ਰਾਜਨਾਥ ਕੋਲ ਚੁਕਿਆ ਅਫ਼ਗ਼ਾਨੀ ਸਿੱਖਾਂ-ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਮਸਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਇਕ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ..............

Afghanistan's representatives, while sharing their difficulties with Rajnath Singh,

ਨਵੀਂ ਦਿੱਲੀ : ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਇਕ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਦਿਆਂ ਅਫ਼ਗ਼ਾਨੀ ਸਿੱਖਾਂ-ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਮਸਲਾ ਚੁਕਿਆ। ਵਫ਼ਦ ਨੇ ਗ੍ਰਹਿ ਮੰਤਰੀ ਨੂੰ ਦਸਿਆ ਕਿ ਭਾਵੇਂ ਕਿ ਕੇਂਦਰ ਸਰਕਾਰ ਵਲੋਂ 2016 ਵਿਚ ਇਕ ਨੋਟੀਫ਼ੀਕੇਸ਼ਨ ਜਾਰੀ ਕਰ ਕੇ, ਅਫ਼ਗ਼ਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆ ਕੇ, ਭਾਰਤ ਵਿਖੇ ਰਹਿ ਰਹੇ ਰਿਫ਼ਿਊਜ਼ੀਆਂ ਨੂੰ ਪੱਕੀ ਨਾਗਰਿਕਤਾ ਦੇਣ ਦਾ ਭਰੋਸਾ ਦਿਤਾ ਗਿਆ ਸੀ, ਪਰ ਨਾਗਰਿਕਤਾ ਮਿਲਣ ਦੀ ਬਜਾਏ ਖੱਜਲ ਖੁਆਰੀ ਹੋ ਰਹੀ ਹੈ।

ਵਫ਼ਦ ਵਿਚ ਬੀਬੀ ਬਾਦਲ ਸਣੇ ਅਕਾਲੀ ਐਮ ਪੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਨਰੇਸ਼ ਗੁਜਰਾਲ, ਸੁਖਦੇਵ ਸਿੰਘ ਢੀਂਡਸਾ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ.ਪਰਮਜੀਤ ਸਿੰਘ ਰਾਣਾ, ਸਾਬਕਾ ਐਮ ਪੀ ਸ.ਤਰਲੋਚਨ ਸਿੰਘ ਸਣੇ ਅਫ਼ਗਾਨੀ ਸਿੱਖਾਂ ਦੇ ਨੁਮਾਇੰਦੇ ਸ.ਖਜਿੰਦਰ ਸਿੰਘ ਖੁਰਾਣਾ ਆਦਿ ਸ਼ਾਮਲ ਸਨ। ਮੀਟਿੰਗ ਪਿਛੋਂ ਬੀਬੀ ਬਾਦਲ ਨੇ ਦਸਿਆ ਕਿ ਗ੍ਰਹਿ ਮੰਤਰੀ ਨੇ 12 ਅਗੱਸਤ ਨੂੰ ਸਾਰੀਆਂ ਧਿਰਾਂ ਦੀ ਮੀਟਿੰਗ ਸੱਦਣ ਦਾ ਭਰੋਸਾ ਦਿਤਾ ਹੈ ਜਿਸ ਵਿਚ ਜਲਾਲਾਬਾਦ ਹਮਲੇ ਪਿਛੋਂ ਅਫ਼ਗ਼ਾਨਿਸਤਾਨ ਤੋਂ ਭਾਰਤ ਆਉਣ ਵਾਲਿਆਂ

ਜਾਂ ਆਉਣ ਦੇ ਚਾਹਵਾਨਾਂ  ਨੂੰ ਨਾਗਰਿਕਤਾ ਦੇਣ ਦਾ ਮਸਲਾ ਵੀ ਵਿਚਾਰਿਆ ਜਾਵੇਗਾ। ਵਫ਼ਦ ਨੇ ਰਾਜਨਾਥ ਸਿੰਘ ਨੂੰ ਦਸਿਆ ਕਿ ਪਹਿਲਾਂ ਅਫ਼ਗ਼ਾਨਿਸਤਾਨ ਦੇ ਪਾਸਪੋਰਟ ਦੀ ਮਿਆਦ ਵਧਾਉਣ ਵਾਸਤੇ ਅਫ਼ਗਾਨਿਸਤਾਨ ਦੇ ਦਿੱਲੀ ਵਿਚਲੇ ਸਫ਼ਾਰਤਖ਼ਾਨੇ ਵਿਚ ਅਫ਼ਗਾਨ ਸਰਕਾਰ ਵਲੋਂ ਜਾਰੀ ਕੰਪਿਊਟਰੀਕ੍ਰਿਤ ਨਾਗਰਿਕਤਾ ਪ੍ਰਮਾਣ ਪੱਤਰ ਦੇਣਾ ਲਾਜ਼ਮੀ ਸੀ, ਜਿਸ ਵਾਸਤੇ ਭਾਰਤ ਦੀ ਨਾਗਰਿਕਤਾ ਲੈਣ ਦੇ ਚਾਹਵਾਨਾਂ ਨੂੰ ਮੁੜ ਅਫ਼ਗ਼ਾਨਿਸਤਾਨ ਵਿਚ ਜਾ ਕੇ, ਅਪਣਾ ਪ੍ਰਮਾਣ ਪੱਤਰ ਬਣਵਾਉਣਾ ਪੈਂਦਾ ਸੀ ਜਿਸ ਲਈ 500 ਦੇ ਕਰੀਬ ਅਮਰੀਕੀ ਡਾਲਰ ਦੀ ਵੱਢੀ ਵੀ ਦੇਣੀ ਪੈਂਦੀ ਸੀ।