ਬੀਜੇਪੀ ਸਾਂਸਦ ਨੇ ਬੀਜੇਪੀ ਦੇ ਹੀ ਵਿਧਾਇਕ ਨੂੰ ਜੁੱਤੇ ਨਾਲ ਕੁੱਟਿਆ
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਕਬੀਰ ਨਗਰ ਜ਼ਿਲ੍ਹੇ ਵਿਚ ਬੀਜੇਪੀ ਦੇ ਲੋਕ ਸਭਾ ਮੈਂਬਰ ਅਤੇ ਵਿਧਾਇਕ ਆਪਸ ਵਿਚ ਭਿੜ ਗਏ। ਇਸ ਦੌਰਾਨ ਸੰਤ ਕਬੀਰ ਨਗਰ ਤੋਂ ਬੀਜੇਪੀ ਸਾਂਸਦ...
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਕਬੀਰ ਨਗਰ ਜ਼ਿਲ੍ਹੇ ਵਿਚ ਬੀਜੇਪੀ ਦੇ ਲੋਕ ਸਭਾ ਮੈਂਬਰ ਅਤੇ ਵਿਧਾਇਕ ਆਪਸ ਵਿਚ ਭਿੜ ਗਏ। ਇਸ ਦੌਰਾਨ ਸੰਤ ਕਬੀਰ ਨਗਰ ਤੋਂ ਬੀਜੇਪੀ ਸਾਂਸਦ ਸ਼ਰਦ ਤ੍ਰਿਪਾਠੀ ਨੇ ਅਪਣੀ ਹੀ ਪਾਰਟੀ ਦੇ ਵਿਧਾਇਕ ਰਕੇਸ਼ ਸਿੰਘ ਨੂੰ ਜੁੱਤੇ ਨਾਲ ਕੁੱਟ ਸੁਟਿਆ। ਇਸ ਤੋਂ ਬਾਅਦ ਦੋਵਾਂ ਲੀਡਰਾਂ ਦੇ ਹਮਾਇਤੀ ਵੀ ਆਪਸ ਵਿਚ ਭਿੜ ਗਏ। ਦੋਵਾਂ ਆਗੂਆਂ ਵਿਚ ਫਾਊਂਡੇਸ਼ਨ ਸਟੋਨ 'ਤੇ ਨਾਮ ਲਿਖਵਾਉਣ ਨੂੰ ਲੈ ਕੇ ਕੁੱਟਮਾਰ ਹੋਈ। ਇਸ ਦੌਰਾਨ ਭਾਰੀ ਹੰਗਮੇ ਅਤੇ ਕੁੱਟਮਾਰ ਨਾਲ ਮੌਕੇ ਉਤੇ ਅਫ਼ਰਾ-ਤਫ਼ਰੀ ਮਚ ਗਈ। ਨੇੜੇ ਤੇੜੇ ਦੇ ਮੌਜੂਦ ਲੋਕਾਂ ਨੇ ਮਾਮਲੇ ਨੂੰ ਅੱਗੇ ਵਧਾਉਣ ਤੋਂ ਬਚਾਉਣ ਲਈ ਵਿਚ-ਬਚਾਅ ਕੀਤਾ, ਪਰ ਦੋਵੇਂ ਨਹੀਂ ਰੁਕੇ।
ਉਹਨਾਂ ਇਸ ਹੱਥੋਪਾਈ ਤੋਂ ਬਾਅਦ ਟਵੀਟ ਕਰਕੇ ਕਿਹਾ ਕਿ ਦੋ ਰਾਸ਼ਟਰਵਾਦੀ ਲੋਕਾਂ ਵਿਚ ਕਹਾਸੁਣੀ ਹੋ ਗਈ। ਇਸ ਸਾਂਸਦ ਇਕ ਵਿਧਾਇਕ। ਸਰਹੱਦ ਉਤੇ ਪਹਿਲਾਂ ਕੌਣ ਜਾਏ ਪਾਕਿਸਤਾਨ ਨਾਲ ਲੜਨ ਸ਼ਾਇਦ ਇਹੀ ਮੁੱਦਾ ਰਿਹਾ ਹੋਵੇਗਾ। ਆਖਿਰ ਤੱਕ ਵੀਡੀਓ ਸੁਣੋ, ਅਖੀਰ ਵਿਚ ਸ਼ਾਇਦ ਵੱਖ-ਵੱਖ ਭਾਸ਼ਾਵਾਂ ਵਿਚ ਭਾਰਤ ਮਾਤਾ ਦੀ ਜੈ ਵੀ ਸ਼ਾਇਦ ਸੁਣਾਈ ਦੇਵੇਗੀ। ਅਜਿਹੇ ਲੋਕ ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਜ਼ਰੂਰ ਭੇਜਦੇ ਰਹੋ।