ਮੁੱਖ ਮੰਤਰੀ ਦੇ ਨਿੱਜੀ ਸਕੱਤਰ ਤੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਛਾਪੇਮਾਰੀ ਵਿੱਚ ਹੁਣ ਤਕ 9 ਕਰੋੜ ਰੁਪਏ ਬਰਾਮਦ ਕੀਤੇ ਗਏ

Home Minister's Private Secretary and relatives' raiding house

ਇੰਦੌਰ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਿੱਜੀ ਸਕੱਤਰ ਪ੍ਰਵੀਨ ਕੱਕੜ ਸਮੇਤ ਦੋ ਹੋਰ ਕਰੀਬੀ ਰਿਸ਼ਤੇਦਾਰਾਂ 'ਤੇ ਇਨਕਮ ਟੈਕਸ ਵਿਭਾਗ ਦੀ ਰੇਡ ਚੱਲ ਰਹੀ ਹੈ। ਇਸ ਛਾਪੇਮਾਰੀ ਵਿਚ ਹੁਣ ਤਕ 9 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ 3 ਵਜੇ ਤੋਂ ਰਾਜਧਾਨੀ ਦਿੱਲੀ ਤੇ ਮੱਧ ਪ੍ਰਦੇਸ਼ ਵਿਚ ਇੰਦੌਰ ਸਮੇਤ 6 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਖ਼ਬਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਕਮਲਨਾਥ ਦੇ ਨਿੱਜੀ ਸਕੱਤਰ ਪ੍ਰਵਾਨ ਕੱਕੜ ਦੇ ਵਿਜੈ ਨਗਰ ਸਥਿਤ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਕਮਲਨਾਥ ਦੇ ਕਰੀਬੀ ਰਾਜੇਂਦਰ ਕੁਮਾਰ ਮਿਗਲਾਨੀ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 15 ਤੋਂ ਵੱਧ ਅਧਿਕਾਰੀ ਛਾਪਾ ਮਾਰ ਰਹੇ ਹਨ। ਛਾਪੇਮਾਰੀ ਦੌਰਾਨ ਭਾਰੀ ਪੁਲਿਸ ਬਲ ਤਾਇਨਾਤ ਹੈ।

ਦਰਅਸਲ ਇਨਕਮ ਟੈਕਸ ਵਿਭਾਗ ਨੂੰ ਦਿੱਲੀ ਤੋਂ ਜਾਣਕਾਰੀ ਮਿਲੀ ਸੀ ਕਿ ਲੋਕ ਸਭਾ ਚੋਣਾਂ ਵਿਚ ਕੁਲੈਕਸ਼ਨ ਦੀ ਖੇਡ ਖੇਡੀ ਜਾ ਰਹੀ ਹੈ ਤੇ ਹਵਾਲਾ ਰਕਮ ਇੱਧਰੋਂ-ਉੱਧਰ ਕੀਤੀ ਜਾ ਰਹੀ ਹੈ। ਇਸੇ ਸੂਚਨਾ ਦੇ ਆਧਾਰ 'ਤੇ ਵਿਭਾਗ ਨੇ ਛਾਪਾਮਾਰੀ ਕੀਤੀ ਹੈ। ਸੂਤਰਾਂ ਮੁਤਾਬਕ ਵਿਭਾਗ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਮਿਲੇ 9 ਕਰੋੜ ਤੋਂ ਵੀ ਵੱਧ ਰਕਮ ਮਿਲ ਸਕਦੀ ਹੈ।