ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਔਰਤ ਦਿਵਸ
8 ਮਾਰਚ ਨੂੰ (International Woman's Day 2019) ਮਨਾਇਆ......
ਨਵੀਂ ਦਿੱਲੀ: 8 ਮਾਰਚ ਨੂੰ (International Woman's Day 2019) ਮਨਾਇਆ ਜਾਵੇਗਾ। ਇਸ ਵਾਰ Woman's Day ਦੀ ਥੀਮ ਦਾ ਨਾਮ ਹੈ '#BalanceforBetter।' ਮਤਲਬ ਕਿ ਇਸ ਵਾਰ ਔਰਤ ਦਿਵਸ ਤੇ ਜੈਂਡਰ ਬੈਲੇਂਸ ਨੂੰ ਬਣਾਉਣ ਲਈ ਥੀਮ ਦੀ ਚੋਣ ਕੀਤੀ ਗਈ ਹੈ। ਹਰ ਸਾਲ ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਇਸ ਪ੍ਰ੍ਕਾਰ ਦੀ ਥੀਮ ਚੁਣੀ ਜਾਂਦੀ ਹੈ।
ਸੰਸਾਰ ਦੇ ਵੱਖ-ਵੱਖ ਖੇਤਰਾਂ ਵਿਚ ਔਰਤਾਂ ਪ੍ਰ੍ਤੀ ਆਦਰ, ਕਦਰ, ਅਤੇ ਪਿਆਰ ਪ੍ਰ੍ਗਟ ਕਰਦੇ ਹੋਏ ਇੰਟਰਨੈਸ਼ਨਲ ਵੋਮੈਨਸ ਡੇ ਔਰਤਾਂ ਨੂੰ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਉਪਲੱਬਧੀਆਂ ਦੇ ਉਤਸਵ ਦੇ ਤੌਰ ਤੇ ਮਨਾਇਆ ਜਾਂਦਾ ਹੈ। ਪਹਿਲੀ ਵਾਰ 1909 ਵਿਚ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਗਿਆ ਸੀ। 28 ਫਰਵਰੀ 1909 ਨੂੰ ਪਹਿਲੀ ਵਾਰ ਅਮਰੀਕਾ ਵਿਚ ਔਰਤ ਦਿਵਸ ਮਨਾਇਆ ਗਿਆ ਸੀ।
ਸੋਸ਼ਲਿਸਟ ਪਾਰਟੀ ਆੱਫ ਅਮਰੀਕਾ ਵਿਚ 1908 ਵਿਚ ਸਰਕਾਰੀ ਕਰਮਚਾਰੀਆਂ ਦੀ ਹੜਤਾਲ ਨੂੰ ਆਦਰ ਦੇਣ ਲਈ ਇਹ ਦਿਨ ਚੁਣਿਆ ਤਾਂ ਕਿ ਇਸ ਦਿਨ ਔਰਤਾਂ ਘੱਟ ਤੋਂ ਘੱਟ ਅਤੇ ਬਿਹਤਰ ਤਨਖ਼ਾਹ ਲਈ ਅਪਣਾ ਪੱਖ ਰੱਖ ਸਕਣ। ਰੂਸੀ ਔਰਤਾਂ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਔਰਤ ਦਿਵਸ 28 ਫਰਵਰੀ ਨੂੰ ਮਨਾ ਕੇ ਪਹਿਲੇ ਵਿਸ਼ਵ ਯੁੱਧ ਦਾ ਵਿਰੋਧ ਦਰਜ ਕੀਤਾ।
ਯੂਰਪ ਵਿਚ ਔਰਤਾਂ ਨੇ 8 ਮਾਰਚ ਨੂੰ ਪੀਸ ਵਰਕਰਜ਼ ਨੂੰ ਸਮਰਥਨ ਦੇਣ ਲਈ ਰੈਲੀਆਂ ਕੀਤੀਆਂ। ਭਾਰਤ ਤੋਂ ਇਲਾਵਾ ਵਿਦੇਸ਼ ਵਿਚ ਵੀ ਅੰਤਰਰਾਸ਼ਟਰੀ ਔਰਤ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਔਰਤ ਦਿਵਸ ਨਿਊਯਾਰਕ ਸ਼ਹਿਰ ਵਿਚ 1909 ਵਿਚ ਇਕ ਸਮਾਜਵਾਦੀ ਰਾਜਨੀਤਿਕ ਪੋ੍ਰ੍ਗਰਾਮ ਵਜੋਂ ਮਨਾਇਆ ਗਿਆ।
ਇਸ ਤੋਂ ਬਾਅਦ 1917 ਵਿਚ ਸੋਵੀਅਤ ਯੂਨੀਅਨ ਨੇ 8 ਮਾਰਚ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਕਰ ਦਿੱਤੀ। ਔਰਤਾਂ ਪ੍ਰ੍ਤੀ ਵਧਦੀ ਜਾਗਰੂਕਤਾ ਨਾਲ ਔਰਤ ਦਿਵਸ ਵੀ ਹੋਰਾਂ ਦਿਨਾਂ ਵਾਂਗ ਮਨਾਇਆ ਜਾਣ ਲੱਗਿਆ ਹੈ।