'ਮੈਂ ਸਾਰੇ ਸਰਟੀਫਕੇਟ ਡੀਓ ਦਫਤਰ ਅੱਗੇ ਫੂਕ ਦੇਵਾਂਗੀ': ਬਾਕਸਰ ਲੜਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਧਿਕਾਰੀਆਂ 'ਤੇ ਲਗਾਏ ਨਿਯਮਾਂ ਨੂੰ ਲੈਕੇ ਧੱਕਾ ਕਰਨ ਦੇ ਦੋਸ਼

'I will burn all certificates in front of DO office': Boxer girl

ਚੰਡੀਗੜ੍ਹ: ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਸਕੂਲ ਦੀ ਵਿਦਿਆਰਥਣ ਦੱਸ ਰਹੀ ਹੈ ਕਿ ਉਸ ਨਾਲ ਸਕੂਲ ਦੀਆਂ ਖੇਡਾਂ ਦੌਰਾਨ ਖੇਡ ਨਿਯਮਾਂ ਨੂੰ ਲੈ ਕੇ ਧੱਕਾ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਜਿਸ ਵਰਗ 'ਚ ਬਾਕਸਿੰਗ ਦਾ ਮੈਚ ਲੜਨਾ ਸੀ, ਉਸ ਦੀ ਵਿਰੋਧੀ ਖਿਡਾਰਨ ਦਾ ਭਾਰ ਉਸ ਵਰਗ ਨਾਲੋਂ ਵੱਧ ਸੀ।

ਲੜਕੀ ਦਾ ਕਹਿਣਾ ਹੈ ਕਿ ਇਸ ਦਾ ਵਿਰੋਧ ਕਰਨ 'ਤੇ ਅਧਿਆਕਰੀਆਂ ਨੇ ਫੈਸਲਾ ਲਮਕਾ ਲਿਆ ਅਤੇ ਉਸ ਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਰੋਸ ਵਿਚ ਲੜਕੀ ਨੇ 7 ਅਕਤੂਬਰ ਯਾਨੀ ਸੋਮਵਾਰ ਦੇ ਦਿਨ ਆਪਣੇ ਸਾਰੇ ਖੇਡ ਸਬੰਧੀ ਸਰਟੀਫਕੇਟ ਡੀਓ ਦਫ਼ਤਰ ਅੱਗੇ ਫੂਕਣ ਦੀ ਚਿਤਾਵਨੀ ਦਿੱਤੀ ਹੈ। ਮਾਮਲੇ ਦੀ ਸਚਾਈ ਬਾਰੇ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ।

ਇਕ ਪਾਸੇ ਗੱਲ ਹੋ ਰਹੀ ਹੈ ਲੜਕੀਆਂ ਨੂੰ ਪੜ੍ਹਾਉਣ ਅਤੇ ਬਚਾਉਣ ਦੀ ਤਾਂ ਜੋ ਉਹਨਾਂ ਦਾ ਆਉਣ ਵਾਲਾ ਭਵਿੱਖ ਚਾਨਣ ਭਰਿਆ ਹੋ ਸਕੇ ਤੇ ਦੂਜੇ ਪਾਸੇ ਲੜਕੀਆਂ ਨਾਲ ਇਸ ਤਰ੍ਹਾਂ ਦੇ ਧੱਕੇ ਹੋ ਰਹੇ ਹਨ। ਜੇਕਰ ਇਹ ਬੱਚੀ ਆਪਣੇ ਖੇਡਾਂ ਦੇ ਹੁਣ ਤੱਕ ਦੇ ਪ੍ਰਾਪਤ ਕੀਤੇ ਸਰਟੀਫਿਕੇਟਾਂ ਨੂੰ ਸਾੜਦੀ ਹੈ ਤਾਂ 'ਬੇਟੀ ਬਚਾਓ, ਬੇਟੀ ਪੜਾਓ' ਵਰਗੇ ਨਾਅਰੇ 'ਤੇ ਇਸ ਤੋਂ ਵੱਡੀ ਚਪੇੜ ਕੋਈ ਹੋਰ ਨਹੀਂ ਹੋਵੇਗੀ। ਹੁਣ ਦੇਖਣ ਹੋਵੇਗਾ ਸਿਖਿਆ ਵਿਭਾਗ ਇਸ ਲੜਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਦਮ ਚੁੱਕਦਾ ਹੈ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।