PM ਮੋਦੀ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਉਂਡ ਪਹੁੰਚੇ,ਕਿਹਾ ‘ਸੋਨਾਰ ਬੰਗਲਾ’ ਦਾ ਸੁਪਨਾ ਪੂਰਾ ਹੋਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਅੱਗੇ ਕਿਹਾ, "ਬੰਗਾਲ 'ਸ਼ਾਂਤੀ', 'ਸੋਨਾਰ ਬੰਗਲਾ', 'ਪ੍ਰਗਤੀਸ਼ੀਲ ਬੰਗਲਾ' ਚਾਹੁੰਦਾ ਹਾਂ।

PM Modi

ਕੋਲਕਾਤਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ‘ਸੋਨਾਰ ਬੰਗਲਾ’ ਦਾ ਸੁਪਨਾ ਜਲਦੀ ਪੂਰਾ ਹੋ ਜਾਵੇਗਾ। ਕੋਲਕਾਤਾ ਦੇ ਇਤਿਹਾਸਕ ਬ੍ਰਿਗੇਡ ਪਰੇਡ ਗਰਾਉਂਡ ਵਿਖੇ ਬੀਜੇਪੀ ਦੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ ਸੋਨਾਰ ਬੰਗਲਾ ’ਦਾ ਸੁਪਨਾ ਪੂਰਾ ਹੋਵੇਗਾ। ਮੈਂ ਅੱਜ ਤੁਹਾਨੂੰ ਬੰਗਾਲ ਦੇ ਵਿਕਾਸ ਦਾ ਭਰੋਸਾ, ਇਥੇ ਨਿਵੇਸ਼ ਵਧਾਉਣ, ਬਚਾਉਣ ਲਈ ਆਇਆ ਹਾਂ। ਬੰਗਾਲ ਦਾ ਸਭਿਆਚਾਰ ਅਤੇ ਤਬਦੀਲੀ ਲਿਆਉਣ ਲਈ। ”