8 ਸਾਲ ਦੇ ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀੜਤ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਹੋਈ ਐੱਫ.ਆਈ.ਆਰ.

Representative Image

 

ਸੂਰਤ - ਗੁਜਰਾਤ ਦੇ ਸੂਰਤ ਸ਼ਹਿਰ ਦੀ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਅੱਠ ਸਾਲਾ ਵਿਦਿਆਰਥੀ ਨਾਲ ਗ਼ੈਰ-ਕੁਦਰਤੀ ਤਰੀਕੇ ਨਾਲ ਦੁਰਾਚਾਰ ਕਰਨ ਦੇ ਦੋਸ਼ ਵਿੱਚ ਇੱਕ ਟਿਊਸ਼ਨ ਅਧਿਆਪਕ ਨੂੰ  ਗ੍ਰਿਫਤਾਰ ਕੀਤਾ ਹੈ। 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਡਿੰਡੋਲੀ ਦੇ ਨਵਗਾਮ ਇਲਾਕੇ ਵਿੱਚ ਵਾਪਰੀ ਜਿੱਥੇ ਦੋਸ਼ੀ ਇੱਕ ਟਿਊਸ਼ਨ ਸੈਂਟਰ ਚਲਾਉਂਦਾ ਹੈ।

ਡਿੰਡੋਲੀ ਥਾਣੇ ਵਿੱਚ ਦਰਜ ਐਫ.ਆਈ.ਆਰ. ਅਨੁਸਾਰ ਮੁਲਜ਼ਮ ਨੇ ਸ਼ਾਮ 4.30 ਤੋਂ 6 ਵਜੇ ਦਰਮਿਆਨ ਟਿਊਸ਼ਨ ਸੈਂਟਰ ਦੇ ਬਾਥਰੂਮ ਵਿੱਚ ਪੀੜਤ ਨਾਲ ਕਥਿਤ ਤੌਰ ’ਤੇ ਬਦਫ਼ੈਲੀ ਕੀਤੀ।

ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ 2) ਭਾਗੀਰਥ ਗੜਵੀ ਨੇ ਕਿਹਾ, "ਪੀੜਤ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਟਿਊਸ਼ਨ ਅਧਿਆਪਕ ਨੇ ਉਸ ਦੇ ਬੇਟੇ ਨਾਲ ਗ਼ੈਰ-ਕੁਦਰਤੀ ਹਰਕਤ ਕੀਤੀ । ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। 

ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 377 (ਗ਼ੈਰ-ਕੁਦਰਤੀ ਅਪਰਾਧ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਅਧਿਕਾਰੀ ਨੇ ਦੱਸਿਆ ਕਿ ਲੜਕੇ ਦੀ ਮੈਡੀਕਲ ਜਾਂਚ ਕਰਵਾਈ ਗਈ, ਜਦਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।