ਜੇ ਕਾਂਗਰਸ ਸੱਤਾ ‘ਚ ਆਈ ਤਾਂ ਤਿੰਨ ਤਲਾਕ ਕਨੂੰਨ ਖਤਮ ਕਰਾਂਗੇ – ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਸਭਾ ਚੋਣ ਦੇ ਨੇੜੇ ਆਉਣ ਦੇ ਨਾਲ ਹੀ ਸਿਆਸੀ ਵਾਅਦੇ ਅਤੇ ਐਲਾਨਾਂ ਦਾ ਦੌਰ ਵੀ ਸ਼ੁਰੂ...

Rahul Gandhi

ਨਵੀਂ ਦਿੱਲੀ : ਲੋਕਸਭਾ ਚੋਣ ਦੇ ਨੇੜੇ ਆਉਣ ਦੇ ਨਾਲ ਹੀ ਸਿਆਸੀ ਵਾਅਦੇ ਅਤੇ ਐਲਾਨਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਕਾਂਗਰਸ ਪਾਰਟੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਜੇਕਰ ਉਹ ਸੱਤਾ ਵਿਚ ਆਈ ਤਾਂ ਤਿੰਨ ਤਲਾਕ ਕਨੂੰਨ ਨੂੰ ਖਤਮ ਕਰ ਦਿਤਾ ਜਾਵੇਗਾ। ਇਹ ਕਾਨੂੰਨ ਮੋਦੀ ਸਰਕਾਰ ਦਾ ਇਕ ਹਥਿਆਰ ਹੈ। ਜਿਸ ਦਾ ਇਸਤੇਮਾਲ ਉਹ ਮੁਸਲਮਾਨ ਪੁਰਸ਼ਾਂ ਨੂੰ ਜੇਲ੍ਹ ਵਿਚ ਪਾਉਣ ਲਈ ਲਈ ਕਰਦੇ ਹਨ। ਮੁਸਲਮਾਨ ਔਰਤਾਂ ਨੇ ਇਸ ਦਾ ਪੁਰੇ ਜ਼ੋਰ ਨਾਲ ਵਿਰੋਧ ਕੀਤਾ ਹੈ ਅਤੇ ਕਾਂਗਰਸ ਵੀ ਇਸ ਕਨੂੰਨ ਦਾ ਵਿਰੋਧ ਕਰਦੀ ਹੈ। ਇਹ ਗੱਲਾਂ ਔਰਤ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਕਹੀਆਂ। 

ਉਹ ਦਿੱਲੀ  ਦੇ ਜਵਾਹਰ ਲਾਲ ਨਹਿਰੂ ਸਟੈਡੀਅਮ ਵਿਚ ਕਾਂਗਰਸ ਮੋਰਚਾ ਸੰਮੇਲਨ ਨੂੰ ਸੰਬੋਧਿਤ ਕਰ ਰਹੀ ਸੀ। ਅਸਾਮ ਦੇ ਸਿਲਚਰ ਤੋਂ ਸੰਸਦ ਸੁਸ਼ਮਿਤਾ ਦੇਵ ਨੇ ਕਿਹਾ ਕਿ ਸਿਟੀਜ਼ਨਸ਼ਿਪ ਦੇਣ ਦੇ ਨਾਂਅ ਉਤੇ ਅਸਾਮ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਅਜਿਹੇ ਕਿਸੇ ਵੀ ਕਨੂੰਨ ਦਾ ਸਮਰਥਨ ਨਹੀਂ ਕਰਦੇ ਹਾਂ। ਜੋ ਸੰਵਿਧਾਨ ਦੇ ਵਿਰੁਧ ਹੈ। ਸੰਮੇਲਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਕਿਸੇ ਇਕ ਜਾਤੀ, ਧਰਮ, ਰਾਜ ਅਤੇ ਭਾਸ਼ਾ ਦਾ ਨਹੀਂ ਹੈ। ਇਹ ਦੇਸ਼ ਹਿੰਦੁਸਤਾਨ ਦੇ ਹਰ ਇਕ ਵਿਅਕਤੀ ਦਾ ਹੈ।

ਪੰਜ ਸਾਲ ਪਹਿਲਾਂ ਕਿਹਾ ਜਾਂਦਾ ਸੀ ਕਿ ਨਰਿੰਦਰ ਮੋਦੀ ਜੀ ਦੀ 56 ਇੰਚ ਦੀ ਛਾਤੀ ਹੈ। 15 ਸਾਲ ਰਾਜ ਕਰਨਗੇ। ਅੱਜ ਕਾਂਗਰਸ ਪਾਰਟੀ ਨੇ ਨਰਿੰਦਰ ਮੋਦੀ ਦੀਆਂ ਧੱਜੀਆਂ ਉਡਾ ਦਿਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਧਿਆਨ ਨਾਲ ਦੇਖੋਗੇ ਤਾਂ ਦਿਖੇਗਾ ਕਿ ਉਨ੍ਹਾਂ ਦੇ ਚਿਹਰੇ ਉਤੇ ਡਰ ਹੈ। ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼ ਨੂੰ ਵੰਡਣਾ, ਨਫ਼ਰਤ ਫੈਲਾ ਕੇ ਹਿੰਦੁਸਤਾਨ ਉਤੇ ਰਾਜ ਨਹੀਂ ਕੀਤਾ ਜਾ ਸਕਦਾ। ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਜੋੜਨ ਦਾ ਕੰਮ ਕਰਨਾ ਚਾਹੀਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹੋਣ ਤਾਂ ਉਨ੍ਹਾਂ ਨੂੰ ਹਟਾ ਦੇਣਾ ਚਾਹੀਦਾ ਹੈ।