ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, 5 ਸਾਲ ਬਾਅਦ ਹੋਈ ਘੱਟ ਗਿਣਤੀ ਭਾਈਚਾਰੇ ਦੇ ਜੱਜ ਦੀ ਨਿਯੁਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

: ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ ਹਨ। ਨਾਵਾਂ ਦੀ ਸਿਫਾਰਿਸ਼ ਦੇ 48 ਘੰਟਿਆਂ ਦੇ ਅੰਦਰ ਕੇਂਦਰ ਨੇ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

Supreme Court gets afull house as Centreclears elevation of 2 new judges

 

ਨਵੀਂ ਦਿੱਲੀ: ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ ਹਨ। ਨਾਵਾਂ ਦੀ ਸਿਫਾਰਿਸ਼ ਦੇ 48 ਘੰਟਿਆਂ ਦੇ ਅੰਦਰ ਕੇਂਦਰ ਨੇ ਨਿਯੁਕਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਗੁਵਾਹਟੀ ਹਾਈ ਕੋਰਟ ਦੇ ਚੀਫ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਜਮਸ਼ੇਦ ਬੀ ਪਾਰਦੀਵਾਲਾ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਉਹਨਾਂ ਦੇ ਨਾਵਾਂ 'ਤੇ ਮੋਹਰ ਲਗਾ ਦਿੱਤੀ ਹੈ। ਦੱਸ ਦੇਈਏ ਕਿ 5 ਮਈ ਨੂੰ ਸੁਪਰੀਮ ਕੋਰਟ ਕਾਲੇਜੀਅਮ ਨੇ ਕੇਂਦਰ ਸਰਕਾਰ ਨੂੰ ਦੋ ਨਵੇਂ ਜੱਜਾਂ ਦੀ ਸਿਫਾਰਿਸ਼ ਭੇਜੀ ਸੀ।

Supreme Court

ਸੀਜੇਆਈ ਐਨਵੀ ਰਮਨਾ ਦੀ ਅਗਵਾਈ ਵਾਲੇ ਐਸਸੀ ਕਾਲੇਜੀਅਮ ਨੇ ਸੁਧਾਂਸ਼ੂ ਧੂਲੀਆ ਅਤੇ ਜਮਸ਼ੇਦ ਬੀ ਪਾਰਦੀਵਾਲਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਨਿਯੁਕਤ ਕਰਨ ਦੀ ਸਿਫ਼ਾਰਸ਼ 'ਤੇ ਫੈਸਲਾ ਲਿਆ। ਇਹ ਦੋਵੇਂ ਜੱਜ ਸੋਮਵਾਰ ਨੂੰ ਆਪਣੇ ਨਵੇਂ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ ਜਸਟਿਸ ਪਾਰਦੀਵਾਲਾ ਭਾਰਤ ਦੇ ਚੀਫ ਜਸਟਿਸ ਬਣ ਸਕਦੇ ਹਨ। ਉਹ ਮਈ 2028 ਵਿਚ ਦੇਸ਼ ਦੇ ਸੀਜੇਆਈ ਬਣ ਸਕਦੇ ਹਨ। ਉਹਨਾਂ ਦਾ ਕਾਰਜਕਾਲ ਲਗਭਗ 2 ਸਾਲ 3 ਮਹੀਨੇ ਦਾ ਹੋਵੇਗਾ। ਉਹ ਸੁਪਰੀਮ ਕੋਰਟ ਦੇ ਚੌਥੇ ਪਾਰਸੀ ਜੱਜ ਹਨ।

CJI NV Ramana

ਉਹਨਾਂ ਦੀ ਨਿਯੁਕਤੀ ਦਾ ਮਤਲਬ ਹੈ ਕਿ 5 ਸਾਲਾਂ ਦੇ ਵਕਫੇ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਦੇ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਜੱਜ ਐਸ ਅਬਦੁਲ ਨਜ਼ੀਰ ਨੂੰ ਫਰਵਰੀ 2017 ਵਿਚ ਸੁਪਰੀਮ ਕੋਰਟ ਵਿਚ ਨਿਯੁਕਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਸਟਿਸ ਧੂਲੀਆ ਉੱਤਰਾਖੰਡ ਹਾਈ ਕੋਰਟ ਤੋਂ ਤਰੱਕੀ ਪ੍ਰਾਪਤ ਕਰਨ ਵਾਲੇ ਦੂਜੇ ਜੱਜ ਹੋਣਗੇ। ਸੀਜੇਆਈ ਜਸਟਿਸ ਐਨਵੀ ਰਮਨਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਕਾਲੇਜੀਅਮ ਨੇ ਸਰਬਸੰਮਤੀ ਨਾਲ ਪਿਛਲੇ ਸਾਲ ਅਗਸਤ ਤੋਂ ਹੁਣ ਤੱਕ ਰਿਕਾਰਡ 11 ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਉਹਨਾਂ ਵਿਚੋਂ 3 ਔਰਤਾਂ ਸਮੇਤ 9 ਨੂੰ ਸੀਜੇਆਈ ਐਨਵੀ ਰਮਨਾ ਦੁਆਰਾ 31 ਅਗਸਤ 2021 ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁਕਾਈ ਗਈ ਸੀ।