ਭਾਜਪਾ ਨੇ ਸੰਸਦ ਮੈਬਰਾਂ ਤੋਂ ਮੰਗਿਆ ਪਿਛਲੇ 5 ਸਾਲ ਦਾ ਹਿਸਾਬ-ਕਿਤਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਬੀਜੇਪੀ ਨੇ ਅਪਣੇ ਸਾਰੇ ਸੰਸਦ ਮੈਂਬਰਾਂ ਨੇ 2 ਪੇਜਾਂ ਦਾ ਇਕ ਫਾਰਮੇਟ ਭੇਜਿਆ ਹੈ। ਇਸ ਵਿਚ ਸਾਰੇ ਸੰਸਦ ਮੈਂਬਰਾਂ ਕੋਲੋਂ ਅਪਣੇ ਸੰਸਦੀ ਹਲਕਿਆਂ ਵਿਚ...

BJP

ਨਵੀਂ ਦਿੱਲੀ : ਬੀਜੇਪੀ ਨੇ ਅਪਣੇ ਸਾਰੇ ਸੰਸਦ ਮੈਂਬਰਾਂ ਨੇ 2 ਪੇਜਾਂ ਦਾ ਇਕ ਫਾਰਮੇਟ ਭੇਜਿਆ ਹੈ। ਇਸ ਵਿਚ ਸਾਰੇ ਸੰਸਦ ਮੈਂਬਰਾਂ ਕੋਲੋਂ ਅਪਣੇ ਸੰਸਦੀ ਹਲਕਿਆਂ ਵਿਚ ਪਿਛਲੇ 5 ਸਾਲ ਦੇ ਕੰਮ-ਕਾਜ ਦਾ ਹਿਸਾਬ-ਕਿਤਾਬ ਮੰਗਿਆ ਗਿਆ ਹੈ। ਸੰਸਦ ਮੈਂਬਰਾਂ ਨੂੰ ਅਪਣੇ ਸੰਸਦੀ ਖੇਤਰ ਵਿਚ ਕੀਤੇ ਗਏ ਰਾਜ ਸਰਕਾਰ ਦੀਆਂ ਸੱਭ ਤੋਂ ਸਫ਼ਲ 5 ਯੋਜਨਾਵਾਂ  ਦਾ ਵੀ ਲੇਖਾ-ਜੋਖਾ ਦੇਣਾ ਹੋਵੇਗਾ। ਉਹਨਾਂ ਤੋਂ ਅਪਣੇ ਸੰਸਦੀ ਹਲਕੇ ਦੇ ਸ਼ਹੀਦਾਂ ਦੀ ਜਾਣਕਾਰੀ ਵੀ ਮੰਗੀ ਗਈ ਹੈ। ਸਾਂਸਦਾਂ ਕੋਲੋਂ ਉਹਨਾਂ ਦੇ ਖੇਤਰ ਦੀ ਸੱਭ ਤੋਂ ਮਜ਼ਬੂਤ ਵਿਰੋਧੀ ਪਾਰਟੀ ਦਾ ਨਾਮ ਵੀ ਮੰਗਿਆ ਗਿਆ ਹੈ। ਸਾਂਸਦਾਂ ਕੋਲੋਂ ਜਾਤੀ ਸਮੀਕਰਣ, ਪਿਛਲੀਆਂ ਚੋਣਾਂ ਦੇ ਨਤੀਜਿਆਂ ਅਤੇ ਵੋਟ ਫ਼ੀ ਸਦੀ ਦੀ ਜਾਣਕਾਰੀ ਵੀ ਮੰਗੀ ਗਈ ਹੈ। ਸੂਤਰਾਂ ਅਨੁਸਾਰ ਸਾਂਸਦਾਂ ਦੀ ਇਹ ਫੀਡਬੈਕ, ਪਾਰਟੀ ਸਰਵੇਖਣ ਅਤੇ ਸੰਗਠਨ ਦੀ ਰੀਪੋਰਟ ਦੇ ਅਧਾਰ ਉਤੇ ਉਹਨਾਂ ਦੀ ਦਾਅਵੇਦਾਰੀ ਅਤੇ ਉਮੀਦਵਾਰੀ ਉਤੇ ਫ਼ੈਸਲਾ ਕਰੇਗੀ।