ਪੂਰਬੀ ਦਿੱਲੀ 'ਚ ਅਰਵਿੰਦ ਕੇਰਜੀਵਾਲ ਨੇ ਕੀਤੀ ਬਾਇਕ ਐਂਬੁਲੈਂਸ ਸੇਵਾ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰਬੀ ਦਿੱਲੀ ਲਈ ਪ੍ਰੀਖਣ ਤੌਰ 'ਤੇ ਬਾਇਕ ਐਂਬੁਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਸੇਵਾ ਭੀੜਭਾੜ...

Kejriwal launches bike ambulances

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਰਬੀ ਦਿੱਲੀ ਲਈ ਪ੍ਰੀਖਣ ਤੌਰ 'ਤੇ ਬਾਇਕ ਐਂਬੁਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਇਹ ਸੇਵਾ ਭੀੜਭਾੜ ਵਾਲੇ ਇਲਾਕੇ ਵਿਚ ਹਸਪਤਾਲ ਲੈ ਜਾਣ ਤੋਂ ਪਹਿਲਾਂ ਤਤਕਾਲ ਮੈਡੀਕਲ ਮੁਹੱਈਆ ਕਰੇਗੀ।

ਇੱਥੇ ਦਿੱਲੀ ਸਕੱਤਰੇਤ ਦੇ ਬਾਹਰ 16 ਬਾਇਕ ਐਂਬੁਲੈਂਸਾਂ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਕੇਜਰੀਵਾਲ ਨੇ ਕਿਹਾ ਕਿ ਇਹ ਲੋਕਾਂ ਲਈ ਆਮ ਆਦਮੀ ਪਾਰਟੀ ਵਲੋਂ ਚੁੱਕਿਆ ਗਿਆ ਇਕ ਵੱਡਾ ਕਦਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੰਗ ਗਲੀਆਂ ਵਿਚ ਦਾਖਲ ਕਰਨ ਵਿਚ ਐਂਬੁਲੈਂਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਤੰਗ ਗਲੀਆਂ ਵਿਚ ਕੋਈ ਤਤਕਾਲ ਮੈਡੀਕਲ ਦੀ ਲੋੜ ਹੁੰਦੀ ਹੈ ਤਾਂ ਬਾਇਕ ਐਂਬੁਲੈਂਸ ਉਥੇ ਜਾ ਸਕਦੀਆਂ ਹਨ ਅਤੇ ਮਰੀਜ਼ਾਂ ਨੂੰ ਤੁਰਤ ਅਪਣੀ ਸੇਵਾ ਉਪਲੱਬਧ ਕਰਾ ਸਕਦੀ ਹੈ।

ਕੇਜਰੀਵਾਲ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਬਾਇਕ ਐਂਬੁਲੈਂਸ ਦੀ ਗਿਣਤੀ ਵਿਚ ਵਾਧਾ ਹੋਵੋਗਾ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਿਹਤ ਖੇਤਰ ਵਿਚ ਇਹ ਇਕ ਵੱਡਾ ਕਦਮ ਹੈ। ਹਰ ਕੋਈ ਜਾਣਦਾ ਹੈ ਕਿ ਦਿੱਲੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਵਾਜਾਈ ਦ੍ਰਸ਼ਟਿਕੋਣ ਤੋਂ ਵੀ ਵਧੀਆ ਹੈ।