ਬਲਾਤਕਾਰ ਤੋਂ ਬਾਅਦ ਚਾਚੇ ਨੇ ਕੀਤਾ ਭਤੀਜੀ ਦਾ ਕਤਲ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਮਹੀਨਿਆਂ 'ਚ ਅਦਾਲਤ ਨੇ ਪੀੜਤ ਪਰਿਵਾਰ ਨੂੰ ਦਿੱਤਾ ਇਨਸਾਫ਼

photo

 

ਨਰਮਦਾਪੁਰਮ: ਇਟਾਰਸੀ ਦੀ ਅਦਾਲਤ ਨੇ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਅਤੇ ਹੱਤਿਆ ਕਰਨ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਟਾਰਸੀ ਦੇ ਦੂਜੇ ਸੈਸ਼ਨ ਜੱਜ ਸਵਿਤਾ ਜਾਡੀਆ ਨੇ ਨਰਮਦਾਪੁਰਮ ਦੇ ਕੇਸਾਲਾ ਬਲਾਕ ਦੇ ਕਬਾਇਲੀ ਖੇਤਰ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ: ਕੈਨੇਡਾ ਸਥਿਤ NRIs ਨੇ ਮੋਗਾ ਦੇ ਬਾਘਾਪੁਰਾਣਾ ਵਿੱਚ 250 ਕਰੋੜ ਦੇ ਨਿਵੇਸ਼ ਦਾ ਕੀਤਾ ਵਾਅਦਾ 

ਦੱਸ ਦੇਈਏ ਕਿ ਇਟਾਰਸੀ ਦੀ ਅਦਾਲਤ ਨੇ ਇਹ ਫੈਸਲਾ 3 ਮਹੀਨਿਆਂ ਵਿੱਚ ਦਿੱਤਾ ਹੈ। ਦੋਸ਼ੀ  ਮ੍ਰਿਤਕ ਬੱਚੀ ਦਾ ਰਿਸ਼ਤੇ 'ਚ ਫੁੱਫੜ ਲੱਗਦਾ ਸੀ। ਦੱਸ ਦੇਈਏ ਕਿ ਪਿਛਲੇ ਸਾਲ 18 ਨਵੰਬਰ 2022 ਨੂੰ ਕਬਾਇਲੀ ਕੇਸਲਾ ਜ਼ੋਨ ਵਿੱਚ ਫੁੱਫੜ ਨੇ ਆਪਣੀ ਨਾਬਾਲਗ ਭਤੀਜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਪਛਾਣ ਛੁਪਾਉਣ ਲਈ ਮੁਲਜ਼ਮ ਨੇ ਨਾਬਾਲਗ ਲੜਕੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਜੰਗਲ ਵਿੱਚ ਸੁੱਟ ਦਿੱਤਾ ਸੀ।

ਇਹ ਵੀ ਪੜ੍ਹੋ: ਵਿਆਹ ਸਮਾਗਮ ਤੋਂ ਖੁਸ਼ੀ-ਖੁਸ਼ੀ ਵਾਪਸ ਆ ਰਹੇ ਪਤੀ-ਪਤਨੀ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ 

ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ 'ਚ ਤਤਪਰਤਾ ਦਿਖਾਉਂਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ। ਜਿਸ ਤੋਂ ਬਾਅਦ ਕਰੀਬ ਤਿੰਨ ਮਹੀਨੇ ਬਾਅਦ ਸਪੈਸ਼ਲ ਪਾਸਕੋ ਕੋਰਟ ਨੇ ਦੋਸ਼ੀ ਰਾਹੁਲ ਕਾਵੜੇ ਨੂੰ ਕਤਲ, ਜਬਰ-ਜ਼ਨਾਹ ਸਮੇਤ ਪਾਸਕੋ ਐਕਟ ਦੀਆਂ ਧਾਰਾਵਾਂ ਤਹਿਤ ਸਜ਼ਾ ਸੁਣਾ ਕੇ ਮੌਤ ਦੀ ਸਜ਼ਾ ਸੁਣਾਈ। ਦੱਸ ਦੇਈਏ ਕਿ ਇਟਾਰਸੀ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੈ ਜਿੱਥੇ ਤਿੰਨ ਮਹੀਨਿਆਂ ਵਿੱਚ ਕਿਸੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।