ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਦੇਸ਼ੀ ਦੌਰਿਆਂ ‘ਤੇ ਪੰਜ ਸਾਲਾਂ ‘ਚ ਖਰਚ ਹੋਏ 443.4 ਕਰੋੜ- ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੀਤੇ 5 ਸਾਲਾਂ ਦੌਰਾਨ ਪੀਐਮ ਮੋਦੀ ਦੇ ਵਿਦੇਸ਼ੀ ਦੌਰਿਆਂ ‘ਤੇ ਕੁੱਲ 443.4 ਕਰੋੜ ਰੁਪਏ ਖਰਚ ਹੋਏ ਹਨ।

Narendar Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਉਹਨਾਂ ਦੇ ਵਿਦੇਸ਼ੀ ਦੌਰਿਆਂ ਦੀ ਖੂਬ ਚਰਚਾ ਰਹੀ ਹੈ। ਹੁਣ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੀਤੇ 5 ਸਾਲਾਂ ਦੌਰਾਨ ਪੀਐਮ ਮੋਦੀ ਦੇ ਵਿਦੇਸ਼ੀ ਦੌਰਿਆਂ ‘ਤੇ ਕੁੱਲ 443.4 ਕਰੋੜ ਰੁਪਏ ਖਰਚ ਹੋਏ ਹਨ। ਹਾਲਾਂਕਿ ਇਸ ਖਰਚ ਵਿਚ ਅਜੇ ਵੀ ਪੀਐਮ ਮੋਦੀ ਦੇ ਹੋਰ 5 ਦੌਰਿਆਂ ਦਾ ਖਰਚਾ ਸ਼ਾਮਿਲ ਨਹੀਂ ਹੈ।

ਇਕ ਖ਼ਬਰ ਮੁਤਾਬਿਕ ਪ੍ਰਧਾਨ ਮੰਤਰੀ ਦੀ ਅਧਿਕਾਰਿਕ ਏਅਰਲਾਈਨਜ਼ ਏਅਰ ਇੰਡੀਆ ਨੇ ਬੀਤੇ ਪੰਜ ਸਾਲਾਂ ਦੌਰਾਨ ਪੀਐਮ ਮੋਦੀ ਵੱਲੋਂ ਕੀਤੇ ਗਏ 44 ਵਿਦੇਸ਼ੀ ਦੋਰਿਆਂ ਦਾ ਬਿੱਲ ਪੀਐਮ ਨੂੰ ਭੇਜਿਆ ਹੈ। ਇਸਤੋਂ ਬਾਅਦ ਇਹ ਰਕਮ ਪੀਐਮਓ ਵੱਲੋਂ ਏਅਰ ਇੰਡੀਆ ਦੇ ਖਾਤੇ ਵਿਚ ਜਮ੍ਹਾਂ ਕਰਵਾਈ ਜਾਵੇਗੀ। ਪੀਐਮ ਮੋਦੀ ਦੇ ਅਲੋਚਕਾਂ ਨੇ ਉਹਨਾਂ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਸਵਾਲ ਚੁੱਕੇ ਹਨ। ਹਾਲਾਂਕਿ ਇਸ ਰਿਪੋਰਟ ਵਿਚ ਪਤਾ ਚੱਲਦਾ ਹੈ ਕਿ ਪੀਐਮ ਮੋਦੀ ਦੇ ਵਿਦੇਸ਼ੀ ਦੌਰਿਆਂ ‘ਤੇ ਖਰਚ ਕੀਤੀ ਗਈ ਰਕਮ ਸਾਬਕਾ ਪੀਐਮ ਡਾ. ਮਨਮੋਹਨ ਸਿੰਘ ਦੇ ਸਾਲ 2009-2014 ਤੱਕ ਕੀਤੇ ਦੌਰਿਆਂ ਦੀ ਤੁਲਨਾ ਅਨੁਸਾਰ ਘੱਟ ਹੈ।

ਦੱਸ ਦਈਏ ਕਿ ਮਨਮੋਹਨ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ 38 ਵਿਦੇਸ਼ੀ ਦੌਰੇ ਕੀਤੇ ਅਤੇ ਇਹਨਾਂ ‘ਤੇ ਕੁਲ 493.22 ਕਰੋੜ ਖਰਚ ਹੋਏ ਸਨ। ਹਾਲਾਂਕਿ ਏਅਰ ਇੰਡੀਆ ਵੱਲੋਂ ਭੇਜੇ ਗਏ ਬਿੱਲ ਵਿਚ 5 ਵਿਦੇਸ਼ੀ ਦੌਰਿਆਂ ਦੇ ਬਿੱਲ  ਅਤੇ ਇਸ ਮਹੀਨੇ ਹੋਣ ਵਾਲੀ ਯੂਏਈ ਦੀ ਯਾਤਰੀ ਦੇ ਬਿੱਲ ਨੂੰ ਜੋੜ ਕੇ ਇਹ ਰਕਮ ਮਨਮੋਹਨ ਸਿੰਘ ਦੇ ਦੌਰੇ ਖਰਚ ਤੋਂ ਜ਼ਿਆਦਾ ਹੋ ਜਾਵੇਗਾ। ਇਸਦੇ ਨਾਲ ਹੀ ਪੀਐਮ ਮੋਦੀ ਨੇ ਨੇਪਾਲ, ਬਾਂਗਲਾਦੇਸ਼, ਈਰਾਨ ਅਤੇ ਸਿੰਗਾਪੁਰ ਦੀ ਯਾਤਰਾ ਭਾਰਤੀ ਹਵਾਈ ਫੌਜ ਦੇ ਬਿਜ਼ਨੈਸ ਜੈੱਟ ਨਾਲ ਕੀਤੀ ਸੀ ਅਤੇ ਇਹਨਾਂ ਦਾ ਵੇਰਵਾ ਵੀ ਉਸ ਬਿੱਲ ਵਿਚ ਸ਼ਾਮਿਲ ਨਹੀਂ ਹੈ।

ਦਰਅਸਲ ਪੀਐਮ ਮੋਦੀ ਨੇ ਇਕ ਦੌਰੇ ‘ਤੇ ਹੀ ਕਈ ਦੇਸ਼ਾ ਦੀ ਯਾਤਰਾ ਕੀਤੀ ਹੈ, ਜਿਸ ਕਾਰਨ ਉਹਨਾਂ ਦੇ ਦੌਰਿਆ ਦਾ ਖਰਚ ਘੱਟ ਹੋਇਆ ਹੈ। ਸੈਂਟਰਲ ਏਸ਼ੀਆ ਦੇ ਦੌਰੇ ਸਮੇਂ ਪੀਐਮ ਮੋਦੀ ਇਕ ਸਮੇਂ 6 ਦੇਸ਼ਾਂ ਦਾ ਦੌਰਾ ਕੀਤਾ ਸੀ। ਇਸ ਮਹੀਨੇ ਦੇ ਅੰਤ ਵਿਚ ਮੋਦੀ ਯੂਏਈ ਦਾ ਦੌਰਾ ਕਰਨਗੇ, ਜੋ ਕਿ ਉਹਨਾਂ ਦੇ ਕਾਰਜਕਾਲ ਦਾ ਆਖਰੀ ਵਿਦੇਸ਼ੀ ਦੌਰਾ ਹੋਵੇਗਾ। ਇਸ ਯਾਤਰਾ ਦੌਰਾਨ ਉਹਨਾਂ ਨੂੰ ਯੂਏਈ ਦੇ ਸਰਵਉੱਚ ਸਨਮਾਨ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਦੱਸ ਦਈਏ ਕਿ 433 ਕਰੋੜ ਰੁਪਏ ਦੇ ਬਿੱਲ ਵਿਚ ਸਿਰਫ ਇੰਧਨ, ਏਅਰਕ੍ਰਾਫਟ ਦਾ ਕਿਰਾਇਆ ਅਤੇ ਕਰੂ ਦਾ ਬਿੱਲ ਸ਼ਾਮਿਲ ਹੈ। ਸਰਕਾਰੀ ਆਂਕੜਿਆਂ ਅਨੁਸਾਰ, ਜਪਾਨ, ਸਿੰਗਾਪੁਰ, ਮਾਲਦੀਪ, ਦੱਖਣੀ ਕੋਰੀਆਂ ਦੇ ਦੌਰਿਆਂ ਦੇ ਬਿੱਲ਼ ਹਾਲੇਂ ਤੱਕ ਏਅਰ ਇੰਡੀਆ ਵੱਲੋਂ ਨਹੀਂ ਭੇਜੇ ਗਏ।