ਕਾਂਗਰਸ ਦੇ ਐੱਸ.ਸੀ. ਵਿੰਗ ਨੇ ਲਾਂਚ ਕੀਤਾ ਯੂਟਿਊਬ ਚੈਨਲ 'ਬਹੁਜਨ ਕੀ ਆਵਾਜ਼'

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਮਹਾਪਰਿਨਿਰਵਾਨ ਦਿਵਸ 'ਤੇ ਕੀਤੀ ਸ਼ੁਰੂਆਤ 

Image

 

ਨਵੀਂ ਦਿੱਲੀ - ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਵਿੰਗ ਨੇ ਮੰਗਲਵਾਰ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਮਹਾਪਰਿਨਿਰਵਾਨ ਦਿਵਸ 'ਤੇ 'ਬਹੁਜਨ ਕੀ ਆਵਾਜ਼' ਨਾਂਅ  ਦਾ ਯੂਟਿਊਬ ਚੈਨਲ ਲਾਂਚ ਕੀਤਾ।

ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਜਿਸ ਮਕਸਦ ਨਾਲ ਇਹ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ, ਉਸ 'ਚ ਅਸੀਂ ਕਾਮਯਾਬ ਹੋਵਾਂਗੇ।"

ਉਨ੍ਹਾਂ ਕਿਹਾ, ''ਜੇਕਰ ਭਾਰਤ ਦੇ ਸੰਵਿਧਾਨ ਨੂੰ ਕਮਜ਼ੋਰ ਕੀਤਾ ਜਾਂਦਾ ਹੈ, ਤਾਂ ਭਾਰਤ ਦੀ ਏਕਤਾ ਨੂੰ ਨੁਕਸਾਨ ਹੋਵੇਗਾ, ਭਾਰਤ ਦੇ ਲੋਕਤੰਤਰ ਨੂੰ ਨੁਕਸਾਨ ਹੋਵੇਗਾ। ਸਮਤਾ ਦੇ ਵਿਚਾਰ, ਸਮਾਨਤਾ ਦੇ ਵਿਚਾਰ, ਧਰਮ ਨਿਰਪੱਖਤਾ ਦੇ ਵਿਚਾਰ, ਸਮਾਜਵਾਦ ਦੇ ਵਿਚਾਰ ਨੂੰ ਬਹੁਤ ਸੱਟ ਵੱਜੇਗੀ। ਸਾਨੂੰ ਇਸ ਤੋਂ ਬਚਣਾ ਹੋਵੇਗਾ।

ਕਾਂਗਰਸ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਮੁਖੀ ਰਾਜੇਸ਼ ਲਿਲੋਠੀਆ ਨੇ ਕਿਹਾ ਕਿ ਇਸ ਯੂ-ਟਿਊਬ ਚੈਨਲ ਰਾਹੀਂ ਅੰਬੇਡਕਰ ਦੇ ਵਿਚਾਰਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ।