ਨੋਇਡਾ ਦੇ ਮੈਟਰੋ ਹਸਪਤਾਲ ਦੀ ਦੂਜੀ ਮੰਜ਼ਿਲ ‘ਚ ਲੱਗੀ ਅੱਗ, ਬਚਾਅ ਕਾਰਜ਼ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਇਡਾ ਦੇ ਸੈਕਟਰ 11 ਵਿਚ ਸਥਿਤ ਮੈਟਰੋ ਹਸਪਤਾਲ ਵਿਚ ਅੱਗ ਲੱਗਣ ਦੀ ਖਬਰ ਹੈ। ਅੱਗ ਹਸਪਤਾਲ ਦੀ ਦੂਜੀ ਮੰਜਿਲ ‘ਚ ਲੱਗੀ ਹੈ। ਹਸਪਤਾਲ...

Metro Hospital

ਨੋਇਡਾ : ਨੋਇਡਾ ਦੇ ਸੈਕਟਰ 11 ਵਿਚ ਸਥਿਤ ਮੈਟਰੋ ਹਸਪਤਾਲ ਵਿਚ ਅੱਗ ਲੱਗਣ ਦੀ ਖਬਰ ਹੈ। ਅੱਗ ਹਸਪਤਾਲ ਦੀ ਦੂਜੀ ਮੰਜਿਲ ‘ਚ ਲੱਗੀ ਹੈ। ਹਸਪਤਾਲ ਇਮਾਰਤ ਵਿੱਚ ਅੱਗ ਦੀ ਖਬਰ ਮਿਲਦੇ ਹੀ ਚਾਰੇ ਪਾਸੇ ਹਫੜਾ ਦਫ਼ੜੀ ਮੱਚ ਗਈ। ਜਾਣਕਾਰੀ ਮਿਲਣ ‘ਤੇ ਪੁਲਿਸ ਅਤੇ ਫਾਇਰ ਬ੍ਰੀਗੇਡ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ ਅਤੇ ਰਾਹਤ ਅਤੇ ਬਚਾਵ ਕਾਰਜ ਜਾਰੀ ਹੈ।

ਹਾਲਾਂਕਿ ਹੁਣ ਤੱਕ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਅੱਗ ਕਿਵੇਂ ਲੱਗੀ ਹੈ ਅਤੇ ਕਿੰਨਾ ਨੁਕਸਾਨ ਹੋਇਆ ਹੈ। ਹਸਪਤਾਲ ਦੀ ਇਮਾਰਤ ਵਿਚ ਅੱਗ ਲੱਗਣ ਤੋਂ ਬਾਅਦ ਉੱਤੇ ਮੌਜੂਦ ਮਰੀਜਾਂ ਵਿਚ ਹਫੜਾ ਦਫ਼ੜੀ ਮੱਚ ਗਈ। ਜਿਸ ਤੋਂ ਬਾਅਦ ਦਮਕਲ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਸਪਤਾਲ ਵਿਚੋਂ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾ ਰਿਹਾ ਹੈ। ਅੱਗ ਪਿਛਲੇ 40 ਮਿੰਟ ਤੋਂ ਲਗਾਤਰਾ ਲੱਗੀ ਹੋਈ ਹੈ।

ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਅੱਗ ਲੱਗੀ ਤਾਂ ਕੁੱਝ ਮਰੀਜਾਂ ਦਾ ਆਪਰੇਸ਼ਨ ਵੀ ਚੱਲ ਰਿਹਾ ਸੀ ਪਰ ਇਸ ਦੁਰਘਟਨਾ ਦੇ ਕਾਰਨ ਉਹਨਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਉਥੇ ਹੀ, ਗੰਭੀਰ ਮਰੀਜ਼ਾਂ ਨੂੰ ਤੁਰੰਤ ਬਾਹਰ ਕੱਢਕੇ ਦੂਜੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ। ਫਾਇਰ ਬ੍ਰੀਗੇਡ ਦੇ ਸੀਨੀਅਰ ਅਧਿਕਾਰੀ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਲਗਪਗ 12 ਵਜੇ ਵਿਭਾਗ ਨੂੰ ਸੈਕਟਰ 12 ਸਥਿਤ ਮੈਟਰੋ ਹਸਪਤਾਲ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ।

ਤੁਰੰਤ ਅੱਠ ਫਾਇਰ ਬ੍ਰੀਗੇਡ ਗੱਡੀਆਂ ਨੂੰ ਮੌਕੇ ਉੱਤੇ ਭੇਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਹਸਪਤਾਲ ਦੀ ਇਮਾਰਤ ਦੀ ਦੂਜੀ ਮੰਜਿਲ ਉੱਤੇ ਲੱਗੀ ਹੈ। ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ  ਹੈ। ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਹੁਣੇ ਤੱਕ ਕਿਸੇ  ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ।