Uttar Pradesh Accident: ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਜਾ ਰਹੇ ਇਕੋ ਪਰਿਵਾਰ ਦੇ 5 ਲੋਕਾਂ ਦੀ ਹਾਦਸੇ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Uttar Pradesh Accident: ਦੋ ਕਾਰਾਂ ਅਤੇ ਆਟੋ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ

Barabanki Uttar Pradesh accident News

Barabanki Uttar Pradesh accident News: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਦੋ ਕਾਰਾਂ ਅਤੇ ਇੱਕ ਆਟੋ ਦੀ ਟੱਕਰ ਵਿੱਚ ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਅੱਠ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਤਿੰਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Plastic Waste Production: ਪਲਾਸਟਿਕ ਕਚਰਾ ਉਤਪਾਦਨ 'ਚ ਭਾਰਤ ਦੁਨੀਆ 'ਚ ਪਹਿਲੇ ਨੰਬਰ 'ਤੇਸ, ਸਾਲ 'ਚ 1.02 ਕਰੋੜ ਟਨ ਕਚਰਾ ਹੁੰਦਾ ਪੈਦਾ 

ਵੀਰਵਾਰ ਦੇਰ ਰਾਤ ਲਖਨਊ-ਮਹਿਮੂਦਾਬਾਦ ਰੋਡ 'ਤੇ ਬੱਦੂਪੁਰ ਇਲਾਕੇ ਦੇ ਇਨੈਤਾਪੁਰ ਪਿੰਡ ਨੇੜੇ ਦੋ ਕਾਰਾਂ ਅਤੇ ਇੱਕ ਆਟੋ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਦੌਰਾਨ ਇੱਕ ਕਾਰ ਸੜਕ ਦੇ ਕੋਲ ਸਥਿਤ ਛੱਪੜ ਵਿੱਚ ਜਾ ਵੜੀ।

ਇਹ ਵੀ ਪੜ੍ਹੋ: Heath News: ਘਰ ਵਿਚ ਬਣਾ ਕੇ ਪੀਉ ਅਨਾਨਾਸ ਦਾ ਜੂਸ

ਇਸ ਹਾਦਸੇ 'ਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਹਤ ਅਤੇ ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਿਹਾ। ਮੌਕੇ 'ਤੇ ਡੀਐਮ ਅਤੇ ਐਸਪੀ ਵੀ ਮੌਜੂਦ ਸਨ। ਈ-ਰਿਕਸ਼ਾ 'ਤੇ ਸਵਾਰ ਹੋ ਕੇ ਇਕੋ ਪ੍ਰਵਾਰ ਦੇ 8 ਜੀਅ ਸੀਤਾਪੁਰ ਜ਼ਿਲ੍ਹੇ ਦੇ ਮਹਿਮੂਦਾਬਾਦ 'ਚ ਕਿਸੇ ਰਿਸ਼ਤੇਦਾਰ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਣ ਜਾ ਰਹੇ ਸਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Barabanki Uttar Pradesh accident News, stay tuned to Rozana Spokesman)