Covid 19 : ਚੰਡੀਗੜ੍ਹ 'ਚ 5 ਨਵੇਂ ਪੌਜਟਿਵ ਕੇਸ, ਇਕ 6 ਸਾਲਾ ਬੱਚਾ ਵੀ ਹੋਇਆ ਲਾਗ ਦਾ ਸ਼ਿਕਾਰ
ਚੰਡੀਗੜ੍ਹ ਵਿਚ ਕਰੋਨਾ ਵਾਇਰਸ ਹੋਲੀ-ਹੋਲੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ।
ਚੰਡੀਗੜ੍ਹ ਵਿਚ ਕਰੋਨਾ ਵਾਇਰਸ ਹੋਲੀ-ਹੋਲੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਅੱਜ ਇੱਥੇ ਦੇ ਬਾਪੂਧਾਮ ਇਲਾਕੇ ਵਿਚੋਂ ਕਰੋਨਾ ਵਾਇਰਸ ਦੇ 5 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਦੇ ਵਿਚ ਇਕ ਛੇ ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਹੁਣ ਇਨ੍ਹਾਂ ਨਵੇਂ ਮਾਮਲੇ ਦੇ ਸਾਹਮਣੇ ਆਉਂਣ ਤੋਂ ਬਾਅਦ ਚੰਡੀਗੜ੍ਹ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 129 ਹੋ ਗਈ ਹੈ
ਅਤੇ ਇੱਥੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਇਲਾਵਾ 21 ਦੇ ਕਰੀਬ ਮਰੀਜ਼ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਸਿਹਤਯਾਬ ਹੋ ਚੁੱਕੇ ਹਨ। ਇਸੇ ਨਾਲ ਬਾਪੂ ਧਾਮ ਕਲੋਨੀ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਕੋ 71 ਤੱਕ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਚੰਡੀਗੜ੍ਹ ਵਿਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਬਾਪੂਧਾਮ ਹੀ ਹੈ ਜੋ ਕਿ ਕਰੋਨਾ ਦਾ ਹੌਟਪੋਟ ਬਣ ਚੁੱਕਾ ਹੈ।
ਅੱਜ ਜੋ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਇਕੋ ਪਰਿਵਾਰ ਦੀਆਂ 25 ਸਾਲ ਦੀਆਂ ਦੋ ਮਹਿਲਾਵਾਂ ਅਤੇ ਇਕ 27 ਸਾਲਾ ਪੁਰਸ਼ ਸਾਮਿਲ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਗੁਆਂਢ ਵਿਚ ਰਹਿੰਦੀ ਇਕ 36 ਸਾਲਾ ਮਹਿਲਾ ਵੀ ਕਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੀ ਹੈ। ਇਹ ਸਾਰੇ ਹੀ ਮਾਮਲੇ ਕਨਟੇਂਨਮੈਂਟ ਜ਼ੋਨ ਵਿਚੋਂ ਪਾਏ ਗਏ ਹਨ।
ਇਸੇ ਨਾਲ ਦੱਸ ਦਈਏ ਕਿ ਦੇਸ਼ ਵਿਚ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਜਿੱਥੇ ਹੁਣ ਤੱਕ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 50 ਹਜ਼ਾਰ ਨੂੰ ਪਾਰ ਕਰ ਚੁੱਕਾ ਹੈ ਅਤੇ 1,695 ਲੋਕਾਂ ਦੀ ਇਸ ਵਾਇਰਸ ਦੇ ਚਲਦਿਆਂ ਮੌਤ ਹੋ ਚੁੱਕੀ ਹੈ। ਉੱਥੇ ਹੀ 14,283 ਲੋਕ ਇਸ ਵਾਇਰਸ ਤੋਂ ਉਭਰ ਕੇ ਠੀਕ ਹੋ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।