ਪਤਨੀ ਦੀ ਉਮਰ 15 ਸਾਲ ਤੋਂ ਜ਼ਿਆਦਾ ਹੈ ਤਾਂ ਨਹੀਂ ਬਣਦਾ ਵਿਆਹੁਤਾ ਬਲਾਤਕਾਰ ਦਾ ਮਾਮਲਾ- ਸੁਪਰੀਮ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਦੋਸ਼ੀ ਪਤੀ ਨੂੰ ਕੀਤਾ ਬਰੀ

Supreme Court overturned the decision of High Court

 

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਨਾਬਾਲਗ ਪਤਨੀ ਨਾਲ ਸੰਬੰਧ ਬਣਾਉਣ ਦੇ ਮਾਮਲੇ 'ਚ ਬਲਾਤਕਾਰ ਦੇ ਦੋਸ਼ੀ ਪਤੀ ਨੂੰ ਬਰੀ ਕਰ ਦਿੱਤਾ ਹੈ। ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪਤਨੀ ਦੀ ਉਮਰ 15 ਸਾਲ ਤੋਂ ਵੱਧ ਹੈ ਤਾਂ ਅਜਿਹੇ ਮਾਮਲੇ 'ਚ ਬਲਾਤਕਾਰ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। ਇਸ ਤੋਂ ਪਹਿਲਾਂ ਪਤੀ ਨੂੰ ਹਾਈਕੋਰਟ ਨੇ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਸੀ, ਜਿਸ ਦੇ ਖਿਲਾਫ ਦੋਸ਼ੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਸੁਪਰੀਮ ਕੋਰਟ ਨੇ ਬਲਾਤਕਾਰ ਦੇ ਮਾਮਲੇ 'ਚ ਪਤੀ ਨੂੰ ਅਪਵਾਦ ਦੇ ਆਧਾਰ 'ਤੇ ਬਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਚੁੱਕਿਆ ਧਰਨਾ, 20 ਮਾਰਚ ਤੋਂ ਬਾਅਦ ਮੁੱਖ ਮੰਤਰੀ ਨਾਲ ਹੋਵੇਗੀ ਮੀਟਿੰਗ

ਦੱਸ ਦੇਈਏ ਕਿ ਬਲਾਤਕਾਰ ਦੀ ਪਰਿਭਾਸ਼ਾ ਵਿਚ ਇਕ ਵਿਵਸਥਾ ਹੈ ਕਿ ਜੇਕਰ ਪਤਨੀ ਦੀ ਉਮਰ 15 ਸਾਲ ਤੋਂ ਵੱਧ ਹੈ ਤਾਂ ਪਤੀ ਨੂੰ ਵਿਆਹੁਤਾ ਬਲਾਤਕਾਰ ਵਿਚ ਅਪਵਾਦ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਪਤੀ 'ਤੇ ਬਲਾਤਕਾਰ ਦਾ ਕੇਸ ਨਹੀਂ ਬਣਾਇਆ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿ ਮੌਜੂਦਾ ਮਾਮਲੇ ਵਿਚ ਜਦੋਂ ਪਤੀ-ਪਤਨੀ ਦਾ ਰਿਸ਼ਤਾ ਬਣਿਆ ਸੀ ਤਾਂ ਪਤਨੀ ਦੀ ਉਮਰ 15 ਸਾਲ ਤੋਂ ਵੱਧ ਸੀ। ਅਜਿਹੇ 'ਚ ਬਲਾਤਕਾਰ ਦਾ ਮਾਮਲਾ ਨਹੀਂ ਬਣਦਾ। ਨਾਲ ਹੀ ਲੜਕੀ ਨੇ ਹਲਫਨਾਮਾ ਦਿੱਤਾ ਹੈ ਕਿ ਵਿਅਕਤੀ ਨਾਲ ਉਸ ਦਾ ਵਿਆਹ ਹੋਇਆ ਸੀ ਅਤੇ ਉਹਨਾਂ ਦੇ ਆਪਸੀ ਸਹਿਮਤੀ ਨਾਲ ਸਬੰਧ ਸਨ ਅਤੇ ਉਹਨਾਂ ਦਾ ਇਕ ਬੱਚਾ ਵੀ ਹੈ।

ਇਹ ਵੀ ਪੜ੍ਹੋ: ਭਾਜਪਾ ਇਹ ਮੰਨਣਾ ਪਸੰਦ ਕਰਦੀ ਹੈ ਕਿ ਉਹ ਹਮੇਸ਼ਾ ਦੇਸ਼ ਦੀ ਸੱਤਾ ਵਿਚ ਰਹੇਗੀ- ਰਾਹੁਲ ਗਾਂਧੀ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਿਰਫ਼ ਇਕਰਾਰਨਾਮੇ ਦੀ ਉਲੰਘਣਾ ਧੋਖਾਧੜੀ ਦੇ ਅਪਰਾਧਿਕ ਮਾਮਲੇ ਨੂੰ ਜਨਮ ਨਹੀਂ ਦੇ ਸਕਦੀ। ਇਸ ਦੇ ਲਈ ਮੁਕੱਦਮੇ ਵਿਚ ਸ਼ੁਰੂ ਤੋਂ ਹੀ ਗਲਤ ਇਰਾਦੇ ਨੂੰ ਸਾਬਤ ਕਰਨਾ ਜ਼ਰੂਰੀ ਹੈ। ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਬੈਂਚ ਨੇ ਕਿਹਾ ਕਿ ਵਾਅਦਾ ਪੂਰਾ ਕਰਨ ਵਿਚ ਅਸਫਲ ਰਹਿਣ ਦਾ ਸਿਰਫ਼ ਦੋਸ਼ ਹੀ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਲਈ ਕਾਫੀ ਨਹੀਂ ਹੋਵੇਗਾ। ਬੈਂਚ ਨੇ ਕਿਹਾ ਕਿ ਸਿਰਫ਼ ਇਕਰਾਰਨਾਮੇ ਦੀ ਉਲੰਘਣਾ ਧੋਖਾਧੜੀ ਦੇ ਅਪਰਾਧਿਕ ਮਾਮਲੇ ਨੂੰ ਜਨਮ ਨਹੀਂ ਦੇ ਸਕਦੀ, ਜਦੋਂ ਤੱਕ ਕਿ ਇਸ ਦੀ ਸ਼ੁਰੂਆਤ ਵਿਚ ਹੀ ਧੋਖਾਧੜੀ ਜਾਂ ਬੇਈਮਾਨੀ ਸਾਬਿਤ ਨਹੀਂ ਹੋ ਜਾਂਦੀ। ਸਿਰਫ਼ ਵਾਅਦੇ ਨੂੰ ਪੂਰਾ ਕਰਨ ਵਿਚ ਅਸਫਲਤਾ ਅਪਰਾਧਿਕ ਕਾਰਵਾਈਆਂ ਦੀ ਸ਼ੁਰੂਆਤ ਲਈ ਲੋੜੀਦਾ ਆਧਾਰ ਨਹੀਂ ਹੋਵੇਗੀ।