ਕਾਂਗਰਸ ‘ਚ ਨਵੀਂ ਜਾਨ ਪਾਉਣ ਲਈ ਲਖਨਊ ਜਾਵੇਗੀ ਪ੍ਰਿਅੰਕਾ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਵੀ ਉੱਤਰ ਪ੍ਰਦੇਸ਼ ਦੀ ਪਾਰਟੀ ਪ੍ਰਧਾਨ ਪ੍ਰਿਅੰਕਾ ਗਾਂਧੀ...

Priyanka Gandhi

ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਵੀ ਉੱਤਰ ਪ੍ਰਦੇਸ਼ ਦੀ ਪਾਰਟੀ ਪ੍ਰਧਾਨ ਪ੍ਰਿਅੰਕਾ ਗਾਂਧੀ ਅਪਣੇ ਭਰਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ 11 ਫਰਵਰੀ ਨੂੰ ਚਾਰ ਦਿਨਾਂ ਦੌਰੇ ਉਤੇ ਲਖਨਊ ਆਵੇਗੀ। ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਅਤੇ ਪ੍ਰਿਅੰਕਾ 11 ਫਰਵਰੀ ਨੂੰ ਲਖਨਊ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਪ੍ਰਿਅੰਕਾ 11 ਤੋਂ 14 ਫਰਵਰੀ ਤੱਕ ਲਖਨਊ ਵਿਚ ਰਹੇਗੀ। ਉਹ ਪ੍ਰਦੇਸ਼ ਦੀਆਂ ਸਾਰੀਆਂ 80 ਲੋਕਸਭਾ ਸੀਟਾਂ ਉਤੇ ਸੰਗਠਨ ਦੀ ਹਾਲਤ ਦੀ ਸਮੀਖਿਆ ਕਰੇਗੀ। ਦੱਸ ਦਈਏ ਕਿ ਪ੍ਰਿਅੰਕਾ 23 ਜਨਵਰੀ ਨੂੰ ਪਾਰਟੀ ਦੀ ਜਨਰਲ ਸਕੱਤਰ ਬਣਨ ਤੋਂ ਬਾਅਦ ਪਹਿਲੀ ਵਾਰ ਉੱਤਰ ਪ੍ਰਦੇਸ਼ ਦੌਰੇ ਉਤੇ ਆ ਰਹੀ ਹੈ।

ਧਿਆਨ ਯੋਗ ਹੈ ਕਿ ਹਾਲ ਹੀ ਵਿਚ ਪ੍ਰਿਅੰਕਾ ਗਾਂਧੀ ਵਾਡਰਾ ਦੀ ਰਾਜਨੀਤੀ ਵਿਚ ਰਸਮੀ ਐਟਰੀ ਹੋ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਜਨਰਲ ਸੈਕਰਟਰੀ ਨਿਯੁਕਤ ਕਰਕੇ ਪੂਰਵੀ ਯੂਪੀ ਦਾ ਚਾਰਜ ਦਿਤਾ ਹੈ। ਉਥੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪਾਰਟੀ ਜਨਰਲ ਸਕੱਤਰ ਅਤੇ ਪੂਰਵੀ ਉੱਤਰ ਪ੍ਰਦੇਸ਼ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਦੇ ਆਉਣ ਨਾਲ ਉੱਤਰ ਪ੍ਰਦੇਸ਼ ਵਿਚ ਇਕ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਰਾਜਨੀਤੀ ਵਿਚ ਸਕਰਾਤਮਕ ਬਦਲਾਵ ਆਵੇਗਾ।

ਉਨ੍ਹਾਂ ਨੇ ਕਿਹਾ ਸੀ ਕਿ ਇਸ ਫੈਸਲੇ ਨਾਲ ਉੱਤਰ ਪ੍ਰਦੇਸ਼ ਵਿਚ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਰਾਜਨੀਤੀ ਵਿਚ ਸਕਰਾਤਮਕ ਬਦਲਾਅ ਆਵੇਗਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਪ੍ਰਿਅੰਕਾ ਕੰਮ ਕਰੇਗੀ। ਜੋ ਉੱਤਰ ਪ੍ਰਦੇਸ਼ ਨੂੰ ਚਾਹੀਦਾ ਹੈ। ਜੋ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਚਾਹੀਦਾ ਹੈ।  ਉਹ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।