ਵਿਆਹ ਤੋਂ ਦੂਜੇ ਦਿਨ ਹੀ ਪਤਨੀ ਨੇ ਪਤੀ ਨੂੰ ਕਹੀ ਅਜਿਹੀ ਗੱਲ ਪਤੀ ਦੇ ਉੱਡੇ ਹੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮਤੌਰ ‘ਤੇ ਵੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਪਤੀ ਨੂੰ ਆਪਣੀ ਪਤਨੀ ਦੇ ਕਿਸੇ ਹੋਰ...

Marriage

ਭੋਪਾਲ: ਆਮਤੌਰ ‘ਤੇ ਵੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਪਤੀ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਨਾਲ ਸੰਬੰਧ ਦੀ ਖਬਰ ਪਤਾ ਲੱਗ ਜਾਂਦੀ ਹੈ ਤਾਂ ਜੰਗ ਵਰਗੇ ਹਾਲਾਤ ਬਣ ਜਾਂਦੇ ਹਨ ਅਤੇ ਗੱਲ ਲੜਾਈ ਝਗੜੇ ਤੋਂ ਲੈ ਕੇ ਪੁਲਿਸ ਅਤੇ ਕੋਰਟ ਤੱਕ ਪਹੁੰਚ ਜਾਂਦੀ ਹੈ ਪਰ ਭੋਪਾਲ ਵਿੱਚ ਜੋ ਹੋਇਆ ਉਸਨੂੰ ਜਾਣਕੇ ਤੁਸੀ ਵੀ ਉਸ ਔਰਤ ਦੇ ਪਤੀ ਨੂੰ ਸਲਾਮ ਕਰਨ ਲੱਗੋਗੇ। ਤੁਸੀਂ ਬਹੁਤ ਪਹਿਲਾਂ ਆਈ ਇੱਕ ਫਿਲਮ ਜਰੂਰ ਵੇਖੀ ਹੋਵੇਗੀ।

ਜਿਸਦਾ ਨਾਮ ‘ਹਮ ਦਿਲ ਦੇ ਚੁਕੇ ਸਨਮ’ ਸੀ। ਉਸ ਫਿਲਮ ਵਿੱਚ ਐਕਟਰ ਅਜੇ ਦੇਵਗਨ ਆਪਣੀ ਪਤਨੀ ਨੂੰ ਪ੍ਰੇਮੀ ਨਾਲ ਮਿਲਾਉਣ ਲੈ ਜਾਂਦਾ ਹੈ, ਅਜਿਹਾ ਹੀ ਕੁਝ ਭੋਪਾਲ ਵਿੱਚ ਵੀ ਹੋਇਆ। ਦਰਅਸਲ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਬੀਤੇ ਸਾਲ ਇੱਕ ਕੁੜੀ ਦਾ ਵਿਆਹ ਰੇਲਵੇ ‘ਚ ਵੱਡੇ ਅਹੁਦੇ ਉੱਤੇ ਨੌਕਰੀ ਕਰਨ ਵਾਲੇ ਵਿਅਕਤੀ ਨਾਲ ਹੋਇਆ।

ਵਿਆਹ ਤੋਂ ਦੂਜੇ ਦਿਨ ਹੀ ਕੁੜੀ ਨੇ ਉਸਨੂੰ ਦੱਸ ਦਿੱਤਾ ਕਿ ਉਹ ਪਤਨੀ ਧਰਮ ਨਿਭਾਉਣ ਵਿੱਚ ਅਸਮਰਥ ਹੈ ਕਿਉਂਕਿ ਉਹ ਕਿਸੇ ਹੋਰ ਨਾਲ ਪਿਆਰ ਕਰਦੀ ਹੈ। ਜਦੋਂ ਰੇਲਵੇ ਅਧਿਕਾਰੀ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਇਹ ਗੱਲ ਉਸਨੇ ਪਹਿਲਾਂ ਕਿਉਂ ਨਹੀਂ ਦੱਸੀ ਤਾਂ ਕੁੜੀ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਘਰਵਾਲਿਆਂ ਨੇ ਉਸਨੂੰ ਗੱਲ ਨਹੀਂ ਕਰਨ ਦਿੱਤੀ ਅਤੇ ਮਰ ਜਾਣ ਦੀ ਧਮਕੀ ਦਿੱਤੀ।

ਜਿਸ ਵਜ੍ਹਾ ਨਾਲ ਡਰ ਕੇ ਉਸਨੇ ਵਿਆਹ ਕਰਾ ਲਿਆ। ਪਤਨੀ ਦੇ ਮੁੰਹ ਤੋਂ ਇਹ ਗੱਲਾਂ ਸੁਣਕੇ ਉਸ ਰੇਲਵੇ ਅਧਿਕਾਰੀ ਨੇ ਉਸਨੂੰ ਪ੍ਰੇਮੀ ਨਾਲ ਮਿਲਾਉਣ ਦੀ ਠਾਨ ਲਈ ਅਤੇ ਭੋਪਾਲ ਫੈਮਿਲੀ ਕੋਰਟ ਵਿੱਚ ਜਾਕੇ ਤਲਾਕ ਦੀ ਅਰਜੀ ਦਾਖਲ ਕਰ ਦਿੱਤੀ ਤਾਂਕਿ ਉਹ ਪਤਨੀ ਨੂੰ ਕਾਨੂੰਨੀ ਢੰਗ ਨਾਲ ਉਸਦੇ ਪ੍ਰੇਮੀ ਨਾਲ ਮਿਲਾ ਸਕੇ। ਇਸ ਕੇਸ ਨੂੰ ਲੈ ਕੇ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਪ੍ਰੇਮੀ ਨੂੰ ਮਿਲ ਚੁੱਕਿਆ ਹੈ ਅਤੇ ਉਹ ਵੀ ਆਪਣੀ ਪ੍ਰੇਮਿਕਾ ਨੂੰ ਸੱਚਾ ਪਿਆਰ ਕਰਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਉਸਨੇ ਪਤਨੀ ਦੇ ਪ੍ਰੇਮੀ ਨੂੰ ਹਰ ਤਰ੍ਹਾਂ ਤੋਂ ਅਜਮਾਇਆ ਜਿਸ ਵਿੱਚ ਉਹ ਸਫਲ ਰਿਹਾ ਜਿਸ ਤੋਂ ਬਾਅਦ ਅਧਿਕਾਰੀ ਨੇ ਉਨ੍ਹਾਂ ਦੋਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਥੇ ਹੀ ਅਧਿਕਾਰੀ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਹੀ ਦਫਤਰ ਵਿੱਚ ਨਾਲ ਕੰਮ ਕਰਨ ਵਾਲੇ ਮੁਲਾਜ਼ਮ ਨਾਲ ਪਿਆਰ ਕਰਦੀ ਸੀ ਲੇਕਿਨ ਪ੍ਰਾਈਵੇਟ ਨੌਕਰੀ ਹੋਣ ਦੀ ਵਜ੍ਹਾ ਨਾਲ ਉਸਦੇ ਪਿਤਾ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਲੜਕੀ ਨੇ ਦੱਸਿਆ ਕਿ ਭਾਰਤੀ ਫੌਜ ਤੋਂ ਰਟਾਇਰ ਹੋਣ ਦੇ ਕਾਰਨ ਉਸਦੇ ਪਿਤਾ ਨੂੰ ਲੱਗਦਾ ਸੀ ਕਿ ਸਰਕਾਰੀ ਨੌਕਰੀ ਵਿੱਚ ਭਵਿੱਖ ਸੁਰੱਖਿਅਤ ਰਹਿੰਦਾ ਹੈ। ਤਲਾਕ ਦੇ ਇਸ ਅਨੋਖੇ ਮਾਮਲੇ ਨੂੰ ਲੈ ਕੇ ਫੈਮਿਲੀ ਕੋਰਟ ਦੀ ਕਾਉਂਸਲਰ ਨੇ ਕਿਹਾ ਕਿ ਕੇਸ ਦੌਰਾਨ ਦੋਨਾਂ ਨੇ ਆਪਣੇ ਮਾਤਾ-ਪਿਤਾ ਦਾ ਜਿਕਰ ਨਹੀਂ ਕੀਤਾ, ਹਾਲਾਂਕਿ ਦੋਨੋਂ ਬਾਲਗ ਹਨੀ ਇਸ ਲਈ ਉਨ੍ਹਾਂ ਨੂੰ ਆਪਣੇ ਆਪ ਲਈ ਫੈਸਲੇ ਲੈਣ ਦਾ ਕਾਨੂੰਨੀ ਅਧਿਕਾਰ ਹੈ ਅਤੇ ਪਤੀ ਦੇ ਕਹਿਣ ਉੱਤੇ ਹੀ ਤਲਾਕ ਲਈ ਕੋਰਟ ਨੇ ਸਿਫਾਰਿਸ਼ ਕਰ ਦਿੱਤੀ ਹੈ।