ਰਾਹੁਲ ਗਾਂਧੀ ਦੇ ਬਿਆਨ ਉੱਤੇ ਲੋਕਸਭਾ ਵਿਚ ਹੰਗਾਮਾ, ਸੰਸਦ ਮੈਂਬਰ ਹੋਏ ਧੱਕਾ-ਮੁੱਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਤੇ ਬੁੱਧਵਾਰ ਰਾਹੁਲ ਗਾਂਧੀ ਵੱਲੋਂ ਪ੍ਰਧਾਨਮੰਤਰੀ ਮੋਦੀ ਉੱਤੇ ਦਿੱਤੇ ਬਿਆਨ ਦਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਸ਼ੁੱਕਰਵਾਰ...

File Photo

ਨਵੀਂ ਦਿੱਲੀ : ਬੀਤੇ ਬੁੱਧਵਾਰ ਰਾਹੁਲ ਗਾਂਧੀ ਵੱਲੋਂ ਪ੍ਰਧਾਨਮੰਤਰੀ ਮੋਦੀ ਉੱਤੇ ਦਿੱਤੇ ਬਿਆਨ ਦਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਸ਼ੁੱਕਰਵਾਰ ਨੂੰ ਇਸ ਬਿਆਨ ਉੱਤੇ ਲੋਕਸਭਾ ਵਿਚ ਜਮ ਕੇ ਹੰਗਾਮਾ ਹੋਇਆ। ਮਾਮਲਾ ਇੱਥੇ ਹੀ ਨਹੀਂ ਰੁਕਿਆ ਬਲਕਿ ਗੱਲ ਧੱਕਾ-ਮੁੱਕੀ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਸਦਨ ਕਾਰਵਾਈ ਮੁੱਤਲਵੀ ਕਰਨੀ ਪਈ।

ਦਰਅਸਲ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਮੰਤਰੀ ਹਰਸ਼ਵਰਧਨ ਨੇ ਰਾਹੁਲ ਗਾਂਧੀ ਦੇ ਪ੍ਰਧਾਨਮੰਤਰੀ ਮੋਦੀ ਨੂੰ ਡੰਡੇ ਮਾਰਨ ਵਾਲੇ ਬਿਆਨ ਦਾ ਜ਼ਿਕਰ ਕਰਦੇ ਹੋਏ ਆਲੋਚਨਾ ਕੀਤੀ ਜਿਸ 'ਤੇ ਸਪੀਕਰ ਓਮ ਬੀਰਲਾ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇੰਨੇ ਨੂੰ ਕਾਂਗਰਸ ਸੰਸਦ ਮੈਂਬਰ ਮਨੀਕਮ ਟੈਗੋਰ, ਹਰਸ਼ਵਰਧਨ ਦੀ ਸੀਟ ਉੱਤੇ ਪਹੁੰਚ ਗਏ ਅਤੇ ਦੋਵਾਂ ਦੇ ਵਿਚਾਲੇ ਬਹਿਰ ਸ਼ੁਰੂ ਹੋ ਗਈ।

ਦੂਜੇ ਪਾਸੇ ਭਾਜਪਾ ਦੇ ਸੰਸਦ ਮੈਂਬਰ ਵੀ ਵੈਲ ਵਿਚ ਆ ਗਏ ਅਤੇ ਮਨੀਕਮ ਟੈਗੋਰ ਨੂੰ ਫੜ ਲਿਆ ਜਿਸ ਤੋਂ ਬਾਅਦ ਧੱਕਾ-ਮੁੱਕੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਸਦਨ ਦੀ ਕਾਰਵਾਈ ਮੁਤਲਵੀ ਕਰ ਦਿੱਤੀ।

ਲੋਕ ਸਭਾ ਵਿਚ ਮਚੇ ਹੰਗਾਮੇ ਤੋਂ ਬਾਅਦ ਕੇਂਦਰੀ ਮੰਤਰੀ ਹਰਸ਼ਵਧਨ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਰਾਹੁਲ ਗਾਂਧੀ ਦੇ ਪਿਤਾ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ ਤਾਂ ਉਹ ਅਜਿਹੀ ਟਿੱਪਣੀ ਕਿਵੇਂ ਕਰ ਸਕਦੇ ਹਨ ਕਿ ਲੋਕ ਪੀਐਮ ਨੂੰ ਡੰਡਿਆ ਨਾਲ ਕੁੱਟਣਗੇ ਅਤੇ ਦੇਸ਼ ਤੋਂ ਬਾਹਰ ਕੱਢ ਦੇਣਗੇ। ਅਸੀ ਇਸ ਦੀ ਨਿੰਦਿਆ ਕਰਦੇ ਹਾਂ।

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੌਣਾਂ ਦੇ ਪ੍ਰਚਾਰ ਦੌਰਾਨ ਇਕ ਰੈਲੀ ਵਿਚ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮਸਲੇ ਉੱਤੇ ਪ੍ਰਧਾਨਮੰਤਰੀ ਮੋਦੀ ਉੱਤੇ ਨਿਸ਼ਾਨਾ ਲਗਾਉਂਦਿਆ ਕਿਹਾ ਸੀ ਕਿ ਇਹ ਜੋ ਨਰਿੰਦਰ ਮੋਦੀ ਭਾਸ਼ਣ ਦੇ ਰਿਹਾ ਹੈ,6 ਮਹੀਨੇ ਬਾਅਦ ਇਹ ਘਰ ਤੋਂ ਬਾਹਰ ਨਹੀਂ ਨਿਕਲ ਪਾਵੇਗਾ। ਹਿੰਦੁਸਤਾਨ ਦੇ ਨੌਜਵਾਨ ਇਸ ਨੂੰ ਅਜਿਹੇ ਡੰਡੇ ਮਾਰਨਗੇ ਇਸ ਨੂੰ ਸਮਝਾ ਦੇਣਗੇ ਕਿ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਬਿਨਾਂ ਇਹ ਦੇਸ਼ ਅੱਗੇ ਨਹੀਂ ਵੱਧ ਸਕਦਾ ਹੈ।