TIK Tok ਸ਼ੌਕੀਨ ਹੋ ਜਾਣ ਸਾਵਧਾਨ, ਹੁਣੇ ਹੁਣੇ Tik Tok  ਯੂਜ਼ਰਸ ਲਈ ਆਈ ਮਾੜੀ ਖ਼ਬਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ ਲਗਾਇਆ ਗਿਆ ਹੈ ਕਿ ਇਹ ਐਪ ਟਿਕਟਾਕ ਯੂਜ਼ਰ ਦੀ ਮਨਜ਼ੂਰੀ ਤੋਂ ਬਿਨਾਂ ਉਨ੍ਹਾਂ ਦਾ ਕੰਟੈਂਟ ਅਤੇ ਡਾਟਾ ਲੈ ਰਹੀ ਹੈ। ਬੀਜਿੰਗ ਸਥਿਤ ਕੰਪਨੀ ਬਾਈਟਡਾਂਸ ਦੀ...

Beware of TIK Tok fans, bad news for Tik Tok users recently

ਨਵੀਂ ਦਿੱਲੀ- ਇਸ ਸਮੇਂ ਭਾਰਤ ਤੇ ਪੰਜਾਬ ਵਿਚ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਧ ਟਿਕ ਟਾਕ ਐਪ ਵਰਤੀ ਜਾਂਦੀ ਹੈ, ਇਸ ਸਮੇਂ ਟਿਕ ਟਾਕ ਐਪ ਬਾਰੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਕਿ ਟਿਕ ਟਾਕ ਯੂਜ਼ਰਸ ਲਈ ਮਹੱਤਵਪੂਰਨ ਹੈ। ਵੀਡੀਓ ਸ਼ੇਅਰਿੰਗ ਐਪ ਟਿਕਟਾਕ ’ਤੇ ਅਮਰੀਕਾ ’ਚ ਫੌਜਦਾਰੀ ਦਾ ਮੁਕਦਮਾ ਦਰਜ ਹੋਇਆ ਹੈ। ਇਸ ਚੀਨੀ ਐਪ ’ਤੇ ਦੋਸ਼ ਹੈ ਕਿ ਇਹ ਵੱਡੀ ਗਿਣਤੀ ’ਚ ਯੂਜ਼ਰ ਦਾ ਡਾਟਾ ਚੋਰੀ-ਚੋਰੀ ਚੀਨ ਨੂੰ ਭੇਜ ਰਹੀ ਹੈ।

ਦੋਸ਼ ਲਗਾਇਆ ਗਿਆ ਹੈ ਕਿ ਇਹ ਐਪ ਟਿਕਟਾਕ ਯੂਜ਼ਰ ਦੀ ਮਨਜ਼ੂਰੀ ਤੋਂ ਬਿਨਾਂ ਉਨ੍ਹਾਂ ਦਾ ਕੰਟੈਂਟ ਅਤੇ ਡਾਟਾ ਲੈ ਰਹੀ ਹੈ। ਬੀਜਿੰਗ ਸਥਿਤ ਕੰਪਨੀ ਬਾਈਟਡਾਂਸ ਦੀ ਮਲਕੀਅਤ ਵਾਲੀ ਐਪ ਟਿਕਟਾਕ ਨੇ ਅਮਰੀਕਾ ’ਚ ਵੀ ਨੌਜਵਾਨਾਂ ’ਚ ਵੱਡਾ ਫੈਨ ਬੇਸ ਤਿਆਰ ਕਰ ਲਿਆ ਹੈ। ਭਾਰਤ ’ਚ ਵੀ ਇਸ ਐਪ ਦੇ ਲਗਭਗ 20 ਕਰੋੜ ਯੂਜ਼ਰਜ਼ ਹਨ।

ਪੂਰੀ ਦੁਨੀਆ ’ਚ ਟਿਕਟਾਕ ਦੇ 50 ਕਰੋੜ ਐਕਟਿਵ ਯੂਜ਼ਰਜ਼ ਹਨ। ਇਸ ਐਪ ’ਤੇ ਤੁਸੀਂ 15 ਸੈਕਿੰਡ ਤਕ ਦੀ ਵੀਡੀਓ ਸ਼ੇਅਰ ਕਰ ਸਕਦੇ ਹੋ, ਜਿਸ ਨੂੰ ਤੁਸੀਂ ਗਾਣੇ, ਮਿਊਜ਼ਿਕ, ਕਮੇਡੀ ਜਾਂ ਫਿਲਮੀ ਡਾਇਲਾਗ ਦੇ ਨਾਲ ਮਿਕਸ ਕਰ ਕੇ ਆਪਣੇ ਹਿਸਾਬ ਨਾਲ ਐਡਿਟ ਕਰ ਸਕਦੇ ਹੋ। ਹਾਲਾਂਕਿ, ਇਸ ਐਪ ਨੂੰ ਨੋਰਥ ਅਮਰੀਕਾ ’ਚ ਡੇਟਾ ਇਕੱਠਾ ਕਰਨਾ ਅਤੇ ਸੈਂਸਰਸ਼ਿਪ ਦੀਆਂ ਚਿੰਤਾਵਾਂ ਨੂੰ ਲੈ ਕੇ ਚੌਤਰਫਾ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੈਲੀਫੋਰਨੀਆ ਦੀ ਅਦਾਲਤ ’ਚ ਦਾਇਰ ਮੁਕਦਮੇ ’ਚ ਐਪ ’ਤੇ ਦੋਸ਼ ਲਗਾਇਆ ਗਿਆ ਹੈ ਕਿ ਇਹ ਗੁਪਤ ਰੂਪ ਨਾਲ ਨਿੱਜੀ ਅਤੇ ਵਿਅਕਤੀਗਤ ਰੂਪ ਨਾਲ ਪਛਾਣ ਯੋਗ ਯੂਜ਼ਰ ਡਾਟਾ ਚੀਨ ਨੂੰ ਭੇਜ ਰਹੀ ਹੈ। ਇਸ ਡਾਟੇ ਨਾਲ ਅਮਰੀਕਾ ’ਚ ਹੁਣ ਅਤੇ ਭਵਿੱਖ ’ਚ ਵੀ ਕਿਸੇ ਦੀ ਪਛਾਣ ਕੀਤੀ ਜਾ ਸਕੇਗੀ ਅਤੇ ਉਸ ਨੂੰ ਟ੍ਰੈਕ ਕੀਤਾ ਜਾ ਸਕੇਗਾ। ਮੁਕੱਦਮਾ ਦਾਇਰ ਕਰਨ ਵਾਲੀ ਮਿਸਟੀ ਹਾਂਗ ਕੈਲੀਫੋਰਨੀਆ ਸਥਿਤ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਹੈ।

ਭਾਰਤ ’ਚ ਵੀ ਡਾਟਾ ਸਟੋਰੇਜ ਨੂੰ ਲੈ ਕੇ ਵਿਵਾਦ ਭਾਰਤ ’ਚ ਵੀ ਟਿਕਟਾਕ ਅਤੇ ਹੈਲੋ ਦੇ ਡਾਟਾ ਸਟੋਰੇਜ ਨੂੰ ਲੈ ਕੇ ਕਾਫੀ ਵਿਵਾਦ ਰਿਹਾ ਹੈ। ਡਾਟਾ ਚੋਰੀ ਅਤੇ ਡਾਟਾ ਨੂੰ ਚੀਨ ’ਚ ਸਟੋਰ ਕਰਨ ਨੂੰ ਲੈ ਕੇ ਭਾਰਤ ਸਰਕਾਰ ਨੇ ਟਿਕਟਾਕ ਦੀ ਪ੍ਰਮੋਟਰ ਕੰਪਨੀ ਬਾਈਟਡਾਂਸ ਤੋਂ ਜੁਲਾਈ ’ਚ 24 ਸਵਾਲਾਂ ਦੇ ਜਵਾਬ ਮੰਗੇ ਸਨ।

ਇਸ ਤੋਂ ਬਾਅਦ ਟਿਕਟਾਕ ਅਤੇ ਹੈਲੋ ਭਾਰਤ ’ਚ ਸਰਵਰ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ। ਅਜਿਹੇ ’ਚ ਭਾਰਤੀ ਯੂਜ਼ਰਜ਼ ਦਾ ਡਾਟਾ ਕੰਪਨੀ ਨੇ ਅਮਰੀਕਾ ਅਤੇ ਗਿੰਗਾਪੁਰ ’ਚ ਰੱਖਿਆ ਹੈ। ਕੰਪਨੀ ਨੇ ਕਿਹਾ ਹੈ ਕਿ 6 ਤੋਂ 8 ਮਹੀਨਿਆਂ ’ਚ ਭਾਰਤ ’ਚ ਡਾਟਾ ਸਟੋਰ ਲਈ ਸਰਵਰ ਕੰਮ ਕਰਨ ਲੱਗੇਗਾ।