ਫੇਸਬੁੱਕ 'ਤੇ ਵੀ ਪਈ ਕੋਰੋਨਾ ਵਾਇਰਸ ਦੀ ਮਾਰ...ਲੱਗਿਆ ਤਾਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਈ-ਮੇਲ ਦੁਆਰਾ ਜਾਰੀ ਬਿਆਨ ਵਿਚ ਉਹਨਾਂ ਕਿਹਾ ਕਿ ਉਹਨਾਂ ਨੇ ਸਫ਼ਾਈ...

Facebook London Office

ਨਵੀਂ ਦਿੱਲੀ: ਕੋਰੋਨਾਵਾਇਰਸ ਕਰ ਕੇ ਫੇਸਬੁੱਕ ਨੇ ਲੰਡਨ ਅਤੇ ਸਿੰਘਾਪੁਰ ਆਫਿਸ ਦੇ ਕੁੱਝ ਹਿੱਸਿਆਂ ਨੂੰ ਸਫ਼ਾਈ ਲਈ ਬੰਦ ਕਰ ਦਿੱਤਾ ਹੈ। ਇਹ ਕਦਮ ਸਿੰਘਾਪੁਰ ਵਿਚ ਇਕ ਕਰਮਚਾਰੀ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਕੰਪਨੀ ਦੇ ਬੁਲਾਰੇ ਨੇ ਦਸਿਆ ਕਿ ਸਿੰਘਾਪੁਰ ਸਥਿਤ ਮਰੀਨਾ ਵਨ ਆਫਿਸ ਵਿਚ ਸ਼ੁੱਕਰਵਾਰ ਨੂੰ ਇਕ ਕਰਮਚਾਰੀ ਨੂੰ ਕੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ।

ਈ-ਮੇਲ ਦੁਆਰਾ ਜਾਰੀ ਬਿਆਨ ਵਿਚ ਉਹਨਾਂ ਕਿਹਾ ਕਿ ਉਹਨਾਂ ਨੇ ਸਫ਼ਾਈ ਲਈ ਤਤਕਾਲ ਪ੍ਰਭਾਵਿਤ ਹਿੱਸਿਆਂ ਨੂੰ ਬੰਦ ਕਰ ਦਿੱਤਾ ਹੈ ਅਤੇ ਕਰਮਚਾਰੀਆਂ ਨੂੰ 13 ਮਾਰਚ ਤਕ ਘਰ ਤੋਂ ਕੰਮ ਕਰਨ ਦੀ ਸਲਾਹ ਦਿੱਤੀ ਹੈ। ਬੁਲਾਰੇ ਅਨੁਸਾਰ ਸੰਕਰਮਿਤ ਕਰਮਚਾਰੀ 24 ਤੋਂ 26 ਫਰਵਰੀ ਤੱਕ ਲੰਡਨ ਦੇ ਦਫਤਰ ਗਿਆ ਸੀ। ਇਸ ਲਈ, ਸੋਮਵਾਰ ਤੱਕ ਲੰਡਨ ਦੇ ਦਫਤਰ ਨੂੰ ਵੀ ਸਖਤ ਸਫਾਈ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਉਦੋਂ ਤੱਕ ਕਰਮਚਾਰੀ ਘਰੋਂ ਕੰਮ ਕਰਨਗੇ।

 

ਕੁਲ ਮਰਨ ਵਾਲਿਆਂ ਦੀ ਗਿਣਤੀ 3070 ਹੋ ਗਈ ਹੈ। ਇਸ ਦੇ ਨਾਲ ਹੀ, ਭਾਰਤ ਵਿਚ ਬਹੁਤ ਸਾਰੇ ਲੋਕ ਇਸ ਨਾਲ ਸੰਕਰਮਿਤ ਵੀ ਪਾਏ ਗਏ ਹਨ। ਕਿਹਾ ਜਾਂਦਾ ਹੈ ਕਿ ਲਗਭਗ 31 ਲੋਕ ਕੋਰੋਨਾਵਾਇਰਸ ਤੋਂ ਸੰਕਰਮਿਤ ਹਨ। ਹੋਲੀ ਦੇ ਕਈ ਪ੍ਰੋਗਰਾਮਾਂ ਨੂੰ ਕੋਰੋਨਾਵਾਇਰਸ ਕਾਰਨ ਰੱਦ ਕਰ ਦਿੱਤਾ ਗਿਆ ਹੈ ਜਦਕਿ ਦਿੱਲੀ ਦਾ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।

ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਰਾਜਸਥਾਨ, ਛੱਤੀਸਗੜ, ਪੁਡੂਚੇਰੀ, ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੂੰ ਕੋਰੋਨਾਵਾਇਰਸ 'ਤੇ ਇਕ ਪੱਤਰ ਲਿਖਿਆ ਹੈ। ਸੋਨੀਆ ਗਾਂਧੀ ਨੇ ਰਾਜ ਸਰਕਾਰਾਂ ਨੂੰ ਕੋਰੋਨਵਾਇਰਸ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।