Rajasthan News: ਹੁਣ ਸਕੂਲ ਵਿਚ ਮੋਬਾਈਲ ਫ਼ੋਨ ਨਹੀਂ ਲਿਜਾ ਸਕਣਗੇ ਅਧਿਆਪਕ; ਮੰਤਰੀ ਨੇ ਕਿਹਾ, ‘ਫ਼ੋਨ 'ਬੀਮਾਰੀ' ਬਣ ਗਿਆ ਹੈ’

ਏਜੰਸੀ

ਖ਼ਬਰਾਂ, ਰਾਸ਼ਟਰੀ

ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਪਿਛਲੇ ਹੁਕਮਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ ਅਤੇ ਸਕੂਲਾਂ ਵਿਚ ਮਾਹੌਲ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।

Rajasthan govt bans use of mobile phones by school teachers

Rajasthan News: ਰਾਜਸਥਾਨ ਦੇ ਸਕੂਲ ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਸੋਮਵਾਰ ਨੂੰ ਕਿਹਾ ਕਿ ਮੋਬਾਈਲ ਫ਼ੋਨ ਇਕ 'ਬੀਮਾਰੀ' ਬਣ ਗਏ ਹਨ ਅਤੇ ਅਧਿਆਪਕਾਂ ਨੂੰ ਇਨ੍ਹਾਂ ਨੂੰ ਸਕੂਲਾਂ ਵਿਚ ਲਿਜਾਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।

ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਪਿਛਲੇ ਹੁਕਮਾਂ ਨੂੰ ਲਾਗੂ ਕਰਨ ਲਈ ਯਤਨਸ਼ੀਲ ਹੈ ਅਤੇ ਸਕੂਲਾਂ ਵਿਚ ਮਾਹੌਲ ਸੁਧਾਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਕੋਸ਼ਿਸ਼ ਹੈ ਕਿ ਕੋਈ ਵੀ ਅਧਿਆਪਕ ਪ੍ਰਾਰਥਨਾ ਦੇ ਬਹਾਨੇ ਸਕੂਲ ਨਾ ਛੱਡੇ।

ਉਨ੍ਹਾਂ ਕਿਹਾ, “ਕੋਈ ਵੀ ਵਿਅਕਤੀ ਸਕੂਲ ਦੇ ਅੰਦਰ ਮੋਬਾਈਲ ਫ਼ੋਨ ਨਹੀਂ ਲੈ ਕੇ ਜਾਵੇਗਾ। ਜੇ ਉਹ ਗਲਤੀ ਨਾਲ ਲੈ ਕੇ ਚਲੇ ਵੀ ਜਾਂਦੇ ਹਨ, ਤਾਂ ਉਨ੍ਹਾਂ ਨੂੰ ਇਸ ਨੂੰ ਪ੍ਰਿੰਸੀਪਲ ਕੋਲ ਜਮ੍ਹਾ ਕਰਨਾ ਪਏਗਾ”।

 (For more Punjabi news apart from Rajasthan govt bans use of mobile phones by school teachers, stay tuned to Rozana Spokesman)