ਸਿਰਫ਼ ਯੂਪੀ ਨਹੀਂ ਦੇਸ਼ ‘ਚ ਹੋਵੇਗੀ ਪ੍ਰਿਅੰਕਾ ਦੀ ਭੂਮਿਕਾ - ਰਾਹੁਲ ਗਾਂਧੀ
ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਇਨ੍ਹੀਂ ਦਿਨੀ ਭਾਜਪਾ ਨੂੰ ਨੋਟਬੰਦੀ....
ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਇਨ੍ਹੀਂ ਦਿਨੀ ਭਾਜਪਾ ਨੂੰ ਨੋਟਬੰਦੀ, ਜੀਐਸਟੀ ਅਤੇ ਰਾਫੇਲ ਦੇ ਮੁੱਦੇ ਉਤੇ ਤਾਂ ਘੇਰ ਹੀ ਰਹੀ ਹੈ ਨਾਲ ਹੀ ਕਰਜ਼ਮਾਫੀ ਅਤੇ ਹੇਠਲੀ ਕਮਾਈ ਦੀ ਗੱਲ ਕਹਿ ਕੇ ਵੋਟਰਾਂ ਨੂੰ ਜਾਲ ਵਿਚ ਫਸਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਚੋਣਾਂ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸਰਗਰਮ ਸਿਆਸਤ ਵਿਚ ਲਿਆਉਣ ਕਾਂਗਰਸ ਪਾਰਟੀ ਦਾ ਮਾਸਟਰ ਸਟ੍ਰੋਕ ਕਿਹਾ ਜਾ ਰਿਹਾ ਹੈ। ਪਾਰਟੀ ਨੇ ਉਨ੍ਹਾਂ ਨੂੰ ਜਨਰਲ ਸਕੱਤਰ ਬਣਾਉਣ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਪੂਰਵ ਦਾ ਪ੍ਰਭਾਰੀ ਬਣਾਇਆ ਹੈ।
ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਮੁਤਾਬਕ ਪ੍ਰਿਅੰਕਾ ਦੀ ਭੂਮਿਕਾ ਕੇਵਲ ਉੱਤਰ ਪ੍ਰਦੇਸ਼ ਤੱਕ ਹੀ ਸੀਮਿਤ ਨਹੀਂ ਰਹੇਗੀ ਸਗੋਂ ਉਹ ਪੂਰੇ ਦੇਸ਼ ਵਿਚ ਕਾਂਗਰਸ ਲਈ ਕੰਮ ਕਰੇਗੀ। ਮੀਡੀਆ ਦੇ ਸਾਹਮਣੇ ਰਾਹੁਲ ਗਾਂਧੀ ਨੇ ਆਮ ਚੋਣਾਂ ਨੂੰ ਲੈ ਕੇ ਆਖਰੀ ਬਜਟ ਅਤੇ ਪ੍ਰਿਅੰਕਾ ਦੀ ਭੂਮਿਕਾ ਉਤੇ ਅਪਣੀ ਗੱਲ ਰੱਖੀ। ਅਪਣੀ ਭੈਣ ਪ੍ਰਿਅੰਕਾ ਦੇ ਸਵਾਲ ਉਤੇ ਉਨ੍ਹਾਂ ਨੇ ਕਿਹਾ ਕਿ ਜਨਰਲ ਸਕੱਤਰ ਹੋਣ ਦੇ ਨਾਤੇ ਪ੍ਰਿਅੰਕਾ ਗਾਂਧੀ ਦੀ ਰਾਸ਼ਟਰੀ ਭੂਮਿਕਾ ਹੈ। ਮੈਂ ਹੁਣ ਉਨ੍ਹਾਂ ਨੂੰ ਇਕ ਟਾਸਕ ਦਿਤਾ ਹੈ। ਪਹਿਲਾਂ ਟਾਸਕ ਦੀ ਸਫ਼ਲਤਾ ਉਤੇ ਦੂਜਾ ਟਾਸਕ ਦਿਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪੂਰਵ ਹਿੱਸੇ ਵਿਚ ਪਾਰਟੀ ਦਾ ਵਿਸਥਾਰ ਮੇਰਾ ਮਕਸਦ ਹੈ। ਇਸ ਵਿਚ ਬਿਹਾਰ, ਬੰਗਾਲ ਅਤੇ ਪੂਰਵੀ ਉੱਤਰ ਪ੍ਰਦੇਸ਼ ਸ਼ਾਮਲ ਹੈ। ਇਹ ਕੋਈ ਛੋਟਾ ਕੰਮ ਨਹੀਂ ਹੈ। ਇਸ ਤੋਂ ਪਹਿਲਾਂ 25 ਜਨਵਰੀ ਨੂੰ ਭੁਵਨੇਸ਼ਵਰ ਵਿਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਿਅੰਕਾ ਨੂੰ ਲੈ ਕੇ ਕੀਤਾ ਗਿਆ ਫੈਸਲਾ ਦਸ ਦਿਨਾਂ ਵਿਚ ਨਹੀਂ ਹੋਇਆ ਸਗੋਂ ਸਾਲਾਂ ਪਹਿਲਾਂ ਲੈ ਲਿਆ ਗਿਆ ਸੀ। ਪ੍ਰਿਅੰਕਾ ਦੇ ਬੱਚੇ ਛੋਟੇ ਸਨ। ਇਸ ਵਜ੍ਹਾ ਨਾਲ ਦੇਰੀ ਹੋਈ। ਪ੍ਰਿਅੰਕਾ ਦੇ ਵਿਦੇਸ਼ ਤੋਂ ਮੁੜਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਲੈ ਕੇ ਕੋਈ ਗੱਲ ਕਹੀ ਹੈ।