ਆਈਸੀਐਸਈ ਦੇ ਦਸਵੀਂ, ਬਾਰ੍ਹਵੀਂ ਦੇ ਨਤੀਜੇ : ਇਸ ਵਾਰ ਵੀ ਕੁੜੀਆਂ ਦੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਦੀ ਜੂਹੀ ਅਤੇ ਮੁਕਤਸਰ ਦਾ ਮਨਹਾਰ 10ਵੀਂ 'ਚ ਰਹੇ ਅੱਵਲ

ICSE, ISC Results 2019 declared

ਨਵੀਂ ਦਿੱਲੀ : ਕੌਂਸਲ ਫ਼ਾਰ ਦਾ ਇੰਡੀਅਨ ਸਰਟੀਫ਼ੀਕੇਟ ਐਗਜ਼ਾਮੀਨੇਸ਼ਨ (ਸੀਆਈਐਸਸੀਈ) ਨੇ 10ਵੀਂ (ਆਈਸੀਐਸਈ) ਅਤੇ 12ਵੀਂ (ਆਈਐਸਸੀ) ਜਮਾਤਾਂ ਦਾ ਨਤੀਜਾ ਐਲਾਨ ਦਿਤਾ ਹੈ। ਇਸ ਸਾਲ ਵੀ ਕੁੜੀਆਂ ਮੁੰਡਿਆਂ ਤੋਂ ਅੱਗੇ ਰਹੀਆਂ। ਮੁੰਬਈ ਦੀ ਜੂਹੀ ਰੁਪੇਸ਼ ਕਜਾਰੀਆ ਅਤੇ ਮੁਕਤਸਰ ਦੇ ਮਨਹਾਰ ਬਾਂਸਲ ਨੇ 10ਵੀਂ ਜਮਾਤ ਵਿਚ 99.60 ਫ਼ੀ ਸਦੀ ਅੰਕਾਂ ਨਾਲ ਅੱਵਲ ਰਹੇ ਜਦਕਿ 12ਵੀਂ ਵਿਚ ਦੇਵਾਂਗ ਕੁਮਾਰ ਅਗਰਵਾਲ ਅਤੇ ਵਿਭਾ ਸਵਾਮੀਨਾਥਨ ਆਈਐਸਸੀ ਪ੍ਰੀਖਿਆ ਵਿਚ 100 ਫ਼ੀ ਸਦੀ ਅੰਕ ਲੈਣ ਵਾਲੇ ਵਿਦਿਆਰਥੀ ਬਣੇ।

10ਵੀਂ ਵਿਚ ਕੁੜੀਆਂ ਦੇ ਪਾਸ ਹੋਣ ਦਾ ਫ਼ੀ ਸਦੀ 99.05 ਫ਼ੀ ਸਦੀ ਰਿਹਾ ਜਦਕਿ ਮੁੰਡਿਆਂ ਦਾ 98.12 ਫ਼ੀ ਸਦੀ ਰਿਹਾ। ਇਸੇ ਤਰ੍ਹਾਂ 12ਵੀਂ ਵਿਚ 97.84 ਫ਼ੀ ਸਦੀ ਕੁੜੀਆਂ ਪਾਸ ਹੋਈਆਂ ਜਦਕਿ 95.40 ਫ਼ੀ ਸਦੀ ਮੁੰਡੇ ਪਾਸ ਹੋਏ। 12ਵੀਂ ਦੀ ਪ੍ਰੀਖਿਆ ਵਿਚ ਦੋ ਵਿਦਿਆਰਥੀਆਂ ਨੇ 100  ਫ਼ੀ ਸਦੀ ਅੰਕ ਹਾਸਲ ਕਰ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਦੇਵਾਂਗ ਕੋਲਕਾਤਾ ਦਾ ਹੈ ਜਦਕਿ ਵਿਭਾ ਬੰਗਲੌਰ ਦੀ ਹੈ।

ਕੌਂਸਲ ਆਫ਼ ਦ ਇੰਡੀਅਨ ਸਕੂਲ ਸਰਟੀਫ਼ੀਕੇਟ ਐਗਜ਼ਾਮੀਨੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਕੱਤਰ ਗੈਰੀ ਅਰਾਥੂਨ ਨੇ ਮੰਗਲਵਾਰ ਨੂੰ ਆਈਸੀਐਸਈ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ। ਮੁੰਬਈ ਦੀ ਜੂਹੀ ਰੁਪੇਸ਼ ਕਜਾਰੀਆਂ ਅਤੇ ਮੁਕਤਸਰ ਦੇ ਮਨੋਹਰ ਬਾਂਸਲ ਨੇ ਦਸਵੀਂ ਦੀ ਪ੍ਰੀਖਿਆ ਵਿਚ   ਫ਼ੀ ਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਫ਼ੀ ਸਦੀ ਅੰਕ ਹਾਸਲ ਕਰਨ ਵਾਲੇ   ਵਿਦਿਆਰਥੀ ਦੂਜੇ ਸਥਾਨ 'ਤੇ ਰਹੇ ਜਦਕਿ   ਫ਼ੀ ਸਦੀ ਅੰਕਾਂ ਨਾਲ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ।

ਕੋਲਕਾਤਾ ਦੇ ਦੇਵਾਂਗ ਕੁਮਾਰ ਅਗਰਵਾਲ ਅਤੇ ਬੰਗਲੌਰ ਦੀ ਵਿਭਾ ਸਵਾਮੀਨਾਥਨ 12ਵੀਂ ਦੀ ਪ੍ਰੀਖਿਆ ਵਿਚ ਫ਼ੀ ਸਦੀ ਅੰਕ ਹਾਸਲ ਕਰਨ ਵਾਲੇ ਪਹਿਲੇ ਵਿਦਿਆਰਥੀ ਬਣੇ।   ਫ਼ੀ ਸਦੀ ਅੰਕਾਂਲਾਲ ਦੂਜੇ ਸਥਾਨ 'ਤੇ  ਅਤੇ  ਫ਼ੀ ਸਦੀ ਅੰਕ ਹਾਸਲ ਕਰ ਕੇ ਤੀਜੇ ਸਥਾਨ 'ਤੇ ਰਹੇ। 10ਵੀਂ ਜਮਾਤ ਵਿਚ 98.54 ਫ਼ੀ ਸਦੀ ਵਿਦਿਆਰਥੀ ਪਾਸ ਹੋਏ, 96.52 ਫ਼ੀ ਸਦੀ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ।