8 ਮਾਰਚ ਤੋਂ 42 ਪ੍ਰ੍ਕਾਰ ਦੀਆਂ ਕੈਂਸਰ ਦੀਆਂ ਦਵਾਈਆਂ 85% ਸਸਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੈਂਸਰ ਮਰੀਜ਼ਾਂ ਨੂੰ ਦਵਾਈ ਤੋਂ ਰਾਹਤ ਦਵਾਉਣ ਲਈ ਸਰਕਾਰ ਨੇ 355 ਬਰੈਂਡ......

Medicine

ਨਵੀਂ ਦਿੱਲੀ: ਕੈਂਸਰ ਮਰੀਜ਼ਾਂ ਨੂੰ ਦਵਾਈ ਤੋਂ ਰਾਹਤ ਦਵਾਉਣ ਲਈ ਸਰਕਾਰ ਨੇ 355 ਬਰੈਂਡ ਦੀਆਂ 42 ਤਰਾ੍ਹ੍ਂ ਦੀ ਦਵਾਈ ਦੀ ਕੀਮਤ 85% ਤਕ ਘੱਟ ਕਰਨ ਦਾ ਫੈਸਲਾ ਲਿਆ ਹੈ। ਇਸ ਸੰਬੰਧੀ ਰਸਾਇਣ ਅਤੇ ਖ਼ਾਦ ਮੰਤਰਾਲੇ ਵਲੋਂ ਸੂਚਨਾ ਜਾਰੀ ਹੋ ਚੁੱਕੀ ਹੈ। ਘਟੀ ਹੋਈ ਦਵਾਈ ਦੀ ਕੀਮਤ 8 ਮਾਰਚ ਤੋਂ ਲਾਗੂ ਹੋਵੇਗੀ। ਨੈਸ਼ਨਲ ਫਾਰਮਸਿਊਟਿਕਲ ਪ੍ਰ੍ਇਸਿੰਗ ਅਥਾਰਟੀ (ਐੱਮਪੀਪੀਏ) ਨੇ ਕੈਂਸਰ ਬਿਮਾਰੀ ਨਾਲ ਲੜਨ ਲਈ ਦਵਾਈ ਦੀਆਂ ਕੀਮਤਾਂ ਘੱਟ ਕਰਨ ਦਾ ਫੈਸਲਾ ਲਿਆ ਹੈ।

72 ਪ੍ਰ੍ਕਾਰ ਦੇ ਫਾਰਮੂਲਿਆਂ ਤੋਂ 355 ਬਰੈਂਡਾਂ ਦੀਆਂ 42 ਤਰਾ੍ਹ੍ਂ ਦੀਆਂ ਦਵਾਈਆਂ ਮਿਲਦੀਆਂ ਸਨ। ਇਸ ਲਈ ਦਵਾਈ ਕੰਪਨੀਆਂ ਅਤੇ ਰਾਜਾਂ ਦੇ ਡ੍ਰ੍ਗਸ ਕੰਟਰੋਲਰ, ਸਟਾਕਿਸਟ ਅਤੇ ਰਿਟੇਲਰ ਨੂੰ ਸੱਤ ਦਿਨਾਂ ਦੇ ਅੰਦਰ ਕੀਮਤਾਂ ਘੱਟ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 57 ਤਰਾ੍ਹ੍ਂ ਦੀਆਂ ਕੈਂਸਰ ਦੀਆਂ ਦਵਾਈਆਂ ਨੂੰ ਐੱਨਪੀਪੀਏ ਨੇ 'ਕੀਮਤ ਨਿਯੰਤਰਣ' ਦੇ ਦਾਇਰੇ ਵਿਚ ਰੱਖਿਆ ਸੀ।

ਸੂਚਨਾ ਅਨੁਸਾਰ ਦਵਾਈ ਬਣਾਉਣ ਜਾਂ ਮਸ਼ਹੂਰੀ ਕਰਨ ਵਾਲੀਆਂ ਕੰਪਨੀਆਂ ਇਹਨਾਂ ਦਵਾਈਆਂ ’ਤੇ ਵਪਾਰਕ ਮੁਨਾਫ਼ਾ 30 ਫੀਸਦੀ ਤੋਂ ਜ਼ਿਆਦਾ ਨਹੀਂ ਰੱਖ ਸਕਦੀ। ਸਰਕਾਰ ਨੇ ਇਹ ਵੀ ਫੈਸਲਾ ਲਿਆ ਹੈ ਕਿ ਕਿਸੇ ਵੀ ਦਵਾਈ ਦੀ ਐੱਮਆਰਪੀ ਸਾਲ ਵਿਚ 10 ਫ਼ੀਸਦੀ ਤੋਂ ਜ਼ਿਆਦਾ ਨਹੀਂ ਵਧਾਈ ਜਾ ਸਕਦੀ। ਰਸਾਇਣਿਕ ਅਤੇ ਖਾਦ ਮੰਤਰਾਲੇ ਅਨੁਸਾਰ 105 ਪ੍ਰ੍ਕਾਰ ਦੇ ਬਰੈਂਡ ਦੀਆਂ ਕੀਮਤਾਂ ਵਿਚ 85 ਫੀਸਦੀ ਤੱਕ ਕਮੀ ਆ ਜਾਵੇਗੀ। ਇਸ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਘੱਟ ਤੋਂ ਘੱਟ 105 ਕਰੋੜ ਦਾ ਲਾਭ ਹੋਵੇਗਾ।