''ਹਿੰਦੂਆਂ ਨੂੰ ਮਾਰਨ ਵਾਲੀ ਪਾਰਟੀ ਦੇ ਸਪੀਕਰ ਹੱਥੋਂ ਸਹੁੰ ਨਹੀਂ ਚੁੱਕਾਂਗਾ'' : ਟੀ ਰਾਜਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਤੋਂ ਨਵੇਂ ਚੁਣੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੇ ਸਪੀਕਰ ਕੋਲੋਂ ਸਹੁੰ ਚੁੱਕਣ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ, ਉਨ੍ਹਾਂ ਨੇ ਕਿਹਾ ਹੈ ਕਿ ਉਹ ਕਿਸੇ....

T Raja Singh

ਤੇਲੰਗਨਾ :  ਤੇਲੰਗਾਨਾ ਤੋਂ ਨਵੇਂ ਚੁਣੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੇ ਸਪੀਕਰ ਕੋਲੋਂ ਸਹੁੰ ਚੁੱਕਣ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ, ਉਨ੍ਹਾਂ ਨੇ ਕਿਹਾ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਹੱਥੋਂ ਸਹੁੰ ਨਹੀਂ ਚੁੱਕਣਗੇ, ਜਿਸ ਦੀ ਪਾਰਟੀ ਹਿੰਦੂਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਸ ਵਿਧਾਇਕ ਸਾਹਮਣੇ ਸਹੁੰ ਨਹੀਂ ਲਵਾਂਗਾ ਜੋ ਭਾਰਤ ਮਾਂ ਦੀ ਜੈ ਨਹੀਂ ਬੋਲਦੇ, ਵੰਦੇ ਮਾਤਰਮ ਨਹੀਂ ਬੋਲਦੇ। ਅਜਿਹੀ ਗੰਦੀ ਪਾਰਟੀ ਦੇ ਵਿਧਾਇਕ ਸਾਹਮਣੇ ਉਹ ਸਹੁੰ ਨਹੀਂ ਲੈਣਗੇ। ਜ਼ਿਕਰਯੋਗ ਹੈ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖ਼ਰ ਰਾਓ ਨੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮੀਨ ਦੇ ਵਿਧਾਇਕ ਮੁਮਤਾਜ਼ ਅਹਿਮਦ ਖ਼ਾਨ ਨੂੰ ਪ੍ਰੋਟੇਮ ਸਪੀਕਰ ਬਣਾਇਆ ਗਿਆ ਹੈ।

ਜੋ 17 ਜਨਵਰੀ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਦਸ ਦਈਏ ਕਿ 70 ਸਾਲਾਂ ਦੇ ਅਹਿਮਦ ਖ਼ਾਨ ਸਭ ਤੋਂ ਸੀਨੀਅਰ ਵਿਧਾਇਕ ਹਨ, ਇਸੇ ਲਈ ਉਨ੍ਹਾਂ ਨੂੰ ਪ੍ਰੋਟੇਮ ਸਪੀਕਰ ਬਣਾਇਆ ਗਿਆ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਤੇਲੰਗਾਨਾ ਵਿਚ ਭਾਜਪਾ ਦੇ ਇਕੋ ਇਕ ਵਿਧਾਇਕ ਟੀ ਰਾਜਾ ਸਿੰਘ ਵਲੋਂ ਦਿਤੇ ਬਿਆਨ 'ਤੇ ਮੁੱਖ ਮੰਤਰੀ ਰਾਓ ਕੀ ਫ਼ੈਸਲਾ ਲੈਂਦੇ ਹਨ?