ਜੇਲ੍ਹ ਵਿਚ ਬੰਦ ਮਨੀਸ਼ ਸਿਸੋਦੀਆ ਨੇ ਦੇਸ਼ ਲਈ ਲਿਖੀ ਚਿੱਠੀ, “ਪ੍ਰਧਾਨ ਮੰਤਰੀ ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ”

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਸੋਦੀਆ ਨੇ ਪੁੱਛਿਆ ਕਿ ਕੀ 'ਘੱਟ ਪੜ੍ਹੇ-ਲਿਖੇ' ਪ੍ਰਧਾਨ ਮੰਤਰੀ ਦੇਸ਼ ਦੇ ਉਤਸ਼ਾਹੀ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਸਮਰੱਥ ਹਨ

Manish Sisodia writes letter from jail



ਨਵੀਂ ਦਿੱਲੀ: ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ (AAP) ਦੇ ਨੇਤਾ ਮਨੀਸ਼ ਸਿਸੋਦੀਆ (Manish Sisodia) ਨੇ ਦੇਸ਼ ਵਾਸੀਆਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Minister  Modi) ਸਿੱਖਿਆ ਦੀ ਅਹਿਮੀਅਤ ਨੂੰ ਨਹੀਂ ਸਮਝਦੇ। ਭਾਰਤੀ ਜਨਤਾ ਪਾਰਟੀ (BJP) ਨੇ ਸਿਸੋਦੀਆ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ "ਭ੍ਰਿਸ਼ਟਾਚਾਰ ਵਿਚ ਡੁੱਬੇ" ਹੋਣ ਤੋਂ ਬਾਅਦ ਆਪਣਾ ਰਾਜਨੀਤਿਕ ਆਧਾਰ ਗੁਆ ਚੁੱਕੇ ਹਨ ਅਤੇ ਆਪਣੀਆਂ ਚਿੱਠੀਆਂ ਲਿਖ ਕੇ ਖ਼ਬਰਾਂ ਵਿਚ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਫਿਰ ‘ਬਾਦਸ਼ਾਹ’ ਬਣੇ ਸ਼ਾਹਰੁਖ ਖਾਨ! Time Magazine ਦੀ ਸਾਲਾਨਾ 'ਟਾਈਮ 100' ਸੂਚੀ ’ਚ ਹਾਸਲ ਕੀਤਾ ਪਹਿਲਾ ਸਥਾਨ

ਸਿਸੋਦੀਆ ਦੀ ਚਿੱਠੀ ਨੂੰ ਟਵਿੱਟਰ 'ਤੇ ਸਾਂਝਾ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ, ''ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਦੇਸ਼ ਨੂੰ ਚਿੱਠੀ ਲਿਖੀ ਹੈ। ਇਸ ਵਿਚ ਲਿਖਿਆ, “ਜੇਕਰ ਪ੍ਰਧਾਨ ਮੰਤਰੀ ਘੱਟ ਪੜ੍ਹੇ ਲਿਖੇ ਹਨ ਤਾਂ ਇਹ ਦੇਸ਼ ਲਈ ਬਹੁਤ ਖਤਰਨਾਕ ਹੈ। ਮੋਦੀ ਜੀ ਵਿਗਿਆਨ ਦੀਆਂ ਗੱਲਾਂ ਨੂੰ ਨਹੀਂ ਸਮਝਦੇ। ਮੋਦੀ ਜੀ ਸਿੱਖਿਆ ਦੇ ਮਹੱਤਵ ਨੂੰ ਨਹੀਂ ਸਮਝਦੇ। ਪਿਛਲੇ ਕੁਝ ਸਾਲਾਂ ਵਿਚ (ਉਹਨਾਂ ਨੇ) 60,000 ਸਕੂਲ ਬੰਦ ਕਰ ਦਿੱਤੇ ਹਨ। ਭਾਰਤ ਦੀ ਤਰੱਕੀ ਲਈ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦਾ ਹੋਣਾ ਜ਼ਰੂਰੀ ਹੈ”।

ਇਹ ਵੀ ਪੜ੍ਹੋ: ਜਨਮ ਦਿਨ 'ਤੇ ਵਿਸ਼ੇਸ਼ : ਅੰਮ੍ਰਿਤਸਰ 'ਚ ਜਨਮੇ ਜਿਤੇਂਦਰ ਫ਼ਿਲਮਾਂ 'ਚ ਜਾਣ ਤੋਂ ਪਹਿਲਾਂ ਵੇਚਦੇ ਸਨ ਨਕਲੀ ਗਹਿਣੇ? 

ਕੇਂਦਰੀ ਜਾਂਚ ਬਿਊਰੋ (CBI) ਨੇ ਹੁਣ ਰੱਦ ਕੀਤੀ ਦਿੱਲੀ ਆਬਕਾਰੀ ਨੀਤੀ 2021-22 ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਸਬੰਧ ਵਿਚ 26 ਫਰਵਰੀ ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ। ਹੱਥ ਲਿਖਤ ਪੱਤਰ 'ਚ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਸਿਸੋਦੀਆ ਨੇ ਪੁੱਛਿਆ ਕਿ ਕੀ 'ਘੱਟ ਪੜ੍ਹੇ-ਲਿਖੇ' ਪ੍ਰਧਾਨ ਮੰਤਰੀ ਦੇਸ਼ ਦੇ ਉਤਸ਼ਾਹੀ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਸਮਰੱਥ ਹਨ। ਚਿੱਠੀ 'ਚ ਸਿਸੋਦੀਆ ਨੇ ਕਿਹਾ, ''ਅੱਜ ਦੇਸ਼ ਦੇ ਨੌਜਵਾਨ ਉਤਸ਼ਾਹੀ ਹਨ। ਉਹ ਕੁਝ ਕਰਨਾ ਚਾਹੁੰਦੇ ਹਨ। ਉਹ ਮੌਕੇ ਲੱਭ ਰਹੇ ਹਨ। ਉਹ ਦੁਨੀਆਂ ਨੂੰ ਜਿੱਤਣਾ ਚਾਹੁੰਦੇ ਹਨ। ਉਹ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਚਮਤਕਾਰ ਕਰਨਾ ਚਾਹੁੰਦੇ ਹਨ। ਕੀ ਘੱਟ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਕੋਲ ਅੱਜ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ?”

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵਾਪਰੇ ਭਿਆਨਕ ਹਾਦਸੇ 'ਚ ਪਿਓ-ਪੁੱਤ ਦੀ ਹੋਈ ਮੌਤ  

'ਆਪ' ਨੇਤਾ 'ਤੇ ਪਲਟਵਾਰ ਕਰਦੇ ਹੋਏ ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਿਜੇਂਦਰ ਸਚਦੇਵਾ ਨੇ ਕਿਹਾ, "ਦੂਸਰਿਆਂ ਦੀ ਵਿਦਿਅਕ ਯੋਗਤਾ ਬਾਰੇ ਪੁੱਛਣ ਤੋਂ ਪਹਿਲਾਂ ਸਿਸੋਦੀਆ ਨੂੰ ਆਪਣੀ ਵਿਦਿਅਕ ਯੋਗਤਾ ਦੱਸਣੀ ਚਾਹੀਦੀ ਹੈ।" ਸਚਦੇਵਾ ਨੇ ਦਾਅਵਾ ਕੀਤਾ ਕਿ ਸਿਸੋਦੀਆ ਦੇ ਸਿੱਖਿਆ ਮੰਤਰੀ ਹੁੰਦਿਆਂ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਵਿਚ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ: Salman Khan ਨੇ OTT ਕੰਟੈਂਟ ’ਤੇ ਚੁੱਕੇ ਸਵਾਲ, “ਜੇ ਤੁਹਾਡੀ ਧੀ ਇਹ ਸਭ ਦੇਖੇ ਤਾਂ ਕਿਵੇਂ ਲੱਗੇਗਾ?”

ਉਹਨਾਂ ਇਲਜ਼ਾਮ ਲਾਇਆ, “ਸਿਸੋਦੀਆ ਨੇ ਅੱਠ ਸਾਲ ਸਕੂਲਾਂ ਦੇ ਈਵੈਂਟ ਮੈਨੇਜਰ ਵਜੋਂ ਕੰਮ ਕੀਤਾ, ਸਿੱਖਿਆ ਮੰਤਰੀ ਵਜੋਂ ਨਹੀਂ। ਨਤੀਜੇ ਵਜੋਂ, 9ਵੀਂ ਅਤੇ 11ਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ 40 ਫੀਸਦੀ ਬੱਚੇ ਜਾਂ ਤਾਂ ਫੇਲ੍ਹ ਹੋ ਗਏ ਜਾਂ ਮੁੜ ਪ੍ਰੀਖਿਆ ਲਈ ਬੈਠੇ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਵੀ ਭੰਬਲਭੂਸੇ ਵਿਚ ਹਨ”।ਸਚਦੇਵਾ ਨੇ ਟਵੀਟ ਕੀਤਾ, ''ਭ੍ਰਿਸ਼ਟਾਚਾਰ 'ਚ ਡੁੱਬ ਕੇ ਸਿਆਸੀ ਆਧਾਰ ਗੁਆ ਚੁੱਕੇ ਮਨੀਸ਼ ਸਿਸੋਦੀਆ ਹੁਣ ਖਬਰਾਂ 'ਚ ਬਣੇ ਰਹਿਣ ਲਈ ਚਿੱਠੀ-ਚਿੱਠੀ ਖੇਡ ਰਹੇ ਹਨ। ਸਿਸੋਦੀਆ ਨੂੰ ਦੂਜਿਆਂ ਦੀ ਵਿਦਿਅਕ ਯੋਗਤਾ ਬਾਰੇ ਪੁੱਛਣ ਤੋਂ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਉਹਨਾਂ ਦੀ ਆਪਣੀ ਵਿਦਿਅਕ ਯੋਗਤਾ ਕੀ ਹੈ?”