ਰਾਜਸਥਾਨ: ਬੱਚੀ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਸੁਣਾਈ 20 ਸਾਲ ਕੈਦ ਦੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ੇਸ਼ ਪੋਕਸੋ ਅਦਾਲਤ ਨੇ ਸਿਰਫ਼ ਪੰਜ ਕਾਰਜਕਾਰੀ ਦਿਨਾਂ ਵਿਚ ਫੈਸਲਾ ਸੁਣਾਇਆ ਹੈ।

Court sentenced accused within 9 days

 

ਜੈਪੁਰ: ਰਾਜਸਥਾਨ ਵਿਚ ਇੱਕ ਨੌ ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। 9 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦੇ ਇਸ ਮਾਮਲੇ ਵਿਚ ਜੈਪੁਰ ਦੀ ਇੱਕ ਅਦਾਲਤ ਨੇ ਸਿਰਫ਼ ਨੌ ਦਿਨਾਂ ਵਿਚ ਸਜ਼ਾ ਸੁਣਾਈ ਹੈ। ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 25 ਸਾਲਾ ਆਰੋਪੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਪੋਕਸੋ ਅਦਾਲਤ ਨੇ ਸਿਰਫ਼ ਪੰਜ ਕਾਰਜਕਾਰੀ ਦਿਨਾਂ ਵਿਚ ਫੈਸਲਾ ਸੁਣਾਇਆ ਹੈ।

ਹੋਰ ਪੜ੍ਹੋ: “ਆਪ” ਵੱਲੋਂ ਲਖੀਮਪੁਰ ਹਿੰਸਾ ਮਾਮਲੇ ਦੇ ਵਿਰੋਧ ‘ਚ ਰਾਜ ਭਵਨ ਦਾ ਕੀਤਾ ਘਿਰਾਓ, ਤੋੜੇ ਬੈਰੀਕੇਡ

ਨਿਊਜ਼ ਏਜੰਸੀ ਦੇ ਅਨੁਸਾਰ, ਰਾਜਸਥਾਨ ਦੀ ਰਾਜਧਾਨੀ ਜੈਪੁਰ ਦੀ ਵਿਸ਼ੇਸ਼ ਪੋਕਸੋ ਅਦਾਲਤ ਦੇ ਵਿਸ਼ੇਸ਼ ਜੱਜ ਵਿਕਾਸ ਕੁਮਾਰ ਖੰਡੇਲਵਾਲ ਨੇ ਇੱਕ ਨੌ ਸਾਲ ਦੀ ਮਾਸੂਮ ਨਾਲ ਬਲਾਤਕਾਰ ਦੇ ਮਾਮਲੇ ਦੀ ਸੁਣਵਾਈ ਕੀਤੀ। ਸੁਣਵਾਈ ਦੌਰਾਨ ਵਿਸ਼ੇਸ਼ ਜੱਜ ਨੇ ਦੋਸ਼ੀ ਕਮਲੇਸ਼ ਮੀਨਾ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਪੰਜ ਕਾਰਜਕਾਰੀ ਦਿਨਾਂ ਦੇ ਅੰਦਰ ਫੈਸਲਾ ਸੁਣਾਇਆ ਹੈ ਅਤੇ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਹੋਰ ਪੜ੍ਹੋ: 'ਮਿਲਕਫੈਡ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਵਿਸ਼ੇਸ਼ ਸੀਮਨ ਨਾਲ ਪੈਦਾ ਹੋਣਗੇ ਸਿਰਫ ਮਾਦਾ ਪਸ਼ੂ'

ਵਿਸ਼ੇਸ਼ ਪੋਕਸੋ ਅਦਾਲਤ ਨੇ ਕਮਲੇਸ਼ ਮੀਨਾ 'ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇੰਨੀ ਤੇਜ਼ੀ ਨਾਲ ਫੈਸਲਾ ਸੁਣਾਉਣ ਲਈ ਅਦਾਲਤ ਦੀ ਪ੍ਰਸ਼ੰਸਾ ਕੀਤੀ ਹੈ। ਜਾਣਕਾਰੀ ਅਨੁਸਾਰ ਘਟਨਾ 26 ਸਤੰਬਰ ਸ਼ਾਮ ਦੀ ਹੈ। ਉਸੇ ਰਾਤ, ਕੋਟਖਵਾੜਾ ਥਾਣੇ ਦੀ ਪੁਲਿਸ ਨੇ IPC ਅਤੇ ਪੋਕਸੋ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ। ਦੋਸ਼ੀ ਨੂੰ ਅਗਲੇ ਹੀ ਦਿਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।