ਜੰਮੂ- ਕਸ਼ਮੀਰ: ਇੱਕ ਘੰਟੇ ਦੇ ਅੰਦਰ-ਅੰਦਰ 3 ਅਤਿਵਾਦੀ ਹਮਲੇ, 3 ਨਾਗਰਿਕਾਂ ਦੀ ਗਈ ਜਾਨ
ਇਨ੍ਹਾਂ ਇਲਾਕਿਆਂ ਦੀ ਘੇਰਾਬੰਦੀ ਕਰ ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸ੍ਰੀਨਗਰ: ਜੰਮੂ -ਕਸ਼ਮੀਰ (Jammu and Kashmir) ਵਿਚ ਮੰਗਲਵਾਰ ਨੂੰ ਇੱਕ ਘੰਟੇ ਦੇ ਅੰਦਰ ਤਿੰਨ ਵੱਖ-ਵੱਖ ਅਤਿਵਾਦੀ ਹਮਲੇ ਕੀਤੇ ਗਏ ਸਨ। ਜਿਸ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪਹਿਲਾ ਹਮਲਾ ਇੱਕ ਮਸ਼ਹੂਰ ਫਾਰਮੇਸੀ ਕਾਰੋਬਾਰੀ ਉੱਤੇ ਹੋਇਆ ਸੀ। ਉਸ ਤੋਂ ਬਾਅਦ ਸ੍ਰੀਨਗਰ ਦੇ ਮਦੀਨ ਸਾਹਿਬ ਵਿਚ ਇੱਕ ਫੇਰੀਵਾਲੇ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ। ਤੀਜਾ ਹਮਲਾ ਬਾਂਦੀਪੋਰਾ ਜ਼ਿਲ੍ਹੇ ਵਿਚ ਹੋਇਆ, ਜਿੱਥੇ ਅਤਿਵਾਦੀਆਂ ਨੇ ਇੱਕ ਆਮ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਨ੍ਹਾਂ ਇਲਾਕਿਆਂ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਹੋਰ ਪੜ੍ਹੋ: ਪ੍ਰਿਯੰਕਾ ਗਾਂਧੀ ਨੂੰ ਮਿਲਣ ਲਈ ਸੀਤਾਪੁਰ ਜਾਣਗੇ ਰਾਬਰਟ ਵਾਡਰਾ, ਜਲਦ ਹੋਣਗੇ ਦਿੱਲੀ ਤੋਂ ਰਵਾਨਾ
ਕਸ਼ਮੀਰ ਜ਼ੋਨ ਪੁਲਿਸ ਨੇ ਕਿਹਾ ਹੈ ਕਿ ਅਤਿਵਾਦੀਆਂ (3 Terrorist Attacks) ਨੇ ਸ੍ਰੀਨਗਰ ਦੇ ਇਕਬਾਲ ਪਾਰਕ ਦੇ ਕੋਲ ਬਿੰਦਰੂ ਮੈਡੀਕੇਟ ਦੇ ਮਾਲਕ ਮੱਖਣ ਲਾਲ 'ਤੇ ਗੋਲੀਆਂ ਚਲਾਈਆਂ ਸਨ। ਜਿਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਲਾਕੇ ਦੀ ਘੇਰਾਬੰਦੀ ਕਰ ਅਤਿਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ (Search Operation) ਚਲਾਈ ਜਾ ਰਹੀ ਹੈ। ਅਤਿਵਾਦੀਆਂ ਨੇ ਸ੍ਰੀਨਗਰ (Srinagar) ਸ਼ਹਿਰ ਦੇ ਬਾਹਰਵਾਰ ਹਵਲ ਵਿਚ ਮਦੀਨ ਸਾਹਿਬ ਨੇੜੇ ਵੀ ਗੋਲੀਬਾਰੀ (Firing) ਕੀਤੀ ਅਤੇ ਇੱਕ ਫੇਰੀਵਾਲੇ ਨੂੰ ਮਾਰ ਦਿੱਤਾ।
ਹੋਰ ਪੜ੍ਹੋ: ਲਖੀਮਪੁਰ ਘਟਨਾ ’ਤੇ ਅਰਵਿੰਦ ਕੇਜਰੀਵਾਲ ਦਾ ਭਾਜਪਾ ਨੂੰ ਸਵਾਲ, ‘ਕਿਸਾਨਾਂ ਨਾਲ ਇੰਨੀ ਨਫ਼ਰਤ ਕਿਉਂ?’
ਜ਼ਿਕਰਯੋਗ ਹੈ, ਸ੍ਰੀਨਗਰ 'ਚ ਨਾਗਰਿਕਾਂ 'ਤੇ ਇਹ ਦੂਜਾ ਅਤਿਵਾਦੀ ਹਮਲਾ ਹੈ। ਜੰਮੂ -ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ, “ਸ੍ਰੀਨਗਰ ਅਤੇ ਬਾਂਦੀਪੋਰਾ ਵਿਚ ਅਤਿਵਾਦੀਆਂ ਵੱਲੋਂ 3 ਨਾਗਰਿਕਾਂ (3 Civilians killed) ਦੀ ਹੱਤਿਆ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਅਤਿਵਾਦੀ ਆਪਣੇ ਨਾਪਾਕ ਮਨਸੂਬਿਆਂ ਵਿਚ ਕਦੇ ਵੀ ਕਾਮਯਾਬ ਨਹੀਂ ਹੋਣਗੇ ਅਤੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘੇਰੇ ਵਿਚ ਲਿਆਂਦਾ ਜਾਵੇਗਾ।”
ਹੋਰ ਪੜ੍ਹੋ: ਦਿੱਲੀ ਦੇ ਇਸ ਰੈਸਟੋਰੈਂਟ ਵਿੱਚ ਤੁਸੀਂ Bitcoin 'ਚ ਕਰ ਸਕਦੇ ਹੋ ਭੁਗਤਾਨ, 20% ਮਿਲੇਗੀ ਛੋਟ
ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਸ੍ਰੀਨਗਰ 'ਚ ਅਤਿਵਾਦੀਆਂ ਨੇ ਕਥਿਤ ਤੌਰ 'ਤੇ ਇਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਸ਼ਨੀਵਾਰ ਸ਼ਾਮ ਕਰੀਬ 5:50 ਵਜੇ ਅਤਿਵਾਦੀਆਂ ਨੇ ਕਰਨ ਨਗਰ ਦੇ ਛਤਬਲ ਨਿਵਾਸੀ ਮਜੀਦ ਅਹਿਮਦ 'ਤੇ ਗੋਲੀ ਚਲਾ ਦਿੱਤੀ। ਜ਼ਖਮੀ ਅਹਿਮਦ ਨੂੰ ਨੇੜਲੇ SMHS ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।