ਸੱਤਾ ਵਿਚ ਵਾਪਸੀ ਲਈ ਸ਼ਾਹ ਤੇ ਯੋਗੀ ਨੂੰ ਹਟਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਬਾਨੀ ਮੈਂਬਰ ਸੰਘਪ੍ਰਿਯ ਗੌਤਮ ਨੇ ਕਿਹਾ ਹੈ ਕਿ ਜੇ ਭਾਜਪਾ ਨੇ ਸੱਤਾ ਵਿਚ ਵਾਪਸੀ ਕਰਨੀ ਹੈ ਤਾਂ ਸਰਕਾਰ ਅਤੇ ਪਾਰਟੀ ਵਿਚ ਬਦਲਾਅ ਕਰਨਾ ਪਵੇਗਾ....

ਸੰਘਪ੍ਰਿਯ ਗੌਤਮ

ਮੇਰਠ, 7 ਜਨਵਰੀ : ਭਾਜਪਾ ਦੇ ਬਾਨੀ ਮੈਂਬਰ ਸੰਘਪ੍ਰਿਯ ਗੌਤਮ ਨੇ ਕਿਹਾ ਹੈ ਕਿ ਜੇ ਭਾਜਪਾ ਨੇ ਸੱਤਾ ਵਿਚ ਵਾਪਸੀ ਕਰਨੀ ਹੈ ਤਾਂ ਸਰਕਾਰ ਅਤੇ ਪਾਰਟੀ ਵਿਚ ਬਦਲਾਅ ਕਰਨਾ ਪਵੇਗਾ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਮਗਰੋਂ ਸਾਬਕਾ ਕੇਂਦਰੀ ਮੰਤਰੀ ਸੰਘਪ੍ਰਿਯ ਨੇ ਯੋਗੀ ਅਦਿਤਿਆਨਾਥ ਨੂੰ ਹਟਾ ਕੇ ਰਾਜਨਾਥ ਸਿੰਘ ਨੂੰ ਯੂਪੀ ਦਾ ਮੁੱਖ ਮੰਤਰੀ, ਸ਼ਿਵਰਾਜ ਸਿੰਘ ਚੌਹਾਨ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਅਤੇ ਨਿਤਿਨ ਗਡਕਰੀ ਨੂੰ ਦੇਸ਼ ਦਾ ਉਪ ਪ੍ਰਧਾਨ ਮੰਤਰੀ ਬਣਾਉਣ ਦਾ ਸੁਝਾਅ ਦਿਤਾ ਹੈ। 88 ਸਾਲਾ ਗੌਤਮ ਨੇ ਕਿਹਾ ਕਿ ਪਾਰਟੀ ਨੂੰ ਬਚਾਉਣ ਲਈ ਸਰਕਾਰ ਅਤੇ ਪਾਰਟੀ ਵਿਚ ਬਦਲਾਅ ਜ਼ਰੂਰੀ ਹੈ

ਕਿਉਂਕਿ ਬਦਲਾਅ ਮਗਰੋਂ ਹੀ ਨਿਰਾਸ਼ ਪਾਰਟੀ ਕਾਰਕੁਨਾਂ ਅੰਦਰ ਉਤਸ਼ਾਹ ਅਤੇ ਵਿਸ਼ਵਾਸ ਦਾ ਸੰਚਾਰ ਹੋਵੇਗਾ। ਗੌਤਮ ਨੇ ਕਿਹਾ ਕਿ ਅਜਿਹਾ ਨਾ ਹੋਣ 'ਤੇ ਨਰਿੰਦਰ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਸੌਖਾ ਨਹੀਂ ਹੋਵੇਗਾ। ਇਕ ਸਮੇਂ ਪਾਰਟੀ ਦੇ ਵੱਡੇ ਆਗੂਆਂ ਵਿਚ ਸ਼ੁਮਾਰ ਅਤੇ ਪਾਰਟੀ ਦਾ ਦਲਿਤ ਚਿਹਰਾ ਰਹੇ ਗੌਤਮ ਨੇ ਕਿਹਾ, 'ਭਾਜਪਾ ਕਾਲਾ ਧਨ ਵਾਪਸ ਲਿਆਉਣ, ਮਹਿੰਗਾਈ ਖ਼ਤਮ ਕਰਨ, ਭ੍ਰਿਸ਼ਟਾਚਾਰ ਦੂਰ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ। ਇਹ ਤਿੰਨੇ ਵਾਅਦੇ ਪੂਰੇ ਨਹੀਂ ਹੋਏ। ਉਲਟਾ ਪੀਐਨਬੀ ਘੁਟਾਲਾ ਅਤੇ ਰਾਫ਼ੇਲ ਦੇ ਦੋਸ਼ ਲੱਗੇ ਹਨ।

ਹਾਲ ਹੀ ਵਿਚ ਯੂਪੀ ਦੇ ਸਿਹਤ ਮੰਤਰੀ ਨੇ ਖ਼ੁਦ ਕਿਹਾ ਸੀ ਕਿ ਸੱਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਉਸ ਦੇ ਵਿਭਾਗ ਵਿਚ ਹੈ। ਗੌਤਮ ਮੁਤਾਬਕ ਉਨ੍ਹਾਂ 13 ਦਸੰਬਰ ਨੂੰ ਪਾਰਟੀ ਦੇ ਨਾਮ ਖੁਲ੍ਹਾ ਖ਼ਤ ਲਿਖਿਆ ਸੀ ਜਿਸ ਮਗਰੋਂ ਹੀ ਨਿਤਿਨ ਗਡਕਰੀ ਨੇ ਚੋਣ ਹਾਰ ਲਈ ਪਾਰਟੀ ਸੈਨਾਪਤੀ ਨੂੰ ਜ਼ਿੰਮੇਵਾਰ ਦਸਦਿਆਂ ਪਾਰਟੀ ਵਿਚ ਬਦਲਾਅ ਦੀ ਗੱਲ ਕਹੀ ਸੀ। ਗੌਤਮ ਮੁਤਾਬਕ ਮੋਦੀ ਮੰਤਰ ਅਤੇ ਅਮਿਤ ਸ਼ਾਹ ਦਾ ਚੱਕਰਵਿਊ ਹਾਲ ਹੀ ਵਿਚ ਪੰਜ ਰਾਜਾਂ ਦੀਆਂ ਚੋਣਾਂ ਵਿਚ ਠੁੱਸ ਹੋ ਗਿਆ ਅਤੇ ਹਾਰ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਨੂੰ ਖ਼ੁਦ ਲੈਣੀ ਚਾਹੀਦੀ ਹੈ।

ਉਨ੍ਹਾਂ ਸਰਕਾਰ ਅਤੇ ਪਾਰਟੀ ਅੰਦਰ ਬਦਲਾਅ ਦਾ ਸੁਝਾਅ ਦਿੰਦਿਆਂ ਕਿਹਾ, ' ਯੋਗੀ ਨੂੰ ਹਟਾ ਕੇ ਰਾਜਨਾਥ ਸਿੰਘ ਨੂੰ ਯੂਪੀ ਦਾ ਮੁੱਖ ਮੰਤਰੀ ਬਣਾਇਆ ਜਾਵੇ। ਗੌਤਮ ਮੁਤਾਬਕ ਉਨ੍ਹਾਂ 13 ਦਸੰਬਰ ਨੂੰ ਪਾਰਟੀ ਦੇ ਨਾਮ ਖੁਲ੍ਹਾ ਖ਼ਤ ਲਿਖਿਆ ਸੀ ਜਿਸ ਮਗਰੋਂ ਹੀ ਨਿਤਿਨ ਗਡਕਰੀ ਨੇ ਚੋਣ ਹਾਰ ਲਈ ਪਾਰਟੀ ਸੈਨਾਪਤੀ ਨੂੰ ਜ਼ਿੰਮੇਵਾਰ ਦਸਦਿਆਂ ਪਾਰਟੀ ਵਿਚ ਬਦਲਾਅ ਦੀ ਗੱਲ ਕਹੀ ਸੀ। ਗੌਤਮ ਮੁਤਾਬਕ ਮੋਦੀ ਮੰਤਰ ਅਤੇ ਅਮਿਤ ਸ਼ਾਹ ਦਾ ਚੱਕਰਵਿਊ ਹਾਲ ਹੀ ਵਿਚ ਪੰਜ ਰਾਜਾਂ ਦੀਆਂ ਚੋਣਾਂ ਵਿਚ ਠੁੱਸ ਹੋ ਗਿਆ ਅਤੇ ਹਾਰ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਨੂੰ ਖ਼ੁਦ ਲੈਣੀ ਚਾਹੀਦੀ ਹੈ।

ਉਨ੍ਹਾਂ ਸਰਕਾਰ ਅਤੇ ਪਾਰਟੀ ਅੰਦਰ ਬਦਲਾਅ ਦਾ ਸੁਝਾਅ ਦਿੰਦਿਆਂ ਕਿਹਾ, ' ਯੋਗੀ ਨੂੰ ਹਟਾ ਕੇ ਰਾਜਨਾਥ ਸਿੰਘ ਨੂੰ ਯੂਪੀ ਦਾ ਮੁੱਖ ਮੰਤਰੀ ਬਣਾਇਆ ਜਾਵੇ।  (ਏਜੰਸੀ)