ਜੰਮੂ-ਕਸ਼ਮੀਰ : ਰਾਜੋਰੀ  'ਚ ਸੁਰੱਖਿਆ ਬਲਾਂ ਨਾਲ ਮੁਕਾਬਲਾ ਦੌਰਾਨ ਦੋ ਅਤਿਵਾਦੀ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਥਾਨਾਮੰਡੀ ਰੋਡ 'ਤੇ ਆਵਾਜਾਈ ਅਸਥਾਈ ਤੌਰ 'ਤੇ ਬੰਦ 

Rajouri encounter

 ਰਾਜੋਰੀ : ਜੰਮੂ ਡਿਵੀਜ਼ਨ ਦੇ ਰਾਜੋਰੀ 'ਚ ਥਾਨਾਮੰਡੀ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਜਿਸ 'ਚ ਹੁਣ ਤੱਕ ਦੋ ਅਤਿਵਾਦੀ ਮਾਰੇ ਜਾ ਚੁੱਕੇ ਹਨ। ਪੁਲਿਸ, ਸੈਨਾ ਅਤੇ ਸੀਆਰਪੀਐਫ ਦੀ ਸਾਂਝੀ ਟੀਮ ਇਸ ਆਪਰੇਸ਼ਨ ਨੂੰ ਅੰਜਾਮ ਦੇ ਰਹੀ ਹੈ। ਇਸ ਦੌਰਾਨ ਰਾਜੋਰੀ ਥਾਨਾਮੰਡੀ ਰੋਡ 'ਤੇ ਆਵਾਜਾਈ ਅਸਥਾਈ ਤੌਰ 'ਤੇ ਬੰਦ ਕਰ ਦਿਤੀ ਗਈ ਹੈ।

ਇਹ ਵੀ ਪੜ੍ਹੋ : ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਹਿਟਲਰ ਨਾਲ ਕੀਤੀ PM ਮੋਦੀ ਦੀ ਤੁਲਨਾ

ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ 'ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਘੇਰਾਬੰਦੀ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿਤੀ। ਜਵਾਬੀ ਗੋਲੀਬਾਰੀ ਨਾਲ ਮੁਕਾਬਲਾ ਸ਼ੁਰੂ ਹੋਇਆ।  
 ਦੱਸਣਯੋਗ ਹੈ ਕਿ 11 ਅਕਤੂਬਰ ਨੂੰ ਸੂਰਨਕੋਟ ਅਤੇ ਮੇਂਢਰ ਦੇ ਜੰਗਲ ਵਿੱਚ 14 ਅਕਤੂਬਰ ਨੂੰ ਸਰਚ ਮੁਹਿੰਮ ਦੌਰਾਨ ਅਤਿਵਾਦੀਆਂ ਨਾਲ ਦੋ ਵੱਖ-ਵੱਖ ਮੁਕਾਬਲਿਆਂ ਵਿਚ ਦੋ ਜੂਨੀਅਰ ਕਮਿਸ਼ਨਡ ਅਫ਼ਸਰਾਂ (ਜੇਸੀਓ) ਸਮੇਤ 9 ਜਵਾਨ ਸ਼ਹੀਦ ਹੋ ਗਏ ਸਨ।

24 ਅਕਤੂਬਰ ਨੂੰ ਪਾਕਿਸਤਾਨੀ ਅਤਿਵਾਦੀ ਜ਼ਿਆ ਮੁਸਤਫਾ, ਜੋ ਆਪਰੇਸ਼ਨ ਦੇ ਸਿਲਸਿਲੇ 'ਚ ਜੰਮੂ ਦੀ ਕੋਟਭਲਵਾਲ ਜੇਲ 'ਚ ਬੰਦ ਸੀ, ਨੂੰ ਮੇਂਢਰ 'ਚ ਮੁਕਾਬਲੇ ਵਾਲੀ ਜਗ੍ਹਾ 'ਤੇ ਲਿਜਾਇਆ ਗਿਆ, ਜਿਸ ਦੌਰਾਨ ਅਤਿਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਜ਼ਿਆ ਮਾਰਿਆ ਗਿਆ।