ਮਦਦ ਨਾਂ ’ਤੇ ਚੀਨ ਨੇ ਪਾਕਿਸਤਾਨ ਨਾਲ ਕੀਤਾ ਧੋਖਾ, ਸੋਸ਼ਲ ਮੀਡੀਆ ’ਤੇ ਉਡ ਰਿਹਾ ਮਜ਼ਾਕ!
ਚੀਨ ਨੇ ਪਾਕਿਸਤਾਨ ਨਾਲ ਧੋਖਾ ਕੀਤਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ...
ਨਵੀਂ ਦਿੱਲੀ: ਜਿੱਥੇ ਚੀਨ ਨੇ ਭਾਰਤ ਨੂੰ ਕਰੀਬ 1.70 ਲੱਖ ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ (ਪੀਪੀਈ) ਦੇ ਸੁਰੱਖਿਆ ਸੂਟ ਦਿੱਤੇ ਹਨ ਉੱਥੇ ਹੀ ਚੀਨ ਨੇ ਪਾਕਿਸਤਾਨ ਨਾਲ ਮਜ਼ਾਕ ਕਰ ਦਿੱਤਾ ਹੈ। ਪਾਕਿਸਤਾਨ ਅਤੇ ਚੀਨ ਦੀ ਦੋਸਤੀ ਨੂੰ ਸਾਰੀ ਦੁਨੀਆ ਜਾਣਦੀ ਹੈ। ਪਾਕਿਸਤਾਨ ਸਰਕਾਰ ਨੇ ਹਮੇਸ਼ਾ ਚੀਨ ਤੋਂ ਮਦਦ ਮੰਗੀ ਤੇ ਚੀਨ ਨੇ ਵੀ ਉਹਨਾਂ ਦੀ ਮਦਦ ਕੀਤੀ ਹੈ। ਚੀਨ ਨੇ ਪਾਕਿਸਤਾਨ ਦੀ ਮਦਦ ਹੁਣ ਵੀ ਕੀਤੀ ਹੈ ਪਰ ਇਸ ਵਾਰ ਉਹਨਾਂ ਨੇ ਪਾਕਿਸਤਾਨ ਨਾਲ ਗਲਤ ਕੀਤਾ ਹੈ।
ਚੀਨ ਨੇ ਪਾਕਿਸਤਾਨ ਨਾਲ ਧੋਖਾ ਕੀਤਾ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਚੀਨ ਨੇ ਪਾਕਿਸਤਾਨ ਨੂੰ ਚੰਗੀ ਕੁਆਲਿਟੀ ਦੇ N95 ਮਾਸਕ ਦੇਣ ਦਾ ਵਾਅਦਾ ਕੀਤਾ ਸੀ, ਪਰ ਚੀਨ ਨੇ ਇਸ ਦੇ ਬਦਲੇ ਅੰਡਰਵਿਅਰ ਵਾਲੇ ਮਾਸਕ ਭੇਜ ਦਿੱਤੇ। ਪਾਕਿਸਤਾਨ ਦੇ ਸਥਾਨਾ ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਹੈ ਚੀਨ ਨੇ ਪਾਕਿਸਤਾਨ ਨੂੰ ਵੱਡਾ ਚੂਨੀ ਲਾਇਆ ਹੈ ਅਤੇ ਹਾਈ ਕੁਆਲਿਟੀ ਦੇ N95 ਮਾਸਕ ਦੀ ਥਾਂ ਅੰਡਰਗਾਰਮੈਂਟ ਦੇ ਕਪੜੇ ਨਾਲ ਬਣੇ ਮਾਸਕ ਭੇਜ ਦਿੱਤੇ।
ਪਾਕਿਸਤਾਨੀ ਮੀਡੀਆ ਅਨੁਸਾਰ ਜਦੋਂ ਚੀਨ ਤੋਂ ਮੈਡੀਕਲ ਸਪਲਾਈ ਪਾਕਿਸਤਾਨ ਪੁੱਜੀ ਤਾਂ ਸਟਾਫ ਨੇ ਉਸ ਨੂੰ ਖੋਲ ਕੇ ਹੈਰਾਨ ਰਹਿ ਗਏ। ਇਸ ਤੋਂ ਇਲਾਵਾ ਸਿੰਧ ਦੀ ਸਰਕਾਰ ਨੇ ਬਗੈਰ ਜਾਂਚ ਕੀਤਿਆਂ ਹੀ ਇਹ ਮਾਸਕ ਹਸਪਤਾਲਾਂ ਨੂੰ ਭੇਜ ਦਿੱਤੇ। ਇਸ ਦਾ ਸੋਸ਼ਲ ਮੀਡੀਆ ਉਤੇ ਅੰਡਰਗਾਰਮੈਂਟ ਨਾਲ ਬਣੇ ਮਾਸਕ ਨੂੰ ਲੈ ਕੇ ਪਾਕਿਸਤਾਨ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਯੂਰਪ ਦੇ ਕਈ ਦੇਸ਼ਾਂ ਨੇ ਚੀਨ ਤੋਂ ਮੰਗਵਾਏ ਮਾਸਕ ਤੇ ਕਿੱਟਾਂ ਦੀ ਖਰਾਬ ਕੁਆਲਿਟੀ ਬਾਰੇ ਸ਼ਿਕਾਇਤ ਕੀਤੀ ਸੀ। ਦਸ ਦਈਏ ਕਿ ਚੀਨ ਨੇ ਭਾਰਤ ਨੂੰ ਕਰੀਬ 1.70 ਲੱਖ ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ (ਪੀਪੀਈ) ਦੇ ਸੁਰੱਖਿਆ ਸੂਟ ਦਿੱਤੇ ਹਨ। ਸਿਹਤ ਮੰਤਰਾਲਾ ਮੁਤਾਬਕ ਭਾਰਤ ਨੂੰ ਇਹ ਸਾਰੇ ਸੂਟ ਸੋਮਵਾਰ ਨੂੰ ਮਿਲ ਗਏ ਹਨ। ਸਿਹਤ ਮੰਤਰਾਲਾ ਮੁਤਾਬਕ ਘੇਰਲੂ ਪੱਧਰ 'ਤੇ ਵੀ 20 ਹਜ਼ਾਰ ਪੀਪੀਈ ਸੂਟ ਪ੍ਰਾਪਤ ਹੋਏ ਹਨ।
ਅਜਿਹੇ 'ਚ ਕੁਲ 1.90 ਪੀਪੀਈ ਸੂਟ ਨੂੰ ਜਲਦ ਹਸਪਤਾਲਾਂ ਅਤੇ ਡਾਕਟਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਦੇਸ਼ 'ਚ ਪਹਿਲਾਂ ਤੋਂ ਹੀ ਮੌਜੂਦ ਸਮੇਂ 'ਚ 3,87,473 ਪੀ.ਪੀ.ਈ. ਸੁਰੱਖਿਆ ਸੂਟ ਮੁਹੱਈਆ ਉਪਲਬੱਧ ਹਨ। ਸਿਹਤ ਮੰਤਰਾਲਾ ਮੁਤਾਬਕ ਕੇਂਦਰ ਸਰਕਾਰ ਵੱਲੋਂ ਹੁਣ ਤਕ ਸੂਬਿਆਂ ਨੂੰ 2.94 ਪੀਪੀਈ ਸੂਟ ਮੁਹੱਈਆ ਕਰਵਾਏ ਜਾ ਚੁੱਕੇ ਹਨ। ਨਾਲ ਹੀ ਸੂਬਿਆਂ ਨੂੰ 2 ਲੱਖ ਐੱਨ-95 ਮਾਸਕ ਵੀ ਭੇਜੇ ਜਾ ਰਹੇ ਹਨ।
ਇਨ੍ਹਾਂ ਨੂੰ ਮਿਲਾ ਕੇ 20 ਲੱਖ ਐੱਲ-95 ਮਾਸਕ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਪਹਿਲਾਂ ਇਨ੍ਹਾਂ ਸੂਬਿਆਂ ਨੂੰ ਤਾਜਾ ਸਪਲਾਈ ਦਿੱਤੀ ਜਾ ਰਹੀ ਹੈ। ਜੋ ਕੋਰੋਨਾ ਵਾਇਰਸ ਨਾਲ ਜ਼ਿਆਦਾ ਜੂਝ ਰਹੇ ਹਨ। ਇਨ੍ਹਾਂ 'ਚ ਤਾਮਿਲਨਾਡੂ, ਮਹਾਰਾਸ਼ਟਰ, ਦਿੱਲੀ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਰਾਜਸਥਾਨ ਸ਼ਾਮਲ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।