ਏਅਰ ਸਟੇਸ਼ਨਾਂ ਨੂੰ ਰੱਖਿਆ ਮੰਤਰੀ ਦੇ ਰਾਫੇਲ ਭਾਸ਼ਣ 'ਤੇ ਦਿਤੇ ਗਏ ਸਨ ਖ਼ਾਸ ਆਦੇਸ਼!
ਕਾਂਗਰਸ ਵਲੋਂ ਨਿਰਮਲਾ ਸਿਤਾਰਮਣ 'ਤੇ ਰਾਫ਼ੇਲ ਸੌਦੇ ਨੂੰ ਲੈ ਕੇ ਸੰਸਦ 'ਚ ਅਪਣੇ ਸਵਾਲਾਂ ਤੋਂ ਬਚਣ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਆਲ ਇੰਡੀਆ ਰੇਡੀਓ ਨੇ ਰੱਖਿਆ ...
ਨਵੀਂ ਦਿੱਲੀ : ਕਾਂਗਰਸ ਵਲੋਂ ਨਿਰਮਲਾ ਸਿਤਾਰਮਣ 'ਤੇ ਰਾਫ਼ੇਲ ਸੌਦੇ ਨੂੰ ਲੈ ਕੇ ਸੰਸਦ 'ਚ ਅਪਣੇ ਸਵਾਲਾਂ ਤੋਂ ਬਚਣ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਆਲ ਇੰਡੀਆ ਰੇਡੀਓ ਨੇ ਰੱਖਿਆ ਮੰਤਰੀ ਦੇ ਭਾਸ਼ਣ ਦਾ ਅਨੁਵਾਦ ਕੀਤਾ ਗਿਆ ਜਦਕਿ ਸਾਂਸਦਾਂ ਦੀਆਂ ਟਿੱਪਣੀਆਂ ਅਤੇ ਸਵਾਲਾਂ ਨੂੰ ਛੱਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਗੁਵਾਹਾਟੀ, ਹੈਦਰਾਬਾਦ, ਕੋਲਕਾਤਾ, ਚੰਡੀਗੜ੍ਹ, ਸ਼੍ਰੀਨਗਰ, ਚੇਨਈ, ਬੈਂਗਲੁਰੂ ਅਤੇ ਤਿਰੂਵਨੰਤਪੁਰਮ 'ਚ ਅਪਣੇ ਪ੍ਰੋਗਰਾਮਿੰਗ ਵਿਭਾਗਾਂ ਨੂੰ ਆਲ ਇੰਡੀਆ ਰੇਡੀਓ ਦੇ ਜਨਰਲ ਸੱਕਤਰ ਵਲੋਂ ਸੀਤਾਰਮਣ ਦੇ ਭਾਸ਼ਣ ਦਾ ਅਨੁਵਾਦ ਕਰਨ ਦਾ ਆਦੇਸ਼ ਦਿਤਾ ਗਿਆ ਸੀ
ਜਿਸ 'ਚ ਕਿਹਾ ਗਿਆ ਸੀ ਕਿ ਉਹਨਾਂ ਨੂੰ ਇਸ ਭਾਸ਼ਣ ਸਬੰਧੀ ਪਹਿਲਾਂ ਹੀ ਸੁਚੇਤ ਕੀਤਾ ਗਿਆ ਸੀ। ਸੀਤਾਰਮਣ ਦਾ ਭਾਸ਼ਣ ਅੱਧੀ ਰਾਤ ਉਹਨਾਂ ਦੀ ਅਧਿਕਾਰਕ ਈਮੇਲ ਆਈਡੀ ਤੱਕ ਪਹੁੰਚ ਜਾਵੇਗਾ। ਇਨ੍ਹਾਂ ਰਾਜਧਾਨੀ ਕੇਂਦਰਾਂ ਨੂੰ ਪ੍ਰਧਾਨ ਮੰਤਰੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੀ ਮੇਲ ਆਈਡੀ ਤੇ ਭੇਜੀ ਇਕ ਕਾਪੀ ਦੇ ਨਾਲ ਦਿੱਲੀ 'ਚ ਸੋਮਵਾਰ ਸਵੇਰੇ 11 ਵਜੇ ਭਾਸ਼ਣ ਦਾ ਅਨੁਵਾਦ ਵਾਪਸ ਕਰਨ ਲਈ ਨਿਰਦੇਸ਼ ਦਿਤਾ ਗਿਆ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਮੁਤਾਬਕ ਸਿਰਫ਼ ਮੰਤਰੀ ਦੇ ਭਾਸ਼ਣ ਦੀ ਲੋੜ ਸੀ। ਮਾਣਯੋਗ ਮੈਂਬਰਾਂ ਦੀਆਂ ਟਿੱਪਣੀਆਂ ਅਤੇ ਸਵਾਲਾਂ ਦਾ ਅਨੁਵਾਦ ਕਰਨ ਦੀ ਕੋਈ ਲੋੜ ਨਹੀਂ ਸੀ।
ਜ਼ਿਕਰਯੋਗ ਹੈ ਕਿ ਪ੍ਰਸਾਰ ਭਾਰਤੀ ਨਿਜੀ ਐਫ਼ਐਮ ਪ੍ਰਸਾਰਣਕਰਤਾਵਾਂ ਵਲੋਂ ਦੇਸ਼ ਭਰ 'ਚ ਪ੍ਰਸਾਰਿਤ ਕੀਤੀਆਂ ਜਾਣ ਵਾਲੀਆਂ ਅਕਾਸ਼ਵਾਣੀ ਖਬਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ 8 ਜਨਵਰੀ ਨੂੰ ਪ੍ਰਸਾਰਿਤ ਕੀਤਾ ਜਾਣ ਵਾਲਾ ਭਾਸ਼ਣ ਨੀਤੀ ਦੇ ਇਕ ਮੌਲਿਕ ਬਦਲਾਅ ਨੂੰ ਪ੍ਰਭਾਵਤ ਕਰੇਗਾ, ਜਿਸ ਨੂੰ ਹੁਣ ਤੱਕ ਪ੍ਰਾਸਰਿਤ ਕਰਨ ਤੋਂ ਰੋਕ ਦਿਤਾ ਗਿਆ ਹੈ ਜਦਕਿ ਇਹ ਅਨੁਵਾਦ ਤੈਅ ਕੀਤੀ ਗਈ ਮਿਤੀ ਤੋਂ ਅਗਲੇ ਦਿਨ ਸ਼ੁਰੂ ਹੁੰਦਾ ਹੈ। ਆਲ ਇੰਡੀਆ ਰੇਡੀਓ ਦੇ ਸੂਤਰਾਂ ਨੇ ਕਿਹਾ ਕਿ ਖਬਰ ਵਿਭਾਗ ਵਿਚ ਅਨੁਵਾਦਕਾਂ ਦੀ ਜੋ ਟੀਮ ਹੈ, ਉਹਨਾਂ ਨੂੰ ਲੂਪ ਤੋਂ ਬਾਹਰ ਰਖਿਆ ਗਿਆ ਸੀ ਅਤੇ ਉਹਨਾਂ ਦੀ ਥਾਂ ਫ੍ਰੀਲਾਂਸ ਆਧਾਰ 'ਤੇ ਅਨੁਵਾਦਕ ਨਿਯੁਕਤ ਕੀਤੇ।