ਮੌਸਮ : ਹਿਮਾਚਲ ਦੇ ਸ਼ਿਮਲਾ ਤੇ ਉਤਰਾਖੰਡ ਦੇ ਹਰਸਿਲ 'ਤੇ ਵਿਛੀ ਬਰਫ਼ ਦੀ ਚਾਦਰ
ਉੱਤਰ ਭਾਰਤ ਦੇ ਕਈ ਇਲਾਕਿਆਂ ਤੋਂ ਭਾਰੀ ਬਰਫਬਾਰੀ ਦੀਆਂ ਖਬਰਾਂ ਆ ਰਹੀਆਂ ਹਨ।
ਨਵੀਂ ਦਿੱਲੀ: ਉੱਤਰ ਭਾਰਤ ਦੇ ਕਈ ਇਲਾਕਿਆਂ ਤੋਂ ਭਾਰੀ ਬਰਫਬਾਰੀ ਦੀਆਂ ਖਬਰਾਂ ਆ ਰਹੀਆਂ ਹਨ। ਉਤਰਾਖੰਡ ਦੀ ਹਰਸ਼ਿਲ ਘਾਟੀ ਵਿਚ ਬਰਫਬਾਰੀ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਹਰਸ਼ੀਲ ਘਾਟੀ ਉੱਤਰਾਖੰਡ ਦੇ ਉੱਤਰੀ ਹਿੱਸੇ ਵਿੱਚ ਪੈਂਦੀ ਹੈ।
ਹਿਮਾਚਲ ਪ੍ਰਦੇਸ਼ ਤੋਂ ਵੀ ਬਰਫਬਾਰੀ ਦੀਆਂ ਤਸਵੀਰਾਂ ਆਈਆਂ ਹਨ। ਸ਼ਿਮਲਾ ਨੇੜੇ ਝਾਕੂ ਖੇਤਰ ਤੋਂ ਵੀ ਕੁਝ ਤਸਵੀਰਾਂ ਆਈਆਂ ਹਨ ।ਦੱਸ ਦੇਈਏ ਝਾਕੂ ਵਿੱਚ ਸਥਿਤ ਹਨੂੰਮਾਨ ਮੰਦਰ ਪੂਰੇ ਭਾਰਤ ਵਿੱਚ ਪ੍ਰਸਿੱਧ ਹੈ। ਇੱਥੇ 100 ਫੁੱਟ ਤੋਂ ਵੀ ਉੱਚੀ ਹਨੂੰਮਾਨ ਦੀ ਮੂਰਤੀ ਹੈ।
ਸ਼ੁੱਕਰਵਾਰ ਨੂੰ ਖਰਾਬ ਹੋਇਆ ਉੱਤਰਾਖੰਡ ਦਾ ਮੌਸਮ
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮੌਸਮ ਖਰਾਬ ਹੋਇਆ ਸੀ । ਔਲੀ, ਹੇਮਕੁੰਟ ਸਾਹਿਬ ਅਤੇ ਹੋਰ ਉੱਚਾਈ ਵਾਲੀਆਂ ਥਾਵਾਂ ਤੇ ਭਾਰੀ ਬਰਫਬਾਰੀ ਨੇ ਜੀਵਨ ਤੇ ਪ੍ਰਭਾਵ ਪਾਇਆ ਹੈ।
ਉਤਰਾਖੰਡ ਦੀ ਦੀ ਰਾਜਧਾਨੀ ਗਾਰਸੈਨ ਵਿੱਚ ਵੀ ਬਜਟ ਦੇ ਚੌਥੇ ਦਿਨ ਭਾਰੀ ਬਰਫਬਾਰੀ ਹੋਈ। ਉੱਥੇ ਹੀ ਮਸੂਰੀ ਵਿੱਚ ਬਾਰਸ਼ ਹੋਈ ਅਤੇ ਧਨੌਲੀ ਵਿੱਚ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ। ਕੁਲ ਮਿਲਾ ਕੇ ਇਲਾਕੇ ਦਾ ਤਾਪਮਾਨ 8 ਡਿਗਰੀ ਦੇ ਆਸਪਾਸ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।