ਉਤਰਾਖੰਡ 'ਚ ਭਾਰੀ ਬਰਫ਼ਬਾਰੀ ਨੇ ਘਰਾਂ 'ਚ ਕੈਦ ਕੀਤੇ ਲੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਵਿੱਚ ਭਾਰੀ ਬਰਫ਼ਬਾਰੀ ਨਾਲ ਜਨ-ਜੀਵਨ ਉੱਤੇ ਬਹੁਤ ਪ੍ਰਭਾਵ ਪਿਆ।

Photo

ਦੇਹਰਾਦੂਨ: ਬਰਫ਼ਬਾਰੀ ਕਾਰਨ ਜਿੱਥੇ ਇੱਕ ਪਾਸੇ ਭਾਰਤ- ਤਿੱਬਤ ਸਰਹੱਦ ਦੇ ਆਖਰੀ ਪਿੰਡ ਦੇ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕਿ ਰਹਿ ਗਏ ਹਨ, ਉੱਥੇ ਹੀ ਧਨੋਲਾਟੀ ਇਲਾਕੇ ਵਿੱਚ ਪੌੜੀਨੁਮਾ ਖੇਤ ਬਰਫ਼ ਨਾਲ ਹਰੇ ਤੋਂ ਚਿੱਟੇ ਹੋ ਗਏ।

ਇੱਥੋਂ ਦੇ ਟਿਹਰੀ ਜ਼ਿਲ੍ਹੇ ਦੇ ਘਨਸਾਲੀ ਵਿਧਾਨ ਸਭਾ ਖੇਤਰ ਦੇ ਸਰਹੱਦ ਨੇੜੇ ਸਥਿਤ ਪਿੰਡ ਗੰਗਾ ਦੇ ਲੋਕਾਂ ਨੂੰ ਕਾਫ਼ੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਭਾਰੀ ਬਰਫ਼ਬਾਰੀ ਕਾਰਨ ਪਿੰਡ ਦੇ ਚਾਰੇ ਪਾਸੇ 4-4 ਫੁੱਟ ਤਕ ਬਰਫ਼ ਜਮ ਚੁੱਕੀ ਹੈ। ਲੋਕ ਆਪਣੇ ਘਰਾਂ ਵਿੱਚ ਹੀ ਕੈਦ ਹੋ ਕਿ ਰਹਿ ਗਏ ਹਨ। ਪਿੰਡ ਵਿੱਚ ਇਸ ਵਾਰ ਸਭ ਤੋਂ ਵੱਧ ਬਰਫਬਾਰੀ ਹੋਈ ਹੈ, ਜਿਸ ਨਾਲ ਲੋਕਾਂ ਦੇ ਨਾਲ- ਨਾਲ ਪਸ਼ੂਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਿੰਡ ਦੇ ਲੋਕ ਪਸ਼ੂਆਂ ਲਈ ਚਾਰਾ ਲੈਣ ਲਈ ਜਾਣ ਵੀ ਤਾਂ ਕਿੱਥੇ ਜਾਣ ਕਿਉਂਕਿ ਪਿੰਡ ਵਿਚ ਪੂਰੀ ਤਰ੍ਹਾਂ ਬਰਫ਼ ਦੀ ਚਾਦਰ ਵਿਛ ਗਈ ਹੈ। ਭਾਰੀ ਬਰਫ਼ਬਾਰੀ ਦੇ ਚੱਲਦਿਆਂ ਪਿੰਡ ਦੀਆਂ ਔਰਤਾਂ ਨੂੰ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਦੂਰ-ਦੂਰ ਤੱਕ ਜਾਣਾ ਪੈ ਰਿਹਾ ਹੈ।

ਸਰਹੱਦ ਦੇ ਨਾਲ ਲੱਗਦਿਆਂ ਪਿੰਡਾਂ ਦਾ ਮੁੱਖ ਧੰਦਾ ਪਸ਼ੂ-ਪਾਲਣ ਹੈ। ਇਸਦੇ ਨਾਲ ਹੀ ਉਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ ਪਰ ਇਸ ਸਾਲ ਹੋਈ ਭਾਰੀ ਬਰਫ਼ਬਾਰੀ ਕਰਕੇ ਦੂਰ-ਦੂਰ ਤਕ ਕਈ ਫੁੱਟ ਤਕ ਬਰਫ਼ ਜਮ ਗਈ ਹੈ, ਜਿਸ ਨਾਲ ਪਸ਼ੂਆ ਦਾ ਚਾਰਾ ਵੀ ਨਹੀਂ ਮਿਲ ਰਿਹਾ। ਇਸ ਸਮੱਸਿਆ ਨੂੰ ਲੈ ਕੇ ਪਿੰਡ ਵਾਸੀ ਕਾਫੀ ਪਰੇਸ਼ਾਨ ਹੋ ਰਹੇ ਹਨ।