ਵਿਆਹ ਤੋਂ 34 ਸਾਲ ਬਾਅਦ ਪਾਕਿਸਤਾਨੀ ਮਹਿਲਾ ਨੂੰ ਮਿਲੀ ਭਾਰਤੀ ਨਾਗਰਿਕਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਸਨੇ ਪਹਿਲੀ ਵਾਰ 1994 ਵਿਚ ਭਾਰਤ ਦੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਵਿਆਹ ਦੇ ਸੱਤ ਸਾਲ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਾਗਰਿਕਤਾ ਦੇਣ ਦੀ

pakistani woman gets indian citizenship after 34 years of her marriage

ਨਵੀਂ ਦਿੱਲੀ: ਜ਼ੁਬੇਦਾ ਬੇਗਮ ਨੂੰ ਆਖਰਕਾਰ 34 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਭਾਰਤ ਦੀ ਨਾਗਰਿਕਤਾ ਮਿਲ ਹੀ ਗਈ। ਜ਼ੁਬੇਦਾ ਮੂਲ ਰੂਪ ਤੋਂ ਪਾਕਿਸਤਾਨ ਦੀ ਰਹਿਣ ਵਾਲੀ ਹੈ ਅਤੇ ਉਸਨੇ 34 ਸਾਲ ਪਹਿਲਾਂ ਭਾਰਤੀ ਮੂਲ ਦੇ ਇੱਕ ਨੌਜਵਾਨ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਯੂ ਪੀ ਦੇ ਮੁਜ਼ੱਫਰਨਗਰ ਵਿਚ ਹੋਇਆ ਸੀ। ਭਾਰਤ ਦੀ ਨਾਗਰਿਕਤਾ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਜ਼ੁਬੇਦਾ ਨੇ ਕਿਹਾ ਕਿ ਮੈਂ ਪਿਛਲੇ 34 ਸਾਲਾਂ ਤੋਂ ਇਸ ਦਿਨ ਲਈ ਸੰਘਰਸ਼ ਕਰ ਰਹੀ ਹਾਂ।

 



 

 

ਉਸਨੇ ਕਿਹਾ ਕਿ ਇਸ ਦਿਨ ਲਈ, ਮੈਂ ਪਿਛਲੇ 34 ਸਾਲਾਂ ਵਿਚ ਹਰ ਕਿਸੇ ਦਾ ਦਰਵਾਜ਼ਾ ਖੜਕਾਇਆ ਹੈ। ਪਤਾ ਨਹੀਂ ਲਖਨਊ ਅਤੇ ਦਿੱਲੀ ਨੇ ਕਿੰਨੇ ਹੀ ਚੱਕਰ ਕੱਟ ਲਏ ਹੋਣੇ ਨੇ। ਮੈਂ ਹੁਣ ਵਧੀਆ ਮਹਿਸੂਸ ਕਰ ਰਹੀ ਹਾਂ। ਜੁਬੇਦਾ ਦਾ ਕਹਿਣਾ ਹੈ ਕਿ ਇਹ ਜ਼ਰੂਰ ਹੈ ਕਿ ਇਹ ਸਭ ਮੈਨੂੰ ਬਹੁਤ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀ। ਇਸ ਦੇ ਨਾਲ ਹੀ ਸਥਾਨਕ ਇੰਟੈਲੀਜੈਨਸ ਯੂਨਿਟ ਦੇ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਜ਼ੁਬੇਦਾ ਦਾ ਵਿਆਹ ਸਾਲ 1985 ਵਿਚ ਹੋਇਆ ਸੀ।

ਉਸਨੇ ਪਹਿਲੀ ਵਾਰ 1994 ਵਿਚ ਭਾਰਤ ਦੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਵਿਆਹ ਦੇ ਸੱਤ ਸਾਲ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਉਸ ਦੇ ਚਾਲ-ਚਲਣ ਨੂੰ ਵੇਖਦਿਆਂ ਉਸ ਨੂੰ ਪਿਛਲੇ ਹਫ਼ਤੇ ਭਾਰਤ ਦੀ ਨਾਗਰਿਕਤਾ ਦਿੱਤੀ ਗਈ ਸੀ।