#Metoo : ਮਹਿਲਾ ਪੁਲਿਸ ਅਧਿਕਾਰੀ ਨੇ ਸੀਨੀਅਰ IPS 'ਤੇ ਲਗਾਏ ਗੰਭੀਰ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

#Metoo ਮੁਹਿੰਮ ਦੇ ਤਹਿਤ ਲਗਾਤਾਰ ਔਰਤਾਂ ਕੰਮ ਕਰਨ ਵਾਲੀ ਜਗ੍ਹਾ 'ਤੇ ਉਨ੍ਹਾਂ ਦੇ ਨਾਲ ਹੋਏ ਯੋਨ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲ ਰਹੀ ਹੈ। ਤਾਜ਼ਾ ਮਾਮਲਾ ...

Assam Policewoman

ਨਵੀਂ ਦਿੱਲੀ : (ਪੀਟੀਆਈ) #Metoo ਮੁਹਿੰਮ ਦੇ ਤਹਿਤ ਲਗਾਤਾਰ ਔਰਤਾਂ ਕੰਮ ਕਰਨ ਵਾਲੀ ਜਗ੍ਹਾ 'ਤੇ ਉਨ੍ਹਾਂ ਦੇ ਨਾਲ ਹੋਏ ਯੋਨ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲ ਰਹੀ ਹੈ। ਤਾਜ਼ਾ ਮਾਮਲਾ ਅਸਮ ਦਾ ਹੈ ਜਿੱਥੇ ਮਹਿਲਾ ਪੁਲਿਸ ਅਧਿਕਾਰੀ ਨੇ ਅਪਣੇ ਸੀਨੀਅਰ ਅਧਿਕਾਰੀ ਉਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। #Metoo ਮੁਹਿੰਮ ਦੇ ਤਹਿਤ ਕਿਸੇ ਪੁਲਿਸ ਅਧਿਕਾਰੀ 'ਤੇ ਦੇਸ਼ ਵਿਚ ਪਹਿਲਾ ਯੋਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਦੇ ਮੁਤਾਬਕ ਮਜੂਲੀ ਦੀ ਵਧੀਕ ਕਮਿਸ਼ਨਰ ਆਫ ਪੁਲਿਸ ਲੀਨਾ ਡੋਲੇ ਨੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਲਾਅ ਐਂਡ ਆਰਡਰ) ਮੁਕੇਸ਼ ਅੱਗਰਵਾਲ 'ਤੇ ਯੋਨ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ  ਹੁਣੇ ਵੀ ਇਸ ਮਾਮਲੇ ਨਿਆ ਦਾ ਇੰਤਜ਼ਾਰ ਹੈ। ਇਹਨਾਂ ਹੀ ਨਹੀਂ ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਜ੍ਹਾ ਨਾਲ ਉਨ੍ਹਾਂ ਦੇ ਪਤੀ ਨੇ ਕੁੱਝ ਮਹੀਨੇ ਪਹਿਲਾਂ ਆਤਮਹੱਤਿਆ ਕਰ ਲਈ ਸੀ।

ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਬਤੌਰ ਡੀਐਸਪੀ ਦੇ ਅਹੁਦੇ 'ਤੇ ਤੈਨਾਤ ਸਨ ਤਾਂ ਉਸ ਦੌਰਾਨ ਅੱਗਰਵਾਲ ਆਈਜੀ ਦੇ ਅਹੁਦੇ 'ਤੇ ਤੈਨਾਤ ਸਨ ਪਰ ਹੁਣ ਅੱਗਰਵਾਲ ਕਈ ਅਹਿਮ ਅਹੁਦਿਆਂ ਉਤੇ ਤੈਨਾਤ ਰਹਿ ਚੁੱਕੇ ਹਨ ਅਤੇ ਉਹ ਕਾਫ਼ੀ ਸੀਨੀਅਰ ਪੁਲਿਸ ਅਧਿਕਾਰੀ ਹਨ। ਮੁਕੇਸ਼ ਅੱਗਰਵਾਲ 'ਤੇ ਮਹਿਲਾ ਪੁਲਿਸ ਅਧਿਕਾਰੀ ਨੇ ਇਲਜ਼ਾਮ ਲਗਾਇਆ ਕਿ ਅੱਗਰਵਾਲ ਨੇ ਉਸ ਨੂੰ ਛੁੱਟੀ 'ਤੇ ਚਲਣ ਲਈ ਕਿਹਾ।

ਪੁਲਿਸ ਅਧਿਕਾਰੀ ਨੇ ਮੇਰੇ ਬਿਹਤਰ ਕੰਮ ਲਈ ਮੈਨੂੰ ਉਨ੍ਹਾਂ ਦੇ ਨਾਲ ਛੁੱਟੀ ਉਤੇ ਲੈ ਜਾਣ ਦਾ ਪ੍ਰਸਤਾਵ ਦਿਤਾ ਸੀ ਪਰ ਮੈਂ ਅਪਣੇ ਬੌਸ ਨਾਲ ਛੁੱਟੀ 'ਤੇ ਨਹੀਂ ਜਾਣਾ ਚਾਹੁੰਦੀ ਸੀ ਅਤੇ ਮੈਂ ਜਾਣ ਤੋਂ ਮਨ੍ਹਾਂ ਕਰ ਦਿਤਾ ਸੀ। ਉਸ ਤੋਂ ਬਾਅਦ ਬਹੁਤ ਕੁੱਝ ਹੋਇਆ, ਮੇਰੇ ਪਤੀ ਨੇ ਆਤਮਹੱਤਿਆ ਕਰ ਲਈ। ਜਦੋਂ ਮੈਂ ਮੁਕੇਸ਼ ਅੱਗਰਵਾਲ ਦੇ ਵਿਧਾਨ ਸ਼ਿਕਾਇਤ ਕੀਤੀ ਤਾਂ ਉਸ ਦੇ ਛੇ ਮਹੀਨੇ ਬਾਅਦ ਮੇਰੇ ਪਤੀ ਨੇ ਆਤਮਹੱਤਿਆ ਕਰ ਲਈ।