ਦਿੱਲੀ BJP ਪ੍ਰਧਾਨ ਮਨੋਜ ਤੀਵਾਰੀ ਦੀ ਸਿਹਤ ਵਿਗੜੀ, ਹਸਪਤਾਲ 'ਚ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ੳੱਤਰ - ਪੂਰਬ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਮਨੋਜ ਤੀਵਾਰੀ ਦੀ ਬੁੱਧਵਾਰ ਰਾਤ ਨੂੰ ਸਿਹਤ ਅਚਾਨਕ ਖਰਾਬ ਹੋ ਗਈ।  ਮਨੋਜ ਤੀਵਾਰੀ ਵਲੋਂ ਅਸਹਿਜ..

Manoj Tiwari

ਨਵੀਂ ਦਿੱਲੀ : ੳੱਤਰ - ਪੂਰਬ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਮਨੋਜ ਤੀਵਾਰੀ ਦੀ ਬੁੱਧਵਾਰ ਰਾਤ ਨੂੰ ਸਿਹਤ ਅਚਾਨਕ ਖਰਾਬ ਹੋ ਗਈ।  ਮਨੋਜ ਤੀਵਾਰੀ ਵਲੋਂ ਅਸਹਿਜ ਮਹਿਸੂਸ ਕਰਨ 'ਤੇ ਉਨ੍ਹਾਂ ਨੂੰ ਵੀਰਵਾਰ ਸਵੇਰੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਕਰਾਇਆ ਗਿਆ।

ਮਨੋਜ ਤੀਵਾਰੀ ਦਿੱਲੀ ਭਾਜਪਾ ਦੇ ਮੁਖੀ ਹਨ। ਉਨ੍ਹਾਂ ਨੇ ਟਵੀਟ ਕੀਤਾ, “ਬੀਤੀ ਰਾਤ ਤੋਂ ਅਸਹਿਜ ਮਹਿਸੂਸ ਕਰ ਰਿਹਾ ਸੀ।  ਸਵੇਰੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਹੋਇਆ।” ਖਬਰਾਂ ਦੇ ਮੁਤਾਬਕ, ਉਨ੍ਹਾਂ ਨੇ ਕਿਹਾ ਕਿ “ਸੂਗਰ ਅਤੇ ਬਲਡ ਪ੍ਰੈਸ਼ਰ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹਾਂ ਪਰ ਚਿੰਤਾ ਦੀ ਕੋਈ ਗੱਲ ਨਹੀਂ, ਅਗਲੇ ਦੋ ਤੋਂ ਤਿੰਨ ਘੰਟਿਆਂ ਵਿਚ ਛੁੱਟੀ ਮਿਲ ਜਾਵੇਗੀ।''