ਪ੍ਰਿਅੰਕਾ ਗਾਂਧੀ ਦੇ ਰਾਜਨੀਤੀ ਵਿਚ ਸ਼ਾਮਿਲ ਹੋਣ 'ਤੇ ਸਾਹਮਣੇ ਆਇਆ ਰਿਤੇਸ਼ ਦੇਸ਼ਮੁਖ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਐਕਟਰ ਰਿਤੇਸ਼ ਦੇਸ਼ਮੁਖ ਨੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਕਾਂਗਰਸ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਉਤੇ ਵਧਾਈ ਦਿਤੀ ਹੈ। ਰਿਤੇਸ਼ ਮਹਾਰਾਸ਼ਟਰ ਦੇ ਸੁਰਗਵਾਸੀ ਮੁੱਖ ਮੰਤਰੀ...

Priyanka Gandhi & Riteish Deshmukh

ਮੁੰਬਈ : ਐਕਟਰ ਰਿਤੇਸ਼ ਦੇਸ਼ਮੁਖ ਨੇ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਕਾਂਗਰਸ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਉਤੇ ਵਧਾਈ ਦਿਤੀ ਹੈ। ਰਿਤੇਸ਼ ਮਹਾਰਾਸ਼ਟਰ ਦੇ ਸੁਰਗਵਾਸੀ ਮੁੱਖ ਮੰਤਰੀ ਵਿਲਾਸਰਾਵ ਦੇਸ਼ਮੁਖ ਦੇ ਬੇਟੇ ਹਨ। ਰਿਤੇਸ਼ ਨੇ ਵੀਰਵਾਰ ਨੂੰ ਪ੍ਰਿਅੰਕਾ ਦੇ ਨਾਲ ਇਕ ਤਸਵੀਰ ਸਾਂਝਾ ਕੀਤੀ ਅਤੇ ਲਿਖਿਆ ਕਿ ਉਨ੍ਹਾਂ ਦੀ ਮਾਂ ਪ੍ਰਿਅੰਕਾ ਦੀ ਨਵੀਂ ਭੂਮਿਕਾ ਦੀ ਖਬਰ ਸੁਣਕੇ ਬਹੁਤ ਰੋਮਾਂਚਿਤ ਹਨ। 

ਐਕਟਰ ਨੇ ਲਿਖਿਆ, ਕੁੱਝ ਸਾਲ ਪਹਿਲਾਂ ਉਨ੍ਹਾਂ ਨੂੰ ਮਿਲਨ ਦਾ ਸੁਭਾਗ ਮਿਲਿਆ ਸੀ, ਮੈਂ ਹਮੇਸ਼ਾ ਉਨ੍ਹਾਂ ਨੂੰ ਉਨ੍ਹਾਂ ਦੀ ਦਿ੍ਰੜਤਾ ਅਤੇ ਦਿਆਲਤਾ ਲਈ ਯਾਦ ਰੱਖਾਂਗਾ। ਜਨਰਲ ਸਕੱਤਰ ਦੇ ਰੂਪ ਵਿਚ ਨਿਯੁਕਤੀ ਉਤੇ ਪ੍ਰਿਅੰਕਾ ਗਾਂਧੀ ਨੂੰ ਬਹੁਤ ਬਹੁਤ ਵਧਾਈ। ਇਸ ਖਬਰ ਨੂੰ ਲੈ ਕੇ ਦੇਸ਼ਭਰ ਵਿਚ ਲੋਕ ਉਤਸ਼ਾਹਿਤ ਹਨ ਅਤੇ ਉਨ੍ਹਾਂ ਵਿਚੋਂ ਇਕ ਮੇਰੀ ਮਾਂ ਵੀ ਹੈ। ਸ਼ੁਭਕਾਮਨਾਵਾਂ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਅਪਣੀ ਭੈਣ ਪ੍ਰਿਅੰਕਾ ਗਾਂਧੀ ਨੂੰ ਪੂਰਵੀ ਉੱਤਰ ਪ੍ਰਦੇਸ਼ ਦੇ ਪ੍ਰਭਾਰੀ ਜਨਰਲ ਸਕੱਤਰ ਦੇ ਰੂਪ ਵਿਚ ਨਾਮਜ਼ਦ ਕੀਤਾ ਸੀ।