ਸੁੱਕੇ ਮੇਵੇ ਵੇਚ ਰਹੇ ਕਸ਼ਮੀਰੀ ਨੌਜਵਾਨਾਂ ਦੀ ਮਾਰਕੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਖਨਊ : ਲਖਨਊ ਦੇ ਡਾਲੀਗੰਜ ਇਲਾਕੇ ਵਿਚ ਸੁੱਕੇ ਮੇਵੇ ਵੇਚ ਰਹੇ ਦੋ ਕਸ਼ਮੀਰੀ ਨੌਜਵਾਨਾਂ ਨਾਲ ਕੁੱਝ ਲੋਕਾਂ ਨੇ ਮਾਰਕੁੱਟ ਕੀਤੀ। ਪੁਲਿਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ...

Kashmiri beaten up in Lucknow

ਲਖਨਊ : ਲਖਨਊ ਦੇ ਡਾਲੀਗੰਜ ਇਲਾਕੇ ਵਿਚ ਸੁੱਕੇ ਮੇਵੇ ਵੇਚ ਰਹੇ ਦੋ ਕਸ਼ਮੀਰੀ ਨੌਜਵਾਨਾਂ ਨਾਲ ਕੁੱਝ ਲੋਕਾਂ ਨੇ ਮਾਰਕੁੱਟ ਕੀਤੀ। ਪੁਲਿਸ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਨੀਅਰ ਪੁਲਿਸ ਸੁਪਰਡੈਂਟ ਕਲਾਨਿਧੀ ਨੈਥਾਨੀ ਨੇ ਦਸਿਆ ਕਿ ਬੁੱਧਵਾਰ ਸ਼ਾਮ ਡਾਲੀਗੰਜ ਪੁਲ ਉਤੇ ਫੁਟਪਾਥ ਉਤੇ ਕਸ਼ਮੀਰੀ ਨੌਜਵਾਨ ਸੁੱਕੇ ਮੇਵੇ ਵੇਚ ਰਹੇ ਸਨ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਪੱਥਰਬਾਜ਼ ਦਸਦੇ ਹੋਏ ਉਹਨਾਂ ਦੀ ਕੁੱਟਮਾਰ ਸ਼ੁਰੂ ਕਰ ਦਿਤੀ। ਹਮਲਾਵਰਾਂ ਨੇ ਭਗਵੇ ਕੱਪੜੇ ਪਹਿਨੇ ਹੋਏ ਸਨ। ਉਹਨਾਂ ਦਸਿਆ ਕਿ ਪੂਰੇ ਮਾਮਲੇ ਦਾ ਕਿਸੇ ਨੇ ਵੀਡੀਓ ਬਣਾ ਲਿਆ।

ਇਸ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ ਅਤੇ ਮੁੱਖ ਦੋਸ਼ੀ ਬਜਰੰਗ ਸੋਨਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੋਨਕਰ ਦਾ ਪੁਰਾਣਾ ਅਪਰਾਧਕ ਰੀਕਾਰਡ ਹੈ ਅਤੇ ਉਸ ਉਪਰ ਕਰੀਬ ਇਕ ਦਰਜਨ ਮੁਕਦਮੇ ਪਹਿਲਾਂ ਹੀ ਦਰਜ ਹਨ। ਉਹਨਾਂ ਦਸਿਆ ਕਿ ਸੋਨਕਰ ਦੇ ਤਿੰਨ ਹੋਰ ਸਹਿਯੋਗੀਆਂ ਹਿੰਮਾਂਸ਼ੂ ਗਰਗ, ਅਨਿਰੁਦੂ ਅਤੇ ਅਮਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤ ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਰਹਿਣ ਵਾਲੇ ਹਨ ਅਤੇ ਇਥੇ ਸੁੱਕੇ ਮੇਵੇ ਵੇਚਣ ਆਏ ਹਨ। ਐਸਐਸਪੀ ਨੈਥਾਨੀ ਅਨੁਸਾਰ ਪੁਲਿਸ ਅਜਿਹੇ ਅਸਮਾਜਕ ਤੱਤਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜੋ ਵੀ ਇਸ ਤਰਾਂ ਦੀਆਂ ਹਰਕਤਾਂ ਕਰੇਗਾ ਉਸ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ।