ਜੇਲ੍ਹ ਦੀ ਕੰਧ ਟੱਪ ਕੇ ਦੋ ਕੈਦੀ ਫ਼ਰਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਦੀਆਂ ਦੀ ਭਾਲ਼ ਅਤੇ ਸੁਰੱਖਿਆ ਮਜ਼ਬੂਤੀ ਦੀਆਂ ਕੋਸ਼ਿਸ਼ਾਂ ਜਾਰੀ

Image

 

ਜਸ਼ਪੁਰ - ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿੱਚ ਇੱਕ ਨਾਬਾਲਗ ਦੀ ਹੱਤਿਆ ਅਤੇ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਦੋ ਅੰਡਰ ਟਰਾਇਲ ਕੈਦੀ, ਜੇਲ੍ਹ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਅੰਡਰ ਟਰਾਇਲ ਕੈਦੀ ਲਲਿਤ ਰਾਮ ਅਤੇ ਕਪਿਲ ਭਗਤ ਸੋਮਵਾਰ ਤੜਕੇ ਜ਼ਿਲ੍ਹਾ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਕੈਦੀ ਲਲਿਤ ਰਾਮ 'ਤੇ ਕਤਲ ਅਤੇ ਕਪਿਲ ਭਗਤ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੜਕੇ ਜੇਲ੍ਹ ਵਿੱਚ ਖਾਣਾ ਬਣਾਉਣ ਦੀ ਤਿਆਰੀ ਸ਼ੁਰੂ ਕੀਤੀ ਗਈ, ਜਿਸ ਦੌਰਾਨ ਦੋਵਾਂ ਨੂੰ ਵੀ ਹੋਰ ਕੈਦੀਆਂ ਨਾਲ ਬੈਰਕ ਤੋਂ ਬਾਹਰ ਲਿਆਂਦਾ ਗਿਆ। ਕੁਝ ਸਮੇਂ ਬਾਅਦ ਹਨ੍ਹੇਰੇ ਵਿੱਚ ਦੋਵੇਂ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋ ਗਏ।

ਜੇਲ ਪ੍ਰਸ਼ਾਸਨ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਨੇ ਕੈਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਸ਼ਪੁਰ ਜੇਲ੍ਹ ਦੇ ਸੁਪਰਡੈਂਟ ਮਨੀਸ਼ ਸੰਭਾਕਰ ਨੇ ਦੱਸਿਆ ਕਿ ਜਿਸ ਕੰਧ ਤੋਂ ਕੈਦੀ ਭੱਜੇ ਹਨ, ਉਸ ਦੀ ਉਚਾਈ ਜ਼ਰਾ ਘੱਟ ਹੈ।

ਫ਼ਰਾਰ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜੇਲ੍ਹ ਦੀ ਸੁਰੱਖਿਆ ਮਜ਼ਬੂਤ ​​ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।