼ਟਰਪਤੀ ਅਮਰਾਉੱਲਾਹ ਸਾਲੇਹ ਅਤੇ ਅਫ਼ਗਾਨ ਗੋਰਿਲਾ ਕਮਾਂਡਰ ਅਹਿਮਦ ਸ਼ਾਹ ਮਸੂਦ ਦੇ ਬੇਟੇ, ਅਹਿਮਦ ਮਸੂਦ ਦੀ ਅਗਵਾਈ ਵਿਚ ਇੱਥੇ ਅਫ਼ਗਾਨ ਨੈਸ਼ਨਲ ਰੈਸਿਸਟੈਂਟ ਫਰੰਟ ਦੇ ਲੜਾਕੇ ਤਾਲਿਬਾਨ ਦਾ ਜ਼ਬਰਦਸਤ ਮੁਕਾਬਲਾ ਕਰ ਰਹੇ ਸੀ।