ਹਨੂਮਾਨ ਜੀ ਦਾ ਅਪਮਾਨ ਬਰਦਾਸ਼ਤ ਨਹੀਂ, ਮਾਫੀ ਮੰਗਣ ਸੀਐਮ ਯੋਗੀ : ਕੰਪਿਊਟਰ ਬਾਬਾ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੰਪਿਊਟਰ ਬਾਬਾ ਨੇ ਕਿਹਾ ਕਿ ਜੇਕਰ ਯੋਗੀ ਨੇ ਮਾਫੀ ਨਾ ਮੰਗੀ ਤਾਂ ਸੰਤ ਸਮਾਜ ਦੇਸ਼ ਭਰ ਵਿਚ ਉਹਨਾਂ ਦੇ ਵਿਰੋਧ ਵਿਚ ਅੰਦੋਲਨ ਕਰੇਗਾ।

Computer Baba

ਭੋਪਾਲ, ( ਭਾਸ਼ਾ ) : ਹਨੂਮਾਨ ਜੀ ਨੂੰ ਦਲਿਤ ਦੱਸਣ ਵਾਲੇ ਬਿਆਨ 'ਤੇ ਕੰਪਿਊਟਰ ਬਾਬਾ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਯੋਗੀ ਅਦਿੱਤਿਆਨਾਥ ਵਿਰੁਧ ਕਿਹਾ ਕਿ ਹਨੂਮਾਨ ਜੀ ਦੀ ਅਸੀਂ ਪੂਜਾ ਕਰਦੇ ਹਾਂ। ਉਹ ਕਿਸੇ ਜਾਤੀ,ਧਰਮ ਜਾਂ ਪੰਥ ਦੇ ਨਹੀਂ ਸਗੋਂ ਸਾਰਿਆਂ ਦੇ ਹਨ। ਮੁੱਖ ਮੰਤਰੀ ਯੋਗੀ ਨੂੰ ਹਨੂਮਾਨ ਜੀ ਸਬੰਧੀ ਦਿਤੇ ਗਏ ਅਪਣੇ ਬਿਆਨ 'ਤੇ ਮਾਫੀ ਮੰਗਣੀ  ਚਾਹੀਦੀ ਹੈ। ਸਨਾਤਨ ਧਰਮ ਦੇ ਦੇਵੀ-ਦੇਵਤਾਵਾਂ ਦਾ ਅਪਮਾਨ ਕਿਸੇ ਵੀ ਹਾਲ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ ਸਾਬਕਾ ਸ਼ਿਵਰਾਜ ਸਰਕਾਰ

ਨੇ ਕੰਪਿਊਟਰ ਬਾਬਾ ਉਰਫ ਨਾਮਦੇਵ ਦਾਸ ਤਿਆਗੀ ਨੂੰ ਰਾਜ ਮੰਤਰੀ ਦਾ ਦਰਜਾ ਦਿਤਾ ਸੀ ਪਰ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਕੇ ਭਾਜਪਾ ਸਰਕਾਰ ਨੂੰ ਹਟਾਉਣ ਦੀ ਮੁਹਿੰਮ ਚਲਾਈ ਸੀ। ਕਮਲਨਾਥ ਦੇ ਮੁੱਖ ਮੰਤਰੀ ਅਹੁਦੇ ਪ੍ਰਤੀ ਸਹੁੰ ਚੁੱਕ ਸਮਾਗਮ ਦੌਰਾਨ ਉਹ ਮੰਚ 'ਤੇ ਦੇਖੇ ਗਏ ਸਨ। ਇੰਦੌਰ ਵਿਖੇ ਉਹਨਾਂ ਦੇ ਆਸ਼ਰਮ 'ਤੇ ਮੁੱਖ ਮੰਤਰੀ ਦਿਗਵਿਜੇ ਸਿੰਘ ਵੀ ਉਹਨਾਂ ਨੂੰ ਮਿਲਣ ਪੁੱਜੇ ਸਨ। ਕੰਪਿਊਟਰ ਬਾਬਾ ਨੇ ਕਿਹਾ ਕਿ ਜੇਕਰ ਯੋਗੀ ਨੇ ਮਾਫੀ ਨਾ ਮੰਗੀ ਤਾਂ ਸੰਤ ਸਮਾਜ ਦੇਸ਼ ਭਰ ਵਿਚ ਉਹਨਾਂ ਦੇ ਵਿਰੋਧ ਵਿਚ ਅੰਦੋਲਨ ਕਰੇਗਾ।

ਯੋਗੀ ਨੇ ਹੋਰਨਾਂ ਮੰਤਰੀਆਂ ਨੂੰ ਵੀ ਅਜਿਹੀਆਂ ਟਿੱਪਣੀਆਂ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਹਨੂਮਾਨ ਜੀ ਨੂੰ ਦਲਿਤ, ਜਾਟ ਅਤੇ ਮੁਸਲਮਾਨ ਦੱਸਿਆ ਗਿਆ, ਇਸ ਤੋਂ ਮੈਂ ਬਹੁਤ ਦੁਖੀ ਹਾਂ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਕੋਰਟ ਵੀ ਜਾਣਗੇ। ਦੱਸ ਦਈਏ ਕਿ ਬਾਬਾ ਨੂੰ ਰਾਜਨੀਤੀ ਵਿਚ ਕਿਰਿਆਸੀਲ ਹੁੰਦੇ ਦੇਖ ਦਿੰਗਬਰ ਅਖਾੜੇ ਤੋਂ ਬਾਹਰ ਕੱਢ ਦਿਤਾ ਗਿਆ ਸੀ। ਹੁਣ ਉਹ ਨਵਾਂ ਅਖਾੜਾ ਬਣਾਉਣਗੇ। ਉਹਨਾਂ ਕਿਹਾ ਕਿ ਮੈਂ ਪੰਜ ਤੋਂ 10 ਤਰੀਕ ਵਿਚਕਾਰ ਪ੍ਰਯਾਗਰਾਜ ਵਿਚ ਰਹਿ ਕੇ ਮੈਂ ਅਪਣੇ ਅਖਾੜੇ ਦਾ ਕੰਮ ਕਰਾਂਗਾ।