ਲਖਨਊ ਏਅਰਪੋਰਟ 'ਤੇ ਰਾਹੁਲ ਗਾਂਧੀ ਨੇ ਲਗਾਇਆ ਧਰਨਾ, CM ਚੰਨੀ ਅਤੇ ਭੁਪੇਸ਼ ਬਘੇਲ ਵੀ ਮੌਜੂਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਹੁਲ ਨੇ ਕਿਹਾ, ਮੈਨੂੰ ਇਹ ਕਿਵੇਂ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਪੁਲਿਸ ਹੁਣ ਮੈਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦੇ ਰਹੀ।

Rahul Gandhi at Lukhnow Airport

 

ਲਖਨਊ: ਲਖਨਊ ਏਅਰਪੋਰਟ 'ਤੇ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਧਰਨੇ ’ਤੇ ਬੈਠੇ ਹਨ। ਜ਼ਿਕਰਯੋਗ ਹੈ ਕਿ ਉਹ ਆਪਣੀ ਕਾਰ ’ਤੇ ਲਖੀਮਪੁਰ ਜਾਣਾ ਚਾਹੁੰਦੇ ਹਨ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਹੀ ਅੱਗੇ ਲੈ ਕੇ ਜਾਣਗੇ। ਰਾਹੁਲ ਗਾਂਧੀ ਸਮੇਤ, ਮੁੱਖ ਮੰਤਰੀ ਚਰਨਜੀਤ ਚੰਨੀ (CM Charanjit Channi) ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ (CM Bhupesh Baghel) ਵੀ ਧਰਨੇ ਵਿਚ ਸ਼ਾਮਿਲ ਹਨ।

ਹੋਰ ਪੜ੍ਹੋ: “ਆਪ” ਵੱਲੋਂ ਲਖੀਮਪੁਰ ਹਿੰਸਾ ਮਾਮਲੇ ਦੇ ਵਿਰੋਧ ‘ਚ ਰਾਜ ਭਵਨ ਦਾ ਕੀਤਾ ਘਿਰਾਓ, ਤੋੜੇ ਬੈਰੀਕੇਡ

ਰਾਹੁਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਇਹ ਕਿਵੇਂ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਪੁਲਿਸ ਹੁਣ ਮੈਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦੇ ਰਹੀ। ਉਨ੍ਹਾਂ ਕਿਹਾ ਕਿ ਇਹ ਸੋਚਦੇ ਹਨ ਅਸੀਂ ਇਨ੍ਹਾਂ ਤੋਂ ਡਰਦੇ ਹਾਂ, ਪਰ ਅਜਿਹਾ ਨਹੀਂ ਹੈ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਹ ਉਨ੍ਹਾਂ ਲੋਕਾਂ ਨੂੰ ਰੋਕ ਰਹੇ ਹਨ, ਜੋ ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਹਨ।

ਹੋਰ ਪੜ੍ਹੋ: 'ਮਿਲਕਫੈਡ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਵਿਸ਼ੇਸ਼ ਸੀਮਨ ਨਾਲ ਪੈਦਾ ਹੋਣਗੇ ਸਿਰਫ ਮਾਦਾ ਪਸ਼ੂ'

ਹੋਰ ਪੜ੍ਹੋ: BJP ਦੇ ਲੋਕਾਂ ਨੇ ਕਿਸਾਨਾਂ ’ਤੇ ਗੱਡੀ ਚੜਾਈ, ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ- RS Ladhar

ਇਸ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਜੇਕਰ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਪ੍ਰਸ਼ਾਸਨ ਨੂੰ ਡਰ ਕਿਸ ਗੱਲ ਦਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਅਸੀਂ ਆਪਣੀ ਕਾਰ ਵਿਚ ਲਖੀਮਪੁਰ ਖੀਰੀ ਜਾਣਾ ਚਾਹੁੰਦੇ ਹਾਂ ਪਰ ਪੁਲਿਸ ਸਾਨੂੰ ਜ਼ਬਰਦਸਤੀ ਆਪਣੀ ਗੱਡੀ ਵਿਚ ਬਿਠਾ ਕੇ ਲਿਜਾਣਾ ਚਾਹੁੰਦੀ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਮੇਰੇ ਕਰਮਚਾਰੀ ਵਾਹਨ ਵਿਚ ਜਾਣ ਦੇਣ। ਇਹ ਲੋਕ ਧੱਕੇਸ਼ਾਹੀ ਕਰ ਰਹੇ ਹਨ।