ਬੀਐਸਪੀ-ਐਸਪੀ ਅਤੇ ਕਾਂਗਰਸ ਨੇ ਇਕੱਠਿਆ ਬੀਜੇਪੀ ਨੂੰ ਘੇਰਿਆ
ਯੂਪੀ ‘ਚ ਗੈਰ ਕਾਨੂੰਨੀ ਰੇਤ ਘੋਟਾਲੇ ‘ਤੇ ਅਖਿਲੇਸ਼ ਯਾਦਵ ਤਕ ਜਾਂਚ ਦੀ ਖ਼ਬਰ ਪਹੁੰਚਣ ‘ਤੇ ਐਸਪੀ-ਬੀਐਸਪੀ ਨੇ ਸਾਝੀ ਪ੍ਰੈਸ ਕਾਂਨਫਰੰਸ ਦੇ ਜ਼ਰੀਏ ਕੇਂਦਰ ਸਰਕਾਰ ਉਤੇ ਤੰਜ਼....
ਲਖਨਊ : ਯੂਪੀ ‘ਚ ਗੈਰ ਕਾਨੂੰਨੀ ਰੇਤ ਘੋਟਾਲੇ ‘ਤੇ ਅਖਿਲੇਸ਼ ਯਾਦਵ ਤਕ ਜਾਂਚ ਦੀ ਖ਼ਬਰ ਪਹੁੰਚਣ ‘ਤੇ ਐਸਪੀ-ਬੀਐਸਪੀ ਨੇ ਸਾਝੀ ਪ੍ਰੈਸ ਕਾਂਨਫਰੰਸ ਦੇ ਜ਼ਰੀਏ ਕੇਂਦਰ ਸਰਕਾਰ ਉਤੇ ਤੰਜ਼ ਕਸਿਆ ਹੈ। ਮੰਨਿਆ ਜਾ ਰਿਹਾ ਹੈ ਕਿ 25 ਸਾਲ ਬਾਅਦ ਦੋਨਾਂ ਪਾਰਟੀਆਂ ਦੀ ਇਹ ਸਾਝੀ ਪ੍ਰੈਸ ਕਾਂਨਫਰੰਸ ਹੈ। ਐਸਪੀ ਦੇ ਰਾਜ ਸਭਾ ਸਾਂਸਦ ਰਾਮਗੋਪਾਲ ਯਾਦਵ ਅਤੇ ਬੀਐਸਪੀ ਦੇ ਰਾਜਸਭਾ ਸਾਂਸਦ ਸਤੀਸ਼ ਚੰਦਰ ਮਿਸਰਾ ਨੇ ਬੀਜੇਪੀ ਉਤੇ ਹਮਲਾ ਕੀਤਾ ਤੇ ਕਿਹਾ ਕਿ ਹਲੇ ਤਾਂ ਐਸਪੀ-ਬੀਐਸਪੀ ਦਾ ਗਠਬੰਧਨ ਵੀ ਨਹੀਂ ਹੋਇਆ ਅਤੇ ਸਰਕਾਰ ਨੇ ਸੀਬੀਆਈ ਨਾਲ ਗਠਬੰਧਨ ਵੀ ਕਰ ਲਿਆ ਹੈ।
ਉੱਧਰ ਕਾਂਗਰਸ ਵੀ ਅਕਿਲੇਸ਼ ਦੇ ਬਚਾਅ ਲਈ ਉਸ ਦੇ ਪੱਖ ਵਿਚ ਨਿਤਰੀ ਹੈ। ਰਾਮ ਗੋਪਾਲ ਨੇ ਕਿਹਾ, ਕੇਂਦਰ ਦੇ ਇਸ਼ਾਰੇ ਉਤੇ ਸੀਬੀਆਈ ਦੀ ਗਲਤ ਵਰਤੋਂ ਹੋ ਰਹੀ ਹੈ। ਹਲੇ ਤਾਂ ਸਾਡੇ ਗਠਬੰਧਨ ਦੀ ਗੱਲ ਹੀ ਹੋਈ ਹੈ। ਸੜ੍ਹਕ ਉਤੇ ਆਏ ਤਾਂ ਬੀਜੇਪੀ ਦਾ ਚੱਲਣਾ ਵੀ ਮੁਸ਼ਕਿਲ ਹੋਵੇਗਾ। ਮਾਨਸਿਕ ਪ੍ਰੇਸਾਨੀ ‘ਚ ਸਰਕਾਰ ਨੇ ਸੀਬੀਆਈ ਨਾਲ ਗਠਬੰਧਨ ਕਰ ਲਿਆ ਹੈ। ਸਰਕਾਰ ਤੋਤੇ (ਸੀਬੀਆਈ) ਦਾ ਇਸਤੇਮਾਲ ਕਰ ਰਹੀ ਹੈ।
ਮਾਨਸਿਕ ਪ੍ਰੇਸ਼ਾਨੀ ‘ਚ ਹੈ ਬੀਜੇਪੀ :-
ਬੀਐਸਪੀ ਵੀ ਖੱਡ ਘੋਟਾਲੇ ਵਿਚ ਸੀਬੀਆਈ ਛਾਪੇ ‘ਤੇ ਐਸਪੀ ਦਾ ਸਾਥ ਦਿੰਦੀ ਨਜ਼ਰ ਆਈ। ਸਤੀਸ ਮਿਸ਼ਰਾ ਨੇ ਕਿਹਾ ਕਿ ਨਵੇਂ ਸਾਲ ਉਤੇ ਦੋਨਾਂ ਪਾਰਟੀਆਂ ਦੇ ਨੇਤਾਵਾਂ ਦੀ ਦਿੱਲੀ ਵਿਚ ਦੁਵੱਲੇ ਮੁਲਾਕਾਤ ਨਾਲ ਬੀਜੇਪੀ ਮਾਨਸਿਕ ਪ੍ਰੇਸ਼ਾਨੀ ਵਿਚ ਹੈ ਅਤੇ ਇਸ ਲਈ ਸੀਬੀਆਈ ਦਾ ਗਲਤ ਇਸਤੇਮਾਲ ਕਰ ਰਹੀ ਹੈ। ਉਹਨਾਂ ਨੇਕ ਹਾ, ਖੱਡ ਗੌਟਾਲੇ ਵਿਚ ਆਈਏਐਸ ਅਧਿਕਾਰੀ ਦੇ ਉਤੇ ਐਫ਼ਆਈਆਰ ਹੈ। ਐਫ਼ਆਈਆਰ ਇਸ ਗੱਲ ਦੀ ਹੈ ਕਿ ਪ੍ਰਦੇਸ਼ ਵਿਚ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਉਸ ਦੀ ਉਲੰਘਣਾ ਕਰਕੇ ਉਹਨਾਂ ਨੂੰ ਅਲਾਟਮੈਂਟ ਕੀਤਾ ਹੈ। ਤਾਂ ਇਸ ਵਿਚ ਮੌਜੂਦਾ ਮੁੱਖ ਮੰਤਰੀ ਅਖਿਲੇਸ਼ ਦੇ ਉਤੇ ਇਲਜ਼ਾਮ ਕਿਵੇਂ ਆ ਗਿਆ।
ਉਹਨਾਂ ਨੇ ਕਿਹਾ, ਮੌਜੂਦਾ ਸਮੇਂ ‘ਚ ਖੱਡ ਮੰਤਰੀ ਦੇ ਨੀਚੇ ਉਹਨਾਂ ਦੇ ਦਫ਼ਤਰ ਵਿਚ ਬੈਠ ਕੇ ਉਹਨਾਂ ਦੇ ਸੈਕਟਰੀ ਲੈਣ-ਦੇਣ ਕਰ ਰਹੇ ਹਨ। ਉਸ ਵਿਚ ਮੰਤਰੀ ਦਾ ਕਾਨੂੰਨ ਨਹੀਂ ਹੈ ਕੀ? ਸਤੀਸ਼ ਮਿਸ਼ਰਾ ਨੇਕਿਹਾ, ਸਰਕਾਰ ਮਾਨਸਿਕ ਪ੍ਰੇਸਾਨੀ ਵਿਚ ਆ ਕੇ ਇਕ ਨਵਾਂ ਗਟਬੰਧਨ ਲੱਭ ਰਹੀ ਹੈ। ਕਿਤੇ ਕਹਿ ਰਹੇ ਹਨ ਅਸੀਂ ਰਾਮ ਮੰਦਰ ਬਣਾਵਾਂਗੇ, ਫਿਰ ਕਹਿ ਰਹੇ ਹਨ ਕਿ ਰਾਮ ਮੂਰਤੀ ਬਣਾਵਾਂਗੇ, ਜਦੋਂ ਇਸ ਨਾਲ ਵੀ ਗੱਲ ਨਹੀਂ ਬਣੀ ਤਾਂ ਭਗਵਾਨ ਦੀ ਜਾਤ ਦੱਸਣ ਲੱਗ ਗਏ। ਜਿਸ ਲਈ ਕਿਹਾ ਜਾਂਦਾ ਹੈ ਦੇਸ਼ ਵਿਚ ਡੈਮੋਕ੍ਰੇਸੀ ਖ਼ਤਮ ਕਰਕੇ ਅਰਾਜਕਤਾ ਦੀ ਗੱਲ ਕਰ ਰਹੇ ਹਨ। ਪੂਰੀ ਯੂਪੀ ਕਿਹਾ ਰਹੀ ਹੈ।
ਅਖਿਲੇਸ਼ ਦੇ ਪੱਖ ‘ਚ ਕਾਂਗਰਸ ਖੁੱਲ੍ਹ ਕੇ ਆਈ ਸਾਹਮਣੇ :-
ਕਾਂਗਰਸ ਵੀ ਖੁਲ੍ਹ ਕੇ ਅਖਿਲੇਸ਼ ਦੇ ਪੱਖ ਵਿਚ ਆਈ ਹੈ। ਬੀਐਸਪੀ-ਐਸਪੀ ਨੇ ਤਾਂ ਸਾਝੀ ਪ੍ਰੈਸ ਕਾਂਨਫਰੰਸ ਵਿਚ ਹਮਲਾ ਕੀਤਾ ਤਾਂ ਕਾਂਗਰਸ ਵੀ ਖੁੱਲ੍ਹ ਕੇ ਅਖਿਲੇਸ਼ ਦੇ ਬਚਾਅ ਲਈ ਸਾਹਮਣੇ ਆਈ ਹੈ। ਕਾਂਗਰਸ ਦੇ ਰਾਜਸਭਾ ਸਾਂਸਦ ਗੁਲਾਮ ਨਵੀ ਆਜ਼ਾਦ ਨੇ ਕਿਹਾ, ਕੇਂਦਰ ਸਰਕਾਰ ਏਜੰਸੀ ਦਾ ਦੁਰਉਪਯੋਗ ਕਰ ਰਹੀ ਹੈ। ਚੋਣਾਂ ਦੇ ਨੇੜੇ ਆਉਣ ‘ਤੇ ਕਿਉਂ ਐਕਸ਼ਨ ਹੋਇਆ। ਪ੍ਰਦੇਸ਼ ਵਿਚ ਗਠਬੰਧਨ ਤੋਂ ਡਰ ਕੇ ਬੀਜੇਪੀ ਨੇ ਸੀਬੀਆਈ ਤੋਂ ਕਾਰਵਾਈ ਕਰਵਾਈ ਹੈ। ਕੁਝ ਹੋਰ ਪਾਰਟੀਆਂ ਉਤੇ ਵੀ ਬੀਜੇਪੀ ਅਜਿਹੀ ਕਾਰਵਾਈ ਕਰਵਾ ਸਕਦੀ ਹੈ।
ਅਖਿਲੇਸ਼ ਤੋਂ ਵੀ ਪੁਛਗਿਛ ਕਰ ਸਕਦੀ ਹੈ ਸੀਬੀਆਈ :-
ਦੱਸ ਦਈਏ ਕਿ ਯੂਪੀ ਦੀ ਬਹੁਚਰਚਿਤ ਆਈਏਐਸ ਅਧਿਕਾਰੀ ਬੀ.ਚੰਦਰਕਲਾ ਦੇ ਨਿਵਾਸ ਉਤੇ ਸੀਬੀਆਈ ਛਾਪੇ ਤੋਂ ਬਾਅਦ ਹੁਣ ਗੈਰ ਕਾਨੂੰਨੀ ਖੱਡ ਮਾਮਲੇ ਦੀ ਜਾਂਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤਕ ਪਹੁੰਚਦੀ ਦਿਖ ਰਹੀ ਹੈ। ਹੁਣ ਉਹ ਸੀਬੀਆਈ ਦੇ ਨਿਸ਼ਾਨੇ ਉਤੇ ਹੈ। ਅਤੇ ਉਹਨਾਂ ਤੋਂ ਪੁਛਗਿਛ ਹੋ ਸਕਦੀ ਹੈ। ਸੀਬੀਆਈ ਦੇ ਮੁਤਾਬਿਕ 2011 ਤੋਂ ਬਾਅਦ ਦੇ ਸਾਰੇ ਖੱਡ ਮੰਤਰੀਆਂ ਤੋਂ ਪੁਛਗਿਛ ਹੋ ਸਕਦੀ ਹੈ।